
ਇਸ ਫ਼ੇਸਪੈਕ ਦੀ ਵਰਤੋਂ ਵਿਸ਼ੇਸ਼ ਤੌਰ ’ਤੇ ਤੇਲ ਯੁਕਤ ਚਮੜੀ ਲਈ ਕੀਤਾ ਜਾਂਦਾ ਹੈ
ਪਪੀਤੇ ਦੇ ਪੱਤੇ ਅਜਿਹੇ ਕੁਦਰਤੀ ਸ੍ਰੋਤ ਹਨ ਜਿਨ੍ਹਾਂ ਦੀ ਮਦਦ ਨਾਲ ਚਮੜੀ ਨੂੰ ਨਿਖਾਰਿਆ ਜਾ ਸਕਦਾ ਹੈ। ਪਪੀਤੇ ਵਿਚ ਅਜਿਹੇ ਗੁਣ ਹੁੰਦੇ ਹਨ ਕਿ ਜਿਨ੍ਹਾਂ ਨਾਲ ਚਮੜੀ ਖਿੱਲ ਜਾਂਦੀ ਹੈ। ਪੀਪਤੇ ਨਾਲ ਤਿਆਰ ਕੀਤੇ ਫ਼ੇਸਪੈਕ ਵਰਤਕੇ ਤੁਸੀਂ ਅਪਣੀ ਚਮੜੀ ਦੀ ਦੇਖਭਾਲ ਕਰ ਸਕਦੇ ਹੋ। ਚਮੜੀ ਦੀ ਦੇਖਭਾਲ ਲਈ ਖੀਰੇ ਤੇ ਕੇਲੇ ਦੀ ਵਰਤੋਂ ਸੱਭ ਤੋਂ ਵਧੇਰੇ ਕੀਤੀ ਜਾਂਦੀ ਹੈ। ਇਹ ਪੈਕ ਚਿਹਰੇ ਨੂੰ ਠੰਢਕ ਦਿੰਦਾ ਹੈ। ਇਸ ਲਈ ਜੇਕਰ ਤੁਹਾਨੂੰ ਚਮੜੀ ਉਤੇ ਜਲਨ ਮਹਿਸੂਸ ਹੁੰਦੀ ਹੈ ਤਾਂ ਇਸ ਫ਼ੇਸਪੈਕ ਦੀ ਵਰਤੋਂ ਜ਼ਰੂਰ ਕਰੋ। ਇਸ ਫ਼ੇਸਪੈਕ ਨੂੰ ਤਿਆਰ ਕਰ ਲਈ ਖੀਰੇ, ਪਪੀਤੇ ਤੇ ਕੇਲੇ ਨੂੰ ਮਿਕਸਚਰ ਵਿਚ ਪਾ ਕੇ ਪੇਸਟ ਬਣਾ ਲਵੋ। ਇਸ ਪੇਸਟ ਨੂੰ ਪੈਕ ਵਜੋਂ ਚਿਹਰੇ ਤੇ ਲਗਾਉ ਤੇ ਸੁਕਣ ਬਾਅਦ ਧੋਵੋ। ਤੁਹਾਡੇ ਚਿਹਰੇ ਉਪਰ ਨਿਖਾਰ ਆ ਜਾਵੇਗਾ।
ਇਸ ਫ਼ੇਸਪੈਕ ਦੀ ਵਰਤੋਂ ਵਿਸ਼ੇਸ਼ ਤੌਰ ’ਤੇ ਤੇਲ ਯੁਕਤ ਚਮੜੀ ਲਈ ਕੀਤਾ ਜਾਂਦਾ ਹੈ। ਇਸ ਲਈ ਪੀਪਤੇ ਦੇ ਕੁੱਝ ਕਿਊਬ ਮੈਸ਼ ਕਰ ਲਵੋ ਅਤੇ ਇਸ ਪੇਸਟ ਵਿਚ ਇਕ ਚਮਚ ਸ਼ਹਿਦ ਤੇ ਕੁੱਝ ਬੂੰਦਾਂ ਨਿੰਬੂ ਦਾ ਰਸ ਮਿਲਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਉ ਅਤੇ ਜੇਕਰ ਚਾਹੋ ਤਾਂ ਇਸ ਵਿਚ ਚੰਦਨ ਦਾ ਪਾਊਡਰ ਵੀ ਸ਼ਾਮਲ ਕਰ ਲਵੋ। ਪੇਸਟ ਨੂੰ ਚਿਹਰੇ ਉਪਰ ਲਗਾਉ ਅਤੇ ਸੁਕ ਜਾਣ ਤੇ ਪਾਣੀ ਨਾਲ ਧੋ ਦੇਵੋ।
ਸੰਤਰੇ ਵਿਚ ਵੀ ਨਿੰਬੂ ਵਾਂਗ ਖਟਾਸ ਹੁੰਦੀ ਹੈ ਤੇ ਇਸੇ ਲਈ ਇਹ ਤੇਲਯੁਕਤ ਚਮੜੀ ਲਈ ਵਰਤੇ ਜਾਂਦੇ ਫ਼ੇਸਪੈਕ ਵਿਚ ਵਰਤੇ ਜਾਂਦੇ ਹਨ। ਪਪੀਤੇ ਅਤੇ ਸੰਤਰੇ ਨੂੰ ਮਿਲਾ ਕੇ ਬਣਿਆ ਫ਼ੇਸਪੈਕ ਵੀ ਤੇਲ ਵਾਲੀ ਚਮੜੀ ਲਈ ਵਿਸ਼ੇਸ਼ ਤੌਰ ’ਤੇ ਫ਼ਾਇਦੇਮੰਦ ਹੁੰਦਾ ਹੈ। ਇਸ ਫ਼ੇਸਪੈਕ ਨੂੰ ਤਿਆਰ ਕਰਨ ਲਈ ਪੱਕੇ ਪਪੀਤੇ ਵਿਚ ਸੰਤਰੇ ਦਾ ਰਸ ਮਿਲਾ ਕੇ ਪੇਸਟ ਬਣਾ ਲਵੋ। ਪੇਸਟ ਨੂੰ ਚੰਗੀ ਤਰ੍ਹਾਂ ਚਿਹਰੇ ਉਤੇ ਲਗਾਉ ਅਤੇ ਲਗਭਗ ਵੀਹ ਮਿੰਟਾਂ ਬਾਅਦ ਚਿਹਰਾ ਸਾਦੇ ਪਾਣੀ ਨਾਲ ਧੋ ਲਵੋ।
ਚਮੜੀ ਅਤੇ ਵਾਲਾਂ ਦੀ ਦੇਖਭਾਲ ਕਰਨ ਲਈ ਆਂਡਾ ਵੀ ਬਹੁਤ ਕਾਰਗਰ ਹੁੰਦਾ ਹੈ। ਇਸ ਲਈ ਇਕ ਪੱਕੇ ਹੋਏ ਪਪੀਤੇ ਨੂੰ ਟੁਕੜਿਆਂ ਵਿਚ ਕੱਟਕੇ ਇਕ ਮਿਕਸਚਰ ਵਿਚ ਪਾ ਕੇ ਮੈਸ਼ ਕਰ ਲਵੋ। ਹੁਣ ਇਕ ਅੰਡਾ ਲਵੋ ਅਤੇ ਇਸ ਦੀ ਜਰਦੀ ਪਾਸੇ ਕੱਢ ਦੇਵੋ। ਇਸ ਦਾ ਸਫੇਦ ਰੰਗ ਲਉ ਤੇ ਪਪੀਤੇ ਦੇ ਮਿਕਸਚਰ ਵਿਚ ਮਿਲਾ ਦੇਵੋ। ਚਿਹਰੇ ਉਪਰ ਲਗਾ ਕੇ ਸੁਕਣ ਬਾਅਦ ਕੋਸੇ ਪਾਣੀ ਨਾਲ ਧੋਵੋ। ਇਸ ਨਾਲ ਤੁਹਾਡੇ ਚਿਹਰੇ ਦੇ ਮੁਸਾਮ ਚੰਗੀ ਤਰ੍ਹਾਂ ਖੁਲ ਜਾਂਦੇ ਹਨ ਤੇ ਚਮੜੀ ਵਿਚ ਨਿਖਾਰ ਆ ਜਾਂਦਾ ਹੈ।
ਸ਼ਹਿਦ ਵੀ ਕੁਦਰਤ ਦਾ ਇਕ ਅਣਮੁੱਲਾ ਤੋਹਫ਼ਾ ਹੈ। ਇਸ ਵਿਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ। ਸ਼ਹਿਦ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ ਜਿਸ ਨਾਲ ਚਮੜੀ ਮੁਲਾਇਮ ਤੇ ਚਮਕਦਾਰ ਹੋ ਜਾਂਦੀ ਹੈ। ਫ਼ੇਸਪੈਕ ਤਿਆਰ ਕਰਨ ਲਈ ਪਪੀਤੇ ਦੇ ਪੱਤਿਆਂ ਨੂੰ ਮਿਕਸਰ ਵਿਚ ਪਾ ਕੇ ਚੰਗੀ ਤਰ੍ਹਾਂ ਮੈਸ਼ ਕਰ ਲਵੋ ਅਤੇ ਇਸ ਵਿਚ ਅੱਧਾ ਚਮਚ ਸ਼ਹਿਦ ਮਿਲਾਉ। ਇਨ੍ਹਾਂ ਨੂੰ ਆਪਸ ਵਿਚ ਚੰਗੀ ਤਰ੍ਹਾਂ ਮਿਲਾ ਲਵੋ ਤੇ ਫ਼ੇਸਪੈਕ ਨੂੰ ਸਾਰੇ ਚਿਹਰੇ ਉਤੇ ਚੰਗੀ ਤਰ੍ਹਾਂ ਲਗਾ ਲਵੋ। ਘੱਟ ਤੋਂ ਘੱਟ ਅੱਧਾ ਘੰਟਾ ਆਰਾਮ ਨਾਲ ਪਏ ਰਹੋ ਤੇ ਸੁਕਣ ਤੇ ਸਾਦੇ ਪਾਣੀ ਨਾਲ ਧੋ ਲਵੋ।