ਕੱਟੇ ਹੋਏ ਫਲਾਂ ਨੂੰ ਭੂਰਾ ਹੋਣ ਤੋਂ ਬਚਾਉਣ ਦੇ ਉਪਾਅ
Published : Dec 27, 2020, 10:57 am IST
Updated : Dec 27, 2020, 10:57 am IST
SHARE ARTICLE
Fruits
Fruits

ਫਲਾਂ ਨੂੰ 10-12 ਘੰਟੇ ਤਕ ਤਾਜ਼ਾ ਰੱਖ ਸਕਦੇ ਹੋ

ਮੁਹਾਲੀ: ਅਕਸਰ ਅਸੀਂ ਵੇਖਦੇ ਹਾਂ ਕਿ ਕੋਈ ਵੀ ਫੱਲ ਜਿਵੇਂ ਸੇਬ, ਨਾਸ਼ਪਤੀ ਆਦਿ ਨੂੰ ਕੱਟਣ ਤੋਂ ਥੋੜ੍ਹੀ ਦੇਰ ਬਾਅਦ ਉਹ ਭੂਰਾ ਹੋ ਜਾਂਦਾ ਹੈ ਅਤੇ ਫੱਲ ਖਾਣ ਦੇ ਸ਼ੌਕੀਨ ਹਮੇਸ਼ਾ ਇਸ ਗੱਲ ਤੋਂ ਹੀ ਪ੍ਰੇਸ਼ਾਨ ਰਹਿੰਦੇ ਨੇ ਕਿ ਫਲਾਂ ਨੂੰ ਭੂਰਾ ਹੋਣ ਤੋਂ ਕਿਵੇਂ ਬਚਾਇਆ ਜਾਵੇ। ਹੋ ਸਕਦਾ ਹੈ ਕਿ ਤੁਸੀਂ ਬਹੁਤ ਵਾਰ ਬਹੁਤ ਸਾਰੇ ਫੱਲ ਕੱਟੇ ਤਾਂ ਹੋਣ ਪਰ ਕਿਸੇ ਕਾਰਨ ਉਹ ਖਾਧੇ ਨਾ ਗਏ ਹੋਣ, ਤਾਂ ਅਜਿਹੇ ਵਿਚ ਇਨ੍ਹਾਂ ਨੂੰ ਸੁਰੱਖਿਅਤ ਰਖਣਾ ਸਮੱਸਿਆ ਬਣ ਜਾਂਦੀ ਹੈ ਕਿ ਕੀ ਕਰੀਏ ਜਿਸ ਨਾਲ ਨਾ ਤਾਂ ਉਨ੍ਹਾਂ ਦਾ ਰੰਗ ਬਦਲੇ ਅਤੇ ਨਾ ਹੀ ਉਨ੍ਹਾਂ ਦੀ ਤਾਜ਼ਗੀ ਖ਼ਰਾਬ ਹੋਵੇ।

FruitsFruits

ਨਿੰਬੂ ਦਾ ਰਸ ਫੱਲ ਨੂੰ ਭੂਰਾ ਹੋਣ ਤੋਂ ਰੋਕਦਾ ਹੈ ਅਤੇ ਇਸ ਨੂੰ ਲੰਮੇ ਸਮੇਂ ਤਕ ਤਾਜ਼ਾ ਰੱਖਣ ਵਿਚ ਵੀ ਮਦਦ ਕਰਦਾ ਹੈ। ਇਕ ਨਿੰਬੂ ਦੇ ਰਸ ਨਾਲ ਤੁਸੀਂ 1.5 ਕਟੋਰਾ ਭਰ ਕੇ ਫਲਾਂ ਨੂੰ ਲੰਮੇ ਸਮੇਂ ਤਕ ਤਾਜ਼ਾ ਰੱਖ ਸਕਦੇ ਹੋ। ਇਕ ਨਿੰਬੂ ਨੂੰ ਕਟੇ ਹੋਏ ਫਲਾਂ ’ਤੇ ਨਿਚੋੜੋ ਅਤੇ ਹਰ ਟੁਕੜੇ ’ਤੇ ਰਸ ਲਾਉ। ਫੱਲ ਉਤੇ ਨਿੰਬੂ ਦਾ ਰਸ ਲਗਾਉਣ ਮਗਰੋਂ ਫ਼ਰਿਜ ’ਚ ਰਖਣਾ ਨਾ ਭੁੱਲੋ।

lemon water,lemon water

 ਫਲਾਂ ਨੂੰ ਕੱਟ ਕੇ ਕਟੋਰੇ ਸਣੇ ਪਲਾਸਟਿਕ ਦੇ ਲਿਫ਼ਾਫ਼ੇ ਜਾਂ ਫਿਰ ਐਲੂਮੀਨੀਅਮ ਦੀ ਫ਼ੋਏਲ ਨਾਲ ਉਪਰ ਤੋਂ ਲਪੇਟ ਕੇ ਰੱਖ ਦਿਉ। ਫਿਰ ਇਸ ਵਿਚ ਛੋਟੀਆਂ-ਛੋਟੀਆਂ ਮੋਰੀਆਂ ਕਰ ਦਿਉ। ਫਲਾਂ ਨੂੰ ਇਸ ਤਰ੍ਹਾਂ ਢੱਕ ਕੇ ਰੱਖਣ ਦਾ ਇਕ ਫ਼ਾਇਦਾ ਇਹ ਵੀ ਹੈ ਕਿ ਇਸ ਨਾਲ ਫ਼ਰਿਜ ਵਿਚ ਪਏ ਬਾਕੀ ਸਮਾਨ ਦੀ ਮਹਿਕ ਫਲਾਂ ਵਿਚ ਨਹੀਂ ਆਉਂਦੀ ਅਤੇ ਨਾ ਹੀ ਫਲਾਂ ਦੀ ਮਹਿਕ ਬਾਕੀ ਸਮਾਨ ਵਿਚ ਜਾਂਦੀ ਹੈ।

ਇਸ ਦੇ ਪ੍ਰਯੋਗ ਨਾਲ ਤੁਸੀਂ ਫਲਾਂ ਨੂੰ 10-12 ਘੰਟੇ ਤਕ ਤਾਜ਼ਾ ਰੱਖ ਸਕਦੇ ਹੋ। ਬਜ਼ਾਰ ਤੋਂ ਤੁਹਾਨੂੰ ਸਿਟਰਿਕ ਐਸਿਡ ਪਾਊਡਰ ਦੇ ਰੂਪ ਵਿਚ ਮਿਲ ਜਾਵੇਗਾ। ਇਸ ਨਾਲ ਤੁਹਾਡੇ ਫਲਾਂ ਦੇ ਸਵਾਦ ਵਿਚ ਵੀ ਕੋਈ ਤਬਦੀਲੀ ਨਹੀਂ ਆਉਂਦੀ। ਜੇ ਤੁਸੀਂ ਕਿਤੇ ਸਫ਼ਰ ’ਤੇ ਜਾ ਰਹੇ ਹੋ ਤਾਂ ਕਟੇ ਹੋਏ ਫਲਾਂ ਨੂੰ ਬੰਦ ਡੱਬੇ ਵਿਚ ਬਰਫ਼ ਵਾਲੇ ਪਾਣੀ ਵਿਚ ਰੱਖੋ। ਇਸ ਨਾਲ ਤੁਸੀਂ ਫਲਾਂ ਨੂੰ 3-4 ਘੰਟਿਆਂ ਲਈ ਤਾਜ਼ਾ ਰੱਖ ਸਕਦੇ ਹੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement