
ਜਾਮਣਾਂ ਦੀਆਂ ਗਿਟਕਾਂ ਵੀ ਕਈ ਪੱਖਾਂ ਤੋਂ ਲਾਭਦਾਇਕ
ਮੁਹਾਲੀ: ਜਾਮਣ ਦਖਣੀ ਏਸ਼ੀਆ ਦੇ ਮੈਦਾਨੀ ਖੇਤਰਾਂ ਵਿਚ ਮਿਲਣ ਵਾਲਾ ਰੁੱਖ ਹੈ। ਜਾਮਣ ਦੇ ਰੁੱਖਾਂ ਦੀਆਂ ਕਈ ਕਿਸਮਾਂ ਹਨ ਜਿਨ੍ਹਾਂ ਉਪਰ ਲੱਗਣ ਵਾਲੇ ਫੱਲ ਦੇ ਆਕਾਰ ਵਿਚ ਵੀ ਵਖਰੇਵਾਂ ਹੁੰਦਾ ਹੈ। ਜਾਮਣ ਦੇ ਰੁੱਖਾਂ ਉਪਰ ਜਾਮਣ ਦਾ ਪੱਕਿਆ ਹੋਇਆ ਫੱਲ ਮਈ ਅੰਤ ਤੋਂ ਅੱਧ ਜੁਲਾਈ ਤਕ ਮਿਲਦਾ ਹੈ।
Java Plum
ਜਾਮਣ ਸਦਾ ਬਹਾਰ ਤੇ ਕਾਫ਼ੀ ਲੰਮੀ ਉਮਰ ਵਾਲਾ ਰੁੱਖ ਹੈ। ਇਸ ਦੀ ਛਾਂ ਸੰਘਣੀ ਤੇ ਉਪਰ ਗੋਲ ਛਤਰੀ ਹੋਣ ਕਾਰਨ ਇਸ ਦੀ ਗਿਣਤੀ ਫਲਦਾਰ ਤੇ ਸਜਾਵਟੀ ਰੁੱਖਾਂ ਵਿਚ ਹੁੰਦੀ ਹੈ ਅਤੇ ਲੋਕਾਂ ਵਲੋਂ ਇਸ ਨੂੰ ਘਰਾਂ, ਸਾਂਝੀਆਂ ਥਾਵਾਂ ਆਦਿ ਵਿਚ ਲਗਾਇਆ ਜਾਂਦਾ ਹੈ।
Java Plum
ਜਾਮਣ ਦੇ ਰੁੱਖ ਦੀ ਲੱਕੜ, ਪੱਤੇ, ਫੱਲ ਬਹੁਤ ਸਾਰੇ ਪੱਖਾਂ ਤੋਂ ਗੁਣਾਂ ਨਾਲ ਭਰਪੂਰ ਹਨ। ਜਾਮਣ ਦੇ ਰੁੱਖ ਦੀ ਲੱਕੜ ਕਾਫ਼ੀ ਮਜ਼ਬੂਤ ਤੇ ਪਾਣੀ ਨਾਲ ਛੇਤੀ ਖ਼ਰਾਬ ਨਾ ਹੋਣ ਕਾਰਨ ਬਹੁਤ ਸਾਰੇ ਉਦੇਸ਼ਾਂ ਲਈ ਵਰਤੀ ਜਾਂਦੀ ਹੈ। ਇਸ ਨੂੰ ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਜਾਮਣ ਦਾ ਫੱਲ ਸਵਾਦੀ ਹੋਣ ਦੇ ਨਾਲ-ਨਾਲ ਬਹੁਤ ਸਾਰੇ ਪੱਖਾਂ ਤੋਂ ਗੁਣਕਾਰੀ ਹੈ। ਇਹ ਬਹੁਤ ਸਾਰੇ ਅਹਿਮ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ।
Java Plum
ਜਾਮਣਾਂ ਦੀਆਂ ਗਿਟਕਾਂ ਵੀ ਕਈ ਪੱਖਾਂ ਤੋਂ ਲਾਭਦਾਇਕ ਹਨ। ਜਾਮਣ ਦਾ ਖੱਟਾ-ਮਿੱਠਾ ਫੱਲ ਜਿਥੇ ਖਾਣ ਲਈ ਬੇਹੱਦ ਸਵਾਦੀ ਹੈ, ਉਥੇ ਇਸ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਸੋਡੀਅਮ, ਵਿਟਾਮਿਨਜ਼, ਕੈਰੋਟੀਨ, ਫ਼ੋਲਿਕ ਐਸਿਡ ਤੇ ਫ਼ਾਈਬਰ ਆਦਿ ਤੱਤ ਮੌਜੂਦ ਹੁੰਦੇ ਹਨ।
ਜਾਮਣ ਸਿਹਤ ਲਈ ਬਹੁਤ ਸਾਰੇ ਪੱਖਾਂ ਤੋਂ ਲਾਭਕਾਰੀ ਹੈ। ਜਾਮਣ ਖਾਣ ਨਾਲ ਪੇਟ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਤੇ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਉਲਟੀਆਂ ਲੱਗਣ ’ਤੇ ਲੂਣ ਲਾ ਕੇ ਜਾਮਣਾਂ ਖਾਣ ਨਾਲ ਉਲਟੀਆਂ ਨੂੰ ਠੀਕ ਕਰਦੀਆਂ ਹਨ। ਜਾਮਣ ਦੇ ਫੱਲ ਵਿਚ ਲੋਹਾ ਤੱਤ ਖ਼ੂਨ ਦੀ ਕਮੀ ਨੂੰ ਦੂਰ ਕਰਨ ਵਿਚ ਸਹਾਈ ਹੁੰਦਾ ਹੈ। ਇਹ ਫੱਲ ਗੁਰਦੇ ਦੀ ਪੱਥਰੀ ਵਾਲੇ ਮਰੀਜ਼ਾਂ ਲਈ ਵੀ ਗੁਣਕਾਰੀ ਹੈ। ਇਸ ਦੇ ਸੇਵਨ ਨਾਲ ਪੱਥਰੀ ਖੁਰ ਕੇ ਨਿਕਲ ਜਾਂਦੀ ਹੈ। ਜਾਮਣ ਦੀਆ ਗਿਟਕਾਂ ਦਾ ਚੂਰਨ ਵੀ ਪਥਰੀ ਨੂੰ ਦੂਰ ਕਰਨ ਵਿਚ ਸਹਾਈ ਹੁੰਦਾ ਹੈ।