ਤੁਹਾਡੇ ਵਾਲਾਂ ਨੂੰ ਕੁਦਰਤੀ ਕਾਲਾ ਕਰ ਦੇਵੇਗੇ ਮੁਲਤਾਨੀ ਮਿੱਟੀ ਦੇ ਇਹ ਉਪਾਅ
Published : Mar 28, 2018, 6:13 pm IST
Updated : Mar 28, 2018, 6:13 pm IST
SHARE ARTICLE
Multani Mitti
Multani Mitti

ਮੁਲਤਾਨੀ ਮਿੱਟੀ ਦਾ ਸਾਲਾਂ ਤੋਂ ਖੂਬਸੂਰਤੀ ਨਿਖਾਰਨ ਅਤੇ ਬਲੀਚ ਦੇ ਤੌਰ 'ਤੇ ਕੀਤਾ ਜਾ ਰਿਹਾ ਹੈ। ਇਹ ਚਮੜੀ ਦੀ ਕਈ ਅਸ਼ੁੱਧੀਆਂ ਜਿਵੇਂ ਦਾਗ-ਧੱਬੇ, ਕੀਲ-ਮੁਹਾਸੇ..

ਮੁਲਤਾਨੀ ਮਿੱਟੀ ਦਾ ਸਾਲਾਂ ਤੋਂ ਖੂਬਸੂਰਤੀ ਨਿਖਾਰਨ ਅਤੇ ਬਲੀਚ ਦੇ ਤੌਰ 'ਤੇ ਕੀਤਾ ਜਾ ਰਿਹਾ ਹੈ। ਇਹ ਚਮੜੀ ਦੀ ਕਈ ਅਸ਼ੁੱਧੀਆਂ ਜਿਵੇਂ ਦਾਗ-ਧੱਬੇ, ਕੀਲ-ਮੁਹਾਸੇ, ਤੇਲਯੁਕਤ ਚਮੜੀ ਦੀ ਪਰੇਸ਼ਾਨੀ ਆਦਿ ਨੂੰ ਦੂਰ ਕਰਨ ਦੇ ਕੰਮ 'ਚ ਆਉਂਦੀ ਹੈ। ਇਹ ਇਕ ਕੁਦਰਤੀ ਕੰਡੀਸ਼ਨਰ ਹੈ ਅਤੇ ਬਹੁਤ ਹੀ ਆਸਾਨੀ ਨਾਲ ਹਰ ਕਿਤੇ ਉਪਲਬਧ ਹੋ ਜਾਂਦੀ ਹੈ। 

Multani MittiMultani Mitti

ਇਸ 'ਚ ਨੈਚੁਰਲੀ ਐਲੁਮਿਨਾ, ਸਿਲਿਕਾ, ਆਈਰਨ ਆਕਸਾਈਡਜ਼ ਵਰਗੇ ਤੱਤ ਹੁੰਦੇ ਹਨ ਜੋ ਅਸ਼ੁੱਧੀਆਂ ਸੁਕਾਉਣ ਦੀ ਤਾਕਤ ਰਖਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਚਮੜੀ ਦੇ ਨਾਲ ਨਾਲ ਮੁਲਤਾਨੀ ਮਿੱਟੀ ਤੁਹਾਡੇ ਵਾਲਾਂ ਲਈ ਵੀ ਬਹੁਤ ਹੀ ਲਾਭਦਾਇਕ ਸਾਬਤ ਹੁੰਦੀ ਹੈ। ਜੀ ਹਾਂ, ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੁਲਤਾਨੀ ਮਿੱਟੀ ਦੀ ਵਰਤੋਂ ਕਰ ਸਕਦੇ ਹੋ। 

Multani MittiMultani Mitti

ਜਿੱਥੇ ਕੈਮਿਕਲ ਬੇਸਡ ਸ਼ੈੰਪੂ ਵਾਲਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ ਉਥੇ ਹੀ ਮੁਲਤਾਨੀ ਮਿੱਟੀ ਇਕ ਸਾਫ਼ਟ ਕਲੀਂਜ਼ਰ ਦੀ ਤਰ੍ਹਾਂ ਕੰਮ ਕਰਦੀ ਹੈ। ਜੇਕਰ ਤੁਹਾਡੇ ਬਾਲ ਤੇਲਯੁਕਤ ਹਨ ਤਾਂ ਤੁਸੀਂ ਸ਼ੈੰਪੂ ਦੀ ਤਰ੍ਹਾਂ ਇਸ ਨੂੰ ਅਪਣੇ ਵਾਲਾਂ 'ਚ ਲਗਾ ਸਕਦੇ ਹੋ। ਇਹ ਤੁਹਾਡੇ ਤੇਲਯੁਕਤ ਸਕੈਲਪ ਨੂੰ ਬਿਨਾਂ ਡਰਾਈ ਕੀਤੇ ਹੀ ਧੋ ਦੇਵੇਗੀ ਅਤੇ ਕੁਦਰਤੀ ਤੇਲ ਬਰਕਰਾਰ ਰੱਖੇਗੀ। 

Multani MittiMultani Mitti

3 ਚੱਮਚ ਮੁਲਤਾਨੀ ਮਿੱਟੀ, 3 ਚੱਮਚ ਰੀਠਾ ਨੂੰ 1 ਕਪ ਪਾਣੀ 'ਚ ਮਿਲਾ ਕੇ ਦੋ ਘੰਟੇ ਤਕ ਰੱਖ ਦਿਉ। ਫਿਰ ਇਸ ਨੂੰ ਸਕੈਲਪ 'ਤੇ ਲਗਾ ਕੇ 20 ਮਿੰਟ ਲਈ ਛੱਡ ਦਿਉ ਅਤੇ ਫਿਰ ਗੁਨਸੁਨੇ ਪਾਣੀ ਨਾਲ ਧੋ ਲਵੋ। ਅਜਿਹਾ ਹਫ਼ਤੇ 'ਚ ਤਿੰਨ ਵਾਰ ਕਰੋ ਅਤੇ ਫ਼ਰਕ ਦੇਖੋ। ਮੁਲਤਾਨੀ ਮਿੱਟੀ ਨੂੰ ਪਾਣੀ 'ਚ ਭਿਉਂ ਕੇ ਕੁੱਝ ਦੇਰ ਰੱਖੋ ਅਤੇ ਫਿਰ ਇਸ ਨੂੰ ਸਕੈਲਪ 'ਤੇ ਲਗਾਉ। ਕੁੱਝ ਸਮੇਂ ਬਾਅਦ ਧੋ ਲਵੋ। ਇਸ ਨਾਲ ਖੂਨ ਸੰਚਾਰ ਬਿਹਤਰ ਹੁੰਦਾ ਹੈ ਅਤੇ ਜੜਾਂ ਤਕ ਪੋਸ਼ਣ ਪਹੁੰਚਦਾ ਹੈ ਅਤੇ ਬਾਲ ਸਿਹਤਮੰਦ ਹੁੰਦੇ ਹਨ। 

Multani Mitti and ReehtaMultani Mitti and Reehta

ਵਾਲਾਂ 'ਤੇ ਮੁਲਤਾਨੀ ਮਿੱਟੀ ਲਗਾਉਣ ਨਾਲ ਕੰਡੀਸ਼ਨਿੰਗ ਵੀ ਹੁੰਦੀ ਹੈ। ਇਸ ਨਾਲ ਬਾਲ ਨਿਰਮਲ ਅਤੇ ਰੇਸ਼ਮੀ ਬਣਦੇ ਹਨ। ਨਾਲ ਹੀ ਇਸ ਤੋਂ ਝੜਦੇ ਵਾਲਾਂ ਦੀ ਰੋਕਥਾਮ ਵੀ ਹੁੰਦੀ ਹੈ। ਮੁਲਤਾਨੀ ਮਿੱਟੀ ਨੂੰ ਹਫ਼ਤੇ 'ਚ ਦੋ - ਵਾਰ ਲਗਾਉਣ ਨਾਲ ਸਫੇ਼ਦ ਬਾਲ ਵੀ ਕਾਲੇ ਹੋਣ ਲਗਦੇ ਹਨ। ਲਗਾਤਾਰ ਘੱਟ ਤੋਂ ਘੱਟ ਤਿੰਨ ਮਹੀਨੇ ਅਜਿਹਾ ਕਰਨ ਨਾਲ ਤੁਹਾਨੂੰ ਅਪਣੇ ਆਪ ਫ਼ਰਕ ਦਿਖਾਈ ਦੇਣ ਲਗੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement