ਛੋਟੇ ਪੱਤਿਆਂ ਦੇ ਰੋਗ ਦੀ ਰੋਕਥਾਮ ਦੇ ਅਸਰਦਾਰ ਨੁਸਖ਼ੇ
Published : May 28, 2020, 7:29 pm IST
Updated : May 28, 2020, 7:30 pm IST
SHARE ARTICLE
file Photo
file Photo

ਛੋਟੇ ਪੱਤਿਆਂ ਦਾ ਰੋਗ (ਲਿਟਲ ਲੀਫ਼) ਮਾਈਕੋਪਲਾਜ਼ਮਾ ਦਾ ਰੋਗ ਹੈ।

ਛੋਟੇ ਪੱਤਿਆਂ ਦਾ ਰੋਗ (ਲਿਟਲ ਲੀਫ਼) ਮਾਈਕੋਪਲਾਜ਼ਮਾ ਦਾ ਰੋਗ ਹੈ। ਜੋ ਬੈਂਗਣਾਂ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਕਰਦਾ ਹੈ। ਇਸ ਰੋਗ ਦਾ ਬਹੁਤਾ ਪਤਾ ਬੂਟੇ ਦੇ ਫੁੱਲ ਕੱਢਣ ਸਮੇਂ ਲਗਦਾ ਹੈ। ਪੱਤੇ ਬਹੁਤ ਛੋਟੇ ਨਿਕਲਦੇ ਹਨ। ਤਣੇ ਵਿਚ ਵਧੇਰੇ ਗੱਠਾਂ ਅਤੇ ਟਾਹਣੀਆਂ ਦੀ ਬਜਾਏ ਫੁਟਾਰਾ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰ ਕੇ ਬੂਟੇ ਝਾੜੀਨੁਮਾ ਸ਼ਕਲ ਅਖਤਿਆਰ ਕਰ ਲੈਂਦੇ ਹਨ। ਅਜਿਹੇ ਬੂਟੇ ਨੂੰ ਫੁੱਲ ਅਤੇ ਫੱਲ ਨਹੀਂ ਲਗਦੇ। ਜੇ ਲਗਦੇ ਹਨ ਤਾਂ ਹਰੇ ਅਤੇ ਛੋਟੇ ਆਕਾਰ ਦੇ ਹੁੰਦੇ ਹਨ। ਜੇਕਰ ਬਿਮਾਰੀ ਅਗੇਤੀ ਆ ਜਾਵੇ ਤਾਂ ਫ਼ਸਲ ਦਾ ਝਾੜ ਬਹੁਤ ਘਟ ਜਾਂਦਾ ਹੈ।

File photoFile photo

ਬਿਮਾਰੀ ਕਈ ਪ੍ਰਕਾਰ ਦੇ ਬੂਟਿਆਂ ਜਿਵੇਂ ਧਤੂਰਾ ਆਦਿ 'ਤੇ ਪਲਦੀ ਰਹਿੰਦੀ ਹੈ। ਪੱਤਿਆਂ ਦੇ ਟਿੱਡੇ (ਹੌਪਰ), ਰੋਗੀ ਤੋਂ ਨਰੋਏ ਬੂਟੇ ਤੇ ਜਾ ਕੇ ਇਸ ਬਿਮਾਰੀ ਨੂੰ ਅੱਗੇ ਫੈਲਾਉਂਦੇ ਹਨ। ਇਸ ਬਿਮਾਰੀ ਨੂੰ ਰੋਕਣ ਲਈ ਸੱਭ ਤੋਂ ਪਹਿਲਾਂ ਬਿਮਾਰ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਉ। ਟਿੱਡੇ ਦੀ ਰੋਕਥਾਮ ਵਾਸਤੇ ਫ਼ਸਲ 'ਤੇ ਮੈਲਾਥਿਆਨ/ਮੈਟਾਸਿਸਟਾਕਸ 250 ਮਿਲੀਲਿਟਰ 100-125 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।

File photoFile photo

ਵਿਸ਼ਾਣੂ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਬੀਜ ਹਮੇਸ਼ਾ ਰੋਗ ਰਹਿਤ ਫ਼ਸਲ ਤੋਂ ਹੀ ਤਿਆਰ ਕਰੋ। ਬੂਟੇ ਜੰਮਣ ਤੋਂ ਬਾਅਦ ਲਗਭਗ ਹਰ ਰੋਜ਼ ਅਪਣੇ ਖੇਤਾਂ ਦਾ ਨਿਰੀਖਣ ਕਰਦੇ ਰਹੋ ਅਤੇ ਬਿਮਾਰੀ ਵਾਲੇ ਬੂਟੇ ਪੁੱਟ ਕੇ ਨਸ਼ਟ ਕਰੋ ਕਿਉਂਕਿ ਵਿਸ਼ਾਣੂ ਜਿਊਂਦੇ ਸੈੱਲਾਂ ਵਿਚ ਹੀ ਵਧਦਾ-ਫੁਲਦਾ ਅਤੇ ਜਾਨਦਾਰ ਹੁੰਦਾ ਹੈ। ਜੇ ਸੰਭਵ ਹੋ ਸਕੇ ਤਾਂ ਪਨੀਰੀ ਨੂੰ ਰਸ ਚੂਸਣ ਵਾਲੇ ਕੀੜਿਆਂ ਤੋਂ ਮੁਕਤ ਰੱਖਣ ਲਈ ਜਾਲੀ ਦਾ ਉਪਯੋਗ ਕੀਤਾ ਜਾ ਸਕਦਾ ਹੈ।

File photoFile photo

ਜੇ ਤੁਸੀਂ ਸ਼ੁਰੂ ਵਿਚ ਇਹ ਰੋਗੀ ਬੂਟੇ ਪੁੱਟਣ ਤੋਂ ਖੁੰਝ ਗਏ ਤਾਂ ਕੀੜੇ ਇਨ੍ਹਾਂ ਰੋਗਾਂ ਨੂੰ ਸਾਰੇ ਖੇਤਾਂ ਵਿਚ ਫੈਲ ਕੇ ਤੁਹਾਡੀਆਂ ਆਸਾਂ 'ਤੇ ਪਾਣੀ ਫੇਰ ਦੇਣਗੇ ਕਿਉਂਕਿ ਬਿਮਾਰੀ ਵਾਲੀ ਫ਼ਸਲ ਨੂੰ ਫੱਲ ਬਹੁਤ ਥੋੜ੍ਹਾ ਅਤੇ ਘਟੀਆ ਮਿਆਰ ਦਾ ਲਗਦਾ ਹੈ। ਇਸ ਦਾ ਮੰਡੀ ਵਿਚ ਪੂਰਾ ਮੁੱਲ ਵੀ ਨਹੀਂ ਮਿਲਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement