House Cleaning : ਬਰਸਾਤ ਦੇ ਮੌਸਮ ’ਚ ਘਰ ਦੀ ਸਫਾਈ ਬੇਹੱਦ ਜ਼ਰੂਰੀ, ਆਓ ਜਾਣਦੇ ਹਾਂ ਕਿੰਝ ਰੱਖੀਏ ਘਰ ਨੂੰ ਸਾਫ 

By : BALJINDERK

Published : Aug 28, 2024, 1:49 pm IST
Updated : Aug 28, 2024, 1:57 pm IST
SHARE ARTICLE
file photo
file photo

House Cleaning : ਕੁਝ ਘਰੇਲੂ ਉਤਪਾਦਾਂ ਦੀ ਮਦਦ ਨਾਲ ਤੁਹਾਡਾ ਘਰ ਬਣ ਜਾਵੇਗਾ ਚਮਕਦਾਰ

House Cleaning : ਅਕਸਰ ਮਾਨਸੂਨ ’ਚ ਸੀਲਨ ਕਾਰਨ ਘਰ ’ਚ ਅਜੀਬ ਜਿਹੀ ਬਦਬੂ ਆਉਣ ਲੱਗਦੀ ਹੈ, ਜਿਸ ਨਾਲ ਨਾ ਸਿਰਫ ਘਰ ਦਾ ਮਾਹੌਲ ਖ਼ਰਾਬ ਹੋ ਜਾਂਦਾ ਹੈ, ਬਲਕਿ ਘਰ ਵਿਚ ਮੂਡ ਵੀ ਖ਼ਰਾਬ ਰਹਿੰਦਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਅਤੇ ਘਰ ਦੀ ਸਫ਼ਾਈ ਕਰਨ ’ਤੇ ਵੀ ਤਾਜ਼ਗੀ ਮਹਿਸੂਸ ਨਹੀਂ ਹੁੰਦੀ ਤਾਂ ਕੁਝ ਘਰੇਲੂ ਉਤਪਾਦਾਂ ਦੀ ਮਦਦ ਨਾਲ ਤੁਹਾਡਾ ਘਰ ਬਣ ਜਾਵੇਗਾ ਚਮਕਦਾਰ। 

 ਘਰ ’ਚ ਹਲਕੇ ਰੰਗ ਦਾ ਪੇਂਟ 
ਅਕਸਰ ਬਰਸਾਤ ਦੇ ਮੌਸਮ ’ਚ ਕੀੜੇ-ਮਕੌੜੇ ਆਉਂਦੇ ਹਨ, ਕਿਉਂਕਿ ਗੂੜ੍ਹੇ ਰੰਗ ਕੀੜੇ-ਮਕੌੜਿਆਂ ਨੂੰ ਪਸੰਦ ਹੁੰਦੇ ਹਨ। ਇਸ ਲਈ ਫਰਨੀਚਰ ਨੂੰ ਚਮਕਦਾਰ ਬਣਾਉਣ ਲਈ ਸਿਰਫ਼ ਸਫ਼ੇਦ ਜਾਂ ਹਲਕੇ ਰੰਗ ਦਾ ਪੇਂਟ ਹੀ ਕਰਵਾਓ।

ਚਿਪਚਿਪ ਤੋਂ ਛੁਟਕਾਰਾ
ਬੱਚਿਆਂ ਵੱਲੋਂ  ਜਗ੍ਹਾ-ਜਗ੍ਹਾ ਸਟਿਕਰ ਜਾਂ ਲੈਬਲ ਚਿਪਕਾਉਣ ’ਤੇ ਪ੍ਰੇਸ਼ਾਨ ਨਾ ਹੋਵੋ। ਬਸ ਵਿਨੇਗਰ ਦੀ ਮਦਦ ਲਓ। ਇਕ ਨੈਪਕਿਨ ਨੂੰ ਵਿਨੇਗਰ ਵਿਚ ਭਿਓਂ ਦੇਵੋ ਤੇ ਉਸ ਨੂੰ ਸਟਿੱਕਰ ਲੱਗੀ ਜਗ੍ਹਾ ’ਤੇ ਰਗੜੋ, ਜਲਦ ਹੀ ਚਿਪਚਿਪ ਤੋਂ ਛੁਟਕਾਰਾ ਮਿਲ ਜਾਵੇਗਾ। 

ਚਮਕਦਾਰ ਫਰਨੀਚਰ
ਤੇਲ ਅਤੇ ਨਿੰਬੂ ਦਾ ਰਸ  ਨੂੰ 2 ਹਿੱਸਿਆਂ ਵਿਚ ਵੰਡੋ ਅਤੇ ਅੱਧਾ ਸਾਫ਼  ਕਰਨ ਲਈ ਅਤੇ ਬਾਕੀ ਅੱਧਾ ਫਰਨੀਚਰ ਨੂੰ ਪਾਲਿਸ਼ ਕਰਨ ਲਈ ਰੱਖੋ। ਫਿਰ ਇਸ ਨੂੰ ਸਾਫ਼ ਅਤੇ ਸੁੱਕੇ ਕੱਪੜੇ ਨਾਲ ਸਾਫ਼ ਕਰ ਲਓ। ਲੱਕੜ ਦਾ ਫਰਨੀਚਰ ਚਮਕ ਜਾਏਗਾ।

ਕਟਿੰਗ ਬੋਰਡ ਦਾ ਪੀਲੇਪਣ
ਜੇਕਰ ਤੁਸੀਂ ਕਟਿੰਗ ਬੋਰਡ ਦੇ ਪੀਲੇਪਣ ਅਤੇ ਗੰਦਗੀ ਤੋਂ ਪਰੇਸ਼ਾਨ ਹੋ, ਤਾਂ ਨਿੰਬੂ ਤੁਹਾਡੀ ਮਦਦ ਕਰੇਗਾ। ਕੱਟੇ ਹੋਏ ਨਿੰਬੂ ਨੂੰ ਕਟਿੰਗ ਬੋਰਡ ’ਤੇ ਰਗੜੋ ਅਤੇ 20 ਮਿੰਟਾਂ ਲਈ ਛੱਡ ਦਿਓ ਅਤੇ ਫਿਰ ਧੋ ਲਓ। ਸਿਹਤ ਦੇ ਕਾਰਨਾਂ ਕਰਕੇ, ਇਸ ਪ੍ਰਕਿਰਿਆ ਨੂੰ ਕੁਝ ਦਿਨਾਂ ਦੇ ਅੰਤਰਾਲ ’ਤੇ ਦੁਹਰਾਓ।

ਬਰਤਨ ਅਤੇ ਮਾਈਕ੍ਰੋਵੇਵ ਸਾਫ਼ ਕਰੋ 
ਮਾਈਕ੍ਰੋਵੇਵ ਅਤੇ ਇਸ ਦੇ ਬਰਤਨਾਂ ਨੂੰ ਸਾਫ਼ ਕਰਨ ਲਈ ਅੱਧਾ ਕੱਪ ਪਾਣੀ ਅਤੇ ਅੱਧਾ ਕੱਪ ਸਿਰਕਾ ਮਿਲਾ ਕੇ ਮਾਈਕ੍ਰੋਵੇਵ ਬਾਊਲ ਵਿਚ ਰੱਖੋ।  ਇਸ ਨੂੰ ਦੋ ਮਿੰਟਾਂ ਲਈ ਮਾਈਕ੍ਰੋਵੇਵ ਕਰੋ। ਤਿਆਰ ਮਿਸ਼ਰਣ ਨਾਲ ਮਾਈਕ੍ਰੋਵੇਵ ਨੂੰ ਸਾਫ਼ ਕਰੋ। ਇਸ ਨਾਲ ਬਰਤਨ ਅਤੇ ਮਾਈਕ੍ਰੋਵੇਵ ਦੋਵੇਂ ਸਾਫ ਹੋ ਜਾਣਗੇ।

ਘਰ ਨੂੰ ਫੁੱਲਾਂ ਨਾਲ ਸਜਾਓ

ਰੰਗ-ਬਿਰੰਗ ਖੁਸ਼ਬੂਦਾਰ ਖੁਸ਼ਬੂਦਾਰ ਫੁੱਲਾਂ ਨਾਲ ਘਰ ਨੂੰ ਸਜਾਉਣਾ ਵੀ ਸਭ ਤੋਂ ਵਧੀਆ ਵਿਕਲਪ ਹੈ। ਆਪਣੇ ਘਰ ਦੀ ਖ਼ੂਬਸੂਰਤੀ ਵਧਾਉਣ ਲਈ ਇਨ੍ਹਾਂ ਫੁੱਲਾਂ ਨਾਲ ਆਪਣੇ ਘਰ ਨੂੰ ਸਜਾਓ ਅਤੇ ਇਸ ਨੂੰ ਮਹਿਕ ਵੀ ਦਿਓ।

(For more news apart from House cleaning is very important in the rainy season News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement