ਬੁਰੀ ਆਦਤਾਂ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਕਸਰਤਾਂ
Published : May 29, 2018, 6:22 pm IST
Updated : May 29, 2018, 6:22 pm IST
SHARE ARTICLE
Aerobic Exercises
Aerobic Exercises

ਅਜੋਕੇ ਯੁੱਗ ਵਿਚ ਕਸਰਤ ਕਰਨਾ ਹਰ ਇਕ ਲਈ ਬਹੁਤ ਜ਼ਰੂਰੀ ਹੈ| ਕਸਰਤ ਕਰਨ ਨਾਲ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ| ਕਸਰਤ ਕਰਨ ..........

ਅਜੋਕੇ ਯੁੱਗ ਵਿਚ ਕਸਰਤ ਕਰਨਾ ਹਰ ਇਕ ਲਈ ਬਹੁਤ ਜ਼ਰੂਰੀ ਹੈ| ਕਸਰਤ ਕਰਨ ਨਾਲ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ| ਕਸਰਤ ਕਰਨ ਨਾਲ ਅਸੀਂ ਬੁਰੀਆਂ ਆਦਤਾਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ| ਇਕ ਅਧਿਐਨ ਵਿਚ ਪਾਇਆ ਗਿਆ ਕਿ ਕਿਸੇ ਨਸ਼ੀਲੇ ਪਦਾਰਥ ਜਾਂ ਸ਼ਰਾਬ ਦੀ ਆਦਤ ਤੋਂ ਮੁਕਤੀ ਪਾਉਣ ਵਿਚ ਐਰੋਬਿਕ ਕਸਰਤ ਮਦਦਗਾਰ ਸਾਬਤ ਹੋ ਸਕਦਾ ਹੈ| ਐਰੋਬਿਕ ਕਸਰਤ ਕਰਨ ਨਾਲ ਮਧੁਮੇਹ, ਦਿਲ ਦੀ ਰੋਗ ਅਤੇ ਜੋੜਾਂ ਦੇ ਦਰਦ ਵਰਗੀਆਂ ਸਿਹਤ ਸਮਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਿਲਦੀ ਹੈ| ਇਸਦੇ ਇਲਾਵਾ ਇਸ ਕਸਰਤ ਕਰਨ ਨਾਲ ਤਨਾਵ ਘੱਟ ਹੁੰਦਾ ਹੈ| ਕਸਰਤ ਕਰਨ ਨਾਲ ਅਸੀਂ ਮਾਨਸਿਕ ਤੌਰ ਤੇ ਵੀ ਤੰਦਰੁਸਤ ਰਹਿ ਸਕਦੇ ਹਾਂ|

Aerobic ExercisesAerobic Exercisesਅਮਰੀਕਾ ਵਿਚ ‘ਬਫਲੋ ਯੂਨੀਵਰਸਿਟੀ’ ਦੇ ਵਿਗਿਆਨੀਆਂ ਨੇ ਪਾਇਆ ਹੈ ਕਿ ਕਿਸੇ ਵੀ ਪ੍ਰਕਾਰ ਦੀ ਭੈੜੀ ਆਦਤ ਤੋਂ ਛੁਟਕਾਰਾ ਪਾਉਣ ਅਤੇ ਰੋਕਥਾਮ ਵਿਚ ਐਰੋਬਿਕ ਕਸਰਤ ਦਿਮਾਗ ਉੱਤੇ ਪ੍ਰਭਾਵ ਪਾਉਂਦਾ ਹੈ| ਯੂਨੀਵਰਸਿਟੀ ਦੇ ਸੀਨੀਅਰ ਖੋਜ ਵਿਗਿਆਨੀ ਪੀ. ਥਾਨੋਸ ਨੇ ਦਸਿਆ ਕਿ ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਐਰੋਬਿਕ ਕਸਰਤ ਨਾਲ ਸ਼ਰਾਬ, ਨਿਕੋਟਿਨ ਅਤੇ ਕਈ ਨਸ਼ੀਲੇ ਪਦਾਰਥਾਂ ਦੀ ਭੈੜੀ ਆਦਤ ਤੋਂ ਛੁਟਕਾਰਾ ਪਾਉਣ ਵਿਚ ਲਾਭਦਾਇਕ ਰਿਹਾ ਹੈ|

cycling exercisecycling exerciseਸਰੀਰ ਦੀਆਂ ਮਾਸਪੇਸ਼ੀਆਂ ਦੇ ਵੱਡੇ ਸਮੂਹਾਂ ਵਿਚ ਲੱਤਾਂ, ਪੱਟਾਂ ਅਤੇ ਹਿਪਸ ਦੀਆਂ ਮਾਸਪੇਸ਼ੀਆਂ ਸ਼ਾਮਿਲ ਹਨ| ਇਸ ਕਸਰਤ ਨੂੰ ਨਿਮਨ ਪੱਧਰ ਤੋਂ ਮੱਧ ਪੱਧਰ ਉੱਤੇ ਕੀਤਾ ਜਾਂਦਾ ਹੈ| ਇਸ ਕਸਰਤ ਦੀ ਮਿਆਦ ਘੱਟ ਤੋਂ ਘੱਟ 20 ਮਿੰਟ ਜਾਂ ਉਸ ਤੋਂ ਜ਼ਿਆਦਾ ਹੁੰਦੀ ਹੈ| ਦੌੜਨਾ, ਜੌਗਿੰਗ ਕਰਨਾ, ਸਾਈਕਲ ਚਲਾਉਣਾ, ਪੌੜੀਆਂ ਚੜ੍ਹਨਾ, ਰੱਸੀ ਕੁੱਦਨਾ ਅਤੇ ਐਰੋਬਿਕਸ ਕਲਾਸਾਂ ਇਹ ਸਾਰੇ ਐਰੋਬਿਕ ਗਤੀਵਿਧੀਆਂ ਦੀਆਂ ਉਦਾਹਰਣ ਹਨ|

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement