Health news ਬਾਹਰਲੀਆਂ ਚੀਜ਼ਾਂ ਦੀ ਬਜਾਏ ਘਰੇਲੂ ਚੀਜ਼ਾਂ ਨਾਲ ਪਾਉ ਬੇਦਾਗ਼ ਸੁੰਦਰਤਾ
Published : Jul 29, 2024, 11:00 am IST
Updated : Jul 29, 2024, 11:33 am IST
SHARE ARTICLE
Health news: Put unblemished beauty with household items instead of outside items
Health news: Put unblemished beauty with household items instead of outside items

ਹਰ ਕੁੜੀ ਚਾਹੁੰਦੀ ਹੈ ਕਿ ਉਹ ਹੋਰਨਾਂ ਕੁੜੀਆਂ ਤੋਂ ਜ਼ਿਆਦਾ ਸੋਹਣੀ ਹੋਵੇ।

ਹਰ ਕੁੜੀ ਚਾਹੁੰਦੀ ਹੈ ਕਿ ਉਹ ਹੋਰਨਾਂ ਕੁੜੀਆਂ ਤੋਂ ਜ਼ਿਆਦਾ ਸੋਹਣੀ ਹੋਵੇ। ਸੁੰਦਰ ਵਿਖਾਈ ਦੇਣ ਲਈ ਕੁੜੀਆਂ ਕਈ ਤਰ੍ਹਾਂ ਦੇ ਮਹਿੰਗੇ ਤੋਂ ਮਹਿੰਗੇ ਮੇਕਅੱਪ ਪ੍ਰੋਡਕਟ ਦੀ ਵਰਤੋਂ ਕਰਦੀਆਂ ਹਨ। ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਵੀ ਹਨ, ਜੋ ਸੁੰਦਰ ਦਿਖਣ ਲਈ ਪਾਰਲਰ ਜਾਂਦੀਆਂ ਹਨ ਅਤੇ ਉਥੇ ਜਾ ਕੇ ਫ਼ੇਸ਼ੀਅਲ ਕਰਾਉਂਦੀਆਂ ਹਨ, ਤਾਂ ਜੋ ਚਿਹਰੇ ਦੀ ਚਮਕ ਗੁਆਚ ਨਾ ਜਾਵੇ। ਫ਼ੇਸ਼ੀਅਲ ਅਤੇ ਹੋਰ ਕਈ ਤਰ੍ਹਾਂ ਦੇ ਮੇਕਅੱਪ ਪ੍ਰੋਡਕਟ ਇਸਤੇਮਾਲ ਕਰਨ ਦੀ ਥਾਂ ਅਸੀਂ ਕੁੱਝ ਘਰੇਲੂ ਨੁਸਖ਼ਿਆਂ ਨਾਲ ਵੀ ਪਾਰਲਰ ਵਰਗੀ ਚਮਕ ਪ੍ਰਾਪਤ ਕਰ ਸਕਦਾ ਹਾਂ। ਅੱਜ ਤੁਹਾਨੂੰ ਕੁੱਝ ਇਸੇ ਤਰ੍ਹਾਂ ਦੇ ਸੁੰਦਰਤਾ ਦੇ ਨੁਸਖ਼ਿਆਂ ਬਾਰੇ ਦਸਾਂਗੇ :
ਗੁਲਾਬ ਅਤੇ ਨਿੰਬੂ: ਗੁਲਾਬ ਜਲ ਅਤੇ ਨਿੰਬੂ ਨੂੰ ਬਰਾਬਰ ਮਾਤਰਾ ਵਿਚ ਮਿਲਾਉ ਅਤੇ ਇਸ ਨੂੰ ਤੀਹ ਮਿੰਟ ਲਈ ਚਿਹਰੇ ’ਤੇ ਲਗਾਉ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ। ਇਸ ਦਾ ਅਸਰ ਤੁਹਾਡੇ ਚਿਹਰੇ ’ਤੇ ਤੁਰਤ ਵਿਖਾਈ ਦੇਣਾ ਸ਼ੁਰੂ ਹੋ ਜਾਵੇਗਾ।


ਮੁਲਤਾਨੀ ਮਿੱਟੀ: ਇਕ ਚਮਚ ਮੁਲਤਾਨੀ ਮਿੱਟੀ ਵਿਚ ਗੁਲਾਬ ਜਲ ਮਿਲਾ ਕੇ ਇਕ ਪੇਸਟ ਤਿਆਰ ਕਰੋ। ਇਸ ਨੂੰ ਚਿਹਰੇ ’ਤੇ ਤੀਹ ਮਿੰਟ ਲਈ ਲਾਉ। ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਉ। ਤੁਹਾਨੂੰ ਇਸ ਤੋਂ ਤੁਰਤ ਤਾਜ਼ਗੀ ਮਿਲੇਗੀ ਅਤੇ ਕੋਈ ਨੁਕਸਾਨ ਨਹੀਂ ਹੋਵੇਗਾ।


ਅਨਾਰ ਅਤੇ ਨਿੰਬੂ ਦਾ ਫ਼ੇਸ ਮਾਸਕ: ਅਨਾਰ ਅਤੇ ਨਿੰਬੂ ਦੇ ਫ਼ੇਸ ਮਾਸਕ ਵਿਚ ਵਿਟਾਮਿਨ ਤੇ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਚਮੜੀ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਅਤੇ ਇਸ ਨੂੰ ਚਮਕਦਾਰ ਬਣਾਉਂਦੇ ਹਨ। ਅਨਾਰ ਅਤੇ ਨਿੰਬੂ ਦਾ ਰਸ ਮਿਲਾਉ ਅਤੇ ਚਿਹਰੇ ’ਤੇ ਤੀਹ ਮਿੰਟ ਲਈ ਲਾਉ। ਫਿਰ ਠੰਢੇ ਪਾਣੀ ਨਾਲ ਧੋ ਲਉ।
ਪਪੀਤਾ: ਜੇ ਤੁਹਾਡੇ ਚਿਹਰੇ ’ਤੇ ਮੁਹਾਸੇ ਹਨ ਤਾਂ ਤੁਸੀਂ ਪਪੀਤੇ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਕੱਚੇ ਪਪੀਤੇ ਦਾ ਰਸ ਕੱਢ ਕੇ ਚਿਹਰੇ ’ਤੇ ਲਾਉ। ਇਹ ਚਿਹਰੇ ’ਤੇ ਕਿੱਲ ਮੁਹਾਸੇ ਦੂਰ ਕਰੇਗਾ ਅਤੇ ਚਿਹਰੇ ’ਤੇ ਚਮਕ ਆਵੇਗੀ।


ਟਮਾਟਰ: ਕੱਚੇ ਟਮਾਟਰ ਨੂੰ ਚੰਗੀ ਤਰ੍ਹਾਂ ਪੀਸੋ ਅਤੇ ਚਿਹਰੇ ’ਤੇ 15 ਮਿੰਟ ਲਈ ਲਗਾਉ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ। ਕੁੱਝ ਦਿਨ ਇਸੇ ਤਰ੍ਹਾਂ ਕਰਨ ਨਾਲ ਤੁਸੀਂ ਚਿਹਰੇ ਦੀ ਚਮਕ ’ਚ ਇਕ ਫ਼ਰਕ ਵੇਖ ਸਕੋਗੇ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement