
ਵਾਤਾਵਰਣ ਨੂੰ ਨੁਕਸਾਨ ਤੋਂ ਬਚਾਉਣ ਲਈ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਗਈ ਹੈ। ਰੋਜ਼ਾਨਾ ਜ਼ਿੰਦਗੀ ਵਿਚ ਪਲਾਸਟਿਕ ਦੀ ਵਰਤੋਂ ਆਮ ਹੈ।
ਨਵੀਂ ਦਿੱਲੀ - ਵਾਤਾਵਰਣ ਨੂੰ ਨੁਕਸਾਨ ਤੋਂ ਬਚਾਉਣ ਲਈ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਗਈ ਹੈ। ਰੋਜ਼ਾਨਾ ਜ਼ਿੰਦਗੀ ਵਿਚ ਪਲਾਸਟਿਕ ਦੀ ਵਰਤੋਂ ਆਮ ਹੈ। ਬਾਜ਼ਾਰ ਤੋਂ ਕੋਈ ਸਾਮਾਨ ਲਿਆਉਣਾ ਹੋ ਜਾਂ ਬਾਹਰ ਤੋਂ ਕੋਈ ਫੂਡ ਡਿਲਿਵਰੀ ਕਰਵਾਉਣੀ ਹੋਵੇ ਤਾਂ ਉਸ ਲਈ ਵੀ ਪਲਾਸਟਿਕ ਦਾ ਇਸਤੇਮਾਲ ਹੋ ਰਿਹਾ ਹੈ। ਭਾਰਤ ਦੇ ਫੂਡ ਸਰਵਿਸੇਜ਼ ਡਿਲਿਵਰੀ ਬਿਜ਼ਨੈੱਸ 'ਚ ਪਲਾਸਟਿਕ ਦਾ ਅਹਿਮ ਰੋਲ ਹੈ। ਤਕਰੀਬਨ 4 ਲੱਖ ਕਰੋੜ ਰੁਪਏ ਦੇ ਖੁਰਾਕ ਅਤੇ ਪੀਣ ਵਾਲੇ ਪਦਾਰਥਾਂ 'ਚ ਪਲਾਸਟਿਕ ਦਾ ਇਸਤੇਮਾਲ ਹੁੰਦਾ ਹੈ।
Plastic
ਦੇਸ਼ 'ਚ ਅਗਲੇ ਮਹੀਨੇ ਤੋਂ ਸਿੰਗਲ ਯੂਜ਼ ਪਲਾਸਟਿਕ ਸਮੱਗਰੀ 'ਤੇ ਬੈਨ ਲਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਬੀਕਾਨੇਰਵਾਲਾ ਫੂਡਸ ਦੇ ਮੈਨੇਜਿੰਗ ਡਾਇਰੈਕਟਰ ਐੱਸ. ਐੱਸ. ਅਗਰਵਾਲ ਨੇ ਕਿਹਾ ਕਿ ਅਸੀਂ ਅਸਥਾਈ ਰੂਪ ਨਾਲ ਚੀਜ਼ਾਂ ਦੀ ਡਿਲਿਵਰੀ 'ਤੇ ਰੋਕ ਲਾ ਸਕਦੇ ਹਾਂ, ਜੇਕਰ 2 ਅਕਤੂਬਰ ਨੂੰ ਵਿਆਪਕ ਪਾਬੰਦੀ ਦਾ ਐਲਾਨ ਕੀਤਾ ਗਿਆ।
ਇੱਥੇ ਦੱਸ ਦੇਈਏ ਕਿ ਬੀਕਾਨੇਰਵਾਲਾ ਫੂਡਸ ਭਾਰਤ 'ਚ 50 ਦੇ ਕਰੀਬ ਰੈਸਟੋਰੈਂਟ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਲਾਸਟਿਕ ਨਹੀਂ ਸਗੋਂ ਹੋਰ ਬਦਲ ਲੱਭ ਰਹੇ ਹਾਂ। ਹੋਰ ਬਦਲ ਮਿਲਣ 'ਤੇ ਡਿਲਿਵਰੀ ਮੁੜ ਤੋਂ ਸ਼ੁਰੂ ਕਰਾਂਗੇ। ਇੰਡਸਟਰੀ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਅਕਤੂਬਰ, ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਸਿੰਗਲ ਯੂਜ਼ ਪਲਾਸਟਿਕ ਸਮੱਗਰੀ 'ਤੇ ਰੋਕ ਲਾਉਣ ਦਾ ਐਲਾਨ ਕਰ ਸਕਦੇ ਹਨ।
Plastic Carry Bags
18 ਸੂਬਿਆਂ ਨੇ ਪਹਿਲਾਂ ਪਲਾਸਟਿਕ ਕੈਰੀ ਬੈਗਾਂ 'ਤੇ ਬੈਨ ਲਾਇਆ ਹੋਇਆ ਹੈ। ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਨੇ ਵੀ ਸਿੰਗਲ ਯੂਜ਼ ਪਲਾਸਟਿਕ ਕਟਲਰੀ, ਪਲੇਟਾਂ, ਕੱਪ, ਚਮਚਿਆਂ 'ਤੇ ਬੈਨ ਲਾਇਆ ਹੈ। ਡਿਲਿਵਰੀ ਸਰਵਿਸੇਜ਼ ਸਵਿਗੀ ਅਤੇ ਜ਼ੋਮੈਟੋ ਨੇ ਕਿਹਾ ਕਿ ਅਸੀਂ ਵਾਤਾਵਰਣ ਅਨੁਕੂਲ ਪੈਕਿੰਗ ਲਈ ਆਪਣੇ ਹੋਰ ਸਾਥੀਆਂ ਲਈ ਬਦਲ ਲੱਭਣ 'ਚ ਮਦਦ ਕਰ ਰਹੇ ਹਾਂ।