
ਰਾਜਧਾਨੀ ਦਿੱਲੀ ਵਿਚ ਇਕ ਦੁਕਾਨਦਾਰ ਨੂੰ ਪਾਲੀਥੀਨ ਰੱਖਣ ‘ਤੇ 2 ਲੱਖ ਰੁਪਏ ਦਾ ਚਲਾਨ ਹੋ ਗਿਆ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਇਕ ਦੁਕਾਨਦਾਰ ਨੂੰ ਪਾਲੀਥੀਨ ਰੱਖਣ ‘ਤੇ 2 ਲੱਖ ਰੁਪਏ ਦਾ ਚਲਾਨ ਹੋ ਗਿਆ। ਦਿੱਲੀ ਦੀ ਰੋਹਤਕ ਰੋਡ ‘ਤੇ ਇਕ ਦੁਕਾਨ ਦੇ ਮਾਈਕ੍ਰੋਨ ਤੋਂ ਘੱਟੋ ਘੱਟ 18 ਕਿਲੋਗ੍ਰਾਮ ਪਲਾਸਟਿਕ ਜ਼ਬਤ ਕੀਤੀ ਹੈ। ਦੱਸ ਦਈਏ ਕਿ 100 ਕਿਲੋਗ੍ਰਾਮ ਤੱਕ ਪਲਾਸਟਿਕ ਰੱਖਣ ‘ਤੇ 2 ਲੱਖ ਰੁਪਏ ਦਾ ਚਲਾਨ ਕੀਤਾ ਜਾਂਦਾ ਹੈ ਅਤੇ ਇਸ ਤੋਂ ਜ਼ਿਆਦਾ ਕਿਲੋਗ੍ਰਾਮ ਦੀ ਪਲਾਸਟਿਕ ਰੱਖਣ ‘ਤੇ 5 ਲੱਖ ਰੁਪਏ ਦੇ ਚਲਾਨ ਦਾ ਨਿਯਮ ਹੈ।
Plastic
ਦੱਸ ਦਈਏ ਕਿ ਬਜ਼ਾਰਾਂ ਵਿਚ ਬਿਨਾਂ ਕਿਸੇ ਡਰ ਤੋਂ ਵਰਤੀ ਜਾ ਰਹੀ ਪਲਾਸਟਿਕ ਦੇ ਲਿਫਾਫਿਆਂ ਨੂੰ ਨੁਕਸਾਨਦਾਇਕ ਮੰਨਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 50 ਮਾਈਕ੍ਰੋਨ ਤੋਂ ਪਤਲੀ ਪਲਾਸਟਿਕ ਵੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਅਜਿਹੀ ਪਲਾਸਟਿਕ ਦੀ ਵਿਕਰੀ, ਸਟੋਰੇਜ਼ ਅਤੇ ਦੁਕਾਨਾਂ ਵਿਚ ਅਜਿਹੀ ਪਲਾਸਟਿਕ ‘ਤੇ ਰੋਕ ਲਗਾ ਦਿੱਤੀ ਗਈ ਸੀ।
Plastic Banned
ਦਿੱਲੀ ਦੇ ਦੁਕਾਨਦਾਰ ਪ੍ਰਧਾਨ ਮੰਤਰੀ ਦੇ ਸਿੰਗਲ ਯੂਜ਼ ਪਲਾਸਟਿਕ ਬੰਦ ਕੀਤੇ ਜਾਣ ਦੇ ਫ਼ੈਸਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਕੁੱਝ ਦੁਕਾਨਦਾਰ ਪਲਾਸਟਿਕ ਦਾ ਬਚਿਆ ਹੋਇਆ ਸਟਾਕ ਖਤਮ ਕਰਨ ਵਿਚ ਲੱਗੇ ਹਨ ਅਤੇ ਪਲਾਸਟਿਕ ਦੀ ਥਾਂ ਕੱਪੜੇ ਦੀਆਂ ਥੈਲੀਆਂ ਦੇ ਆਰਡਰ ਵੀ ਦੇ ਚੁੱਕੇ ਹਨ। ਦੁਕਾਨਦਾਰ ਹੀ ਨਹੀਂ ਗ੍ਰਾਹਕ ਵੀ ਪਲਾਸਟਿਕ ਨੂੰ ਲੈ ਕੇ ਦਿੱਲੀ ਵਿਚ ਜਾਗਰੂਕ ਨਜ਼ਰ ਆ ਰਹੇ ਹਨ।
National Green Tribunal
ਦੱਸ ਦਈਏ ਕਿ ਪਲਾਸਟਿਕ ਦੀ 43 ਫੀਸਦੀ ਵਰਤੋਂ ਪੈਕੇਜਿੰਗ ਲਈ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 21 ਫੀਸਦੀ ਬੁਨਿਆਦੀ ਢਾਂਚਾ (Infrastructure), ਆਟੋ ਸੈਕਟਰ ਵਿਚ 16 ਫੀਸਦੀ ਅਤੇ ਖੇਤੀ ਵਿਚ 2 ਫੀਸਦੀ ਵਰਤੋਂ ਹੁੰਦੀ ਹੈ। ਦੇਸ਼ ਵਿਚ ਹਰ ਵਿਅਕਤੀ ਲਗਭਗ 11 ਕਿਲੋ ਪਲਾਸਟਿਕ ਦੀ ਵਰਤੋਂ ਕਰਦਾ ਹੈ। ਜਦਕਿ ਦੁਨੀਆਂ ਵਿਚ ਇਸ ਦਾ ਔਸਤ 28 ਕਿਲੋ ਅਤੇ ਅਮਰੀਕਾ ਵਿਚ 109 ਕਿਲੋ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।