ਪਲਾਸਟਿਕ ਦੀਆਂ ਬੋਤਲਾਂ ਸਮੇਤ ਇਹਨਾਂ 12 ਪਲਾਸਟਿਕ ਚੀਜ਼ਾਂ ’ਤੇ ਵੀ ਲਗ ਸਕਦੀ ਹੈ ਪਾਬੰਦੀ
Published : Sep 14, 2019, 3:34 pm IST
Updated : Sep 14, 2019, 3:34 pm IST
SHARE ARTICLE
Central govt is planning to impose a ban on 12 items including small plastic bottles
Central govt is planning to impose a ban on 12 items including small plastic bottles

ਦਿੱਲੀ ਅਤੇ ਪੰਜਾਬ ਵਿਚ ਪਲਾਸਟਿਕ ਕਟਲਰੀ ਫੈਕਟਰੀ ਚਲਾਉਣ ਵਾਲੇ...

ਨਵੀਂ ਦਿੱਲੀ: ਕੇਂਦਰ ਸਰਕਾਰ ਛੋਟੀਆਂ ਪਲਾਸਟਿਕ ਬੋਤਲਾਂ, ਥਰਮਾਕੋਲ ਅਤੇ ਸਿਗਰੇਟ ਬਟਸ ਸਮੇਤ 12 ਚੀਜ਼ਾਂ ਤੇ ਬੈਨ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ’ਤੇ ਪੂਰੀ ਤਰ੍ਹਾਂ ਪਾਬੰਦ ਲਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਇਸ ਦੇ ਲਾਗੂ ਹੋਣ ਲਈ ਕੋਈ ਟਾਈਮ ਲਾਈਨ ਨਹੀਂ ਦਿੱਤੀ ਗਈ ਸੀ। ਵੀਰਵਾਰ ਨੂੰ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦਸਿਆ ਕਿ ਇਸ ਨੂੰ ਪੱਕੇ ਤੌਰ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।

Plastic Plastic

ਸਰਕਾਰ ਨੇ ਇਕ ਸੂਚੀ ਤਿਆਰ ਕੀਤੀ ਹੈ ਜਿਸ ਨੂੰ ਸੈਂਟਰਲ ਪਾਲਯੂਸ਼ਨ ਕੰਟਰੋਲ ਬੋਰਡ ਸਾਹਮਣੇ ਬੈਨ ਕਰਨ ਲਈ ਪੇਸ਼ ਕੀਤਾ ਜਾਵੇਗਾ। ਇਸ ਸੂਚੀ ਵਿਚ ਕੈਰੀ ਬੈਗ, ਬਿਨਾਂ ਬੁਣਿਆ ਕੈਰੀ ਬੈਗ, ਛੋਟੀ ਰੈਪਿੰਗ/ਪੈਕਿੰਗ ਫਿਲਮ, ਡੰਡੇ, ਕਟਲਰੀ, ਫੋਮ ਵਾਲੇ ਕੱਪ, ਕਟੋਰੇ ਅਤੇ ਪਲੇਟਾਂ, ਛੋਟੇ ਪਲਾਸਟਿਕ ਦੇ ਕੱਪ ਅਤੇ ਡੱਬੇ ਸ਼ਾਮਲ ਹਨ। ਇਸ ਤੋਂ ਇਲਾਵਾ ਪਲਾਸਟਿਕ ਸਟਿਕ ਅਤੇ ਈਅਰ ਬ੍ਰਡਸ, ਗੁਬਾਰੇ, ਝੰਡੇ ਅਤੇ ਕੈਂਡੀ, ਸਿਗਰੇਟ ਦੇ ਬਟਸ, ਫੈਲਾਇਆ ਹੋਇਆ ਪੌਲੀਸਟ੍ਰਿਨ, ਪੀਣ ਵਾਲੇ ਪਦਾਰਥ ਲਈ ਛੋਟੇ ਪਲਾਸਟਿਕ ਪੈਕੇਟ ਅਤੇ ਸੜਕਾਂ ਕਿਨਾਰੇ ਬੈਨਰਾਂ ਆਦਿ ’ਤੇ ਪਾਬੰਦੀ ਲਗਾਈ ਜਾਵੇਗੀ।

Plastic Plastic

ਦੇਸ਼ ਦੀ ਟਾਪ ਐਂਟੀ ਪਾਲਿਊਸ਼ਨ ਬਾਡੀ ਸਿੰਗਲ ਯੂਜ਼ ਪਲਾਸਟਿਕ ਨੂੰ 2022 ਤਕ ਖਤਮ ਕਰਨ ਲਈ ਇਕ ਰੋਡਮੈਪ ਤਿਆਰ ਕਰ ਰਹੀ ਹੈ। ਇਹ ਪਲਾਸਟਿਕ ਵਾਤਾਵਾਰਣ ਲਈ ਖਤਰਾ ਹੈ। ਪਲਾਸਟਿਕ ਇੰਡਸਟਰੀ ਨੂੰ ਕਿਹਾ ਗਿਆ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਵਿਕਲਪ ਦੇ ਤੌਰ ’ਤੇ ਅਪਣੇ ਸੁਝਾਅ ਦੇਣ। ਦਿੱਲੀ ਅਤੇ ਪੰਜਾਬ ਵਿਚ ਪਲਾਸਟਿਕ ਕਟਲਰੀ ਫੈਕਟਰੀ ਚਲਾਉਣ ਵਾਲੇ ਵਪਾਰੀ ਦਿਨੇਸ਼ ਭਾਰਤੀ ਨੇ ਦਸਿਆ ਕਿ ਉਹਨਾਂ ਨੇ ਅਪਣੀ ਵਿਸਤਾਰ ਦੀਆਂ ਯੋਜਨਾਵਾਂ ਨੂੰ ਹੋਲਡ ਕਰ ਦਿੱਤਾ ਹੈ।

Plastic Plastic

ਦਿਨੇਸ਼ ਨੇ ਦਸਿਆ ਕਿ ਉਹਨਾਂ ਨੇ 1.5 ਕਰੋੜ ਦੇ ਨਵੇਂ ਸਾਂਚੇ ਨੂੰ ਆਰਡਰ ਦੀ ਯੋਜਨਾ ਬਣਾਈ ਸੀ ਪਰ ਅਜਿਹਾ ਨਹੀਂ ਕਰ ਸਕਦੇ ਕਿਉਂ ਕਿ ਪਲਾਸਟਿਕ ’ਤੇ ਬੈਨ ਦਾ ਪ੍ਰਸਤਾਵ ਸਾਹਮਣੇ ਆਇਆ ਹੈ। ਦਿੱਲੀ ਦੇ ਲਾਜਪਤ ਨਗਰ ਵਿਚ ਲੈਸ ਅਤੇ ਬਟਨ ਵੇਚਣ ਵਾਲੇ ਸੂਰਜ ਨੇ ਦਸਿਆ ਕਿ ਉਹ ਪਹਿਲਾਂ ਹੀ ਪੇਪਰ ਅਤੇ ਕਪੜੇ ਦੇ ਬੈਗ ਦਾ ਪ੍ਰਯੋਗ ਕਰ ਰਹੇ ਹਨ ਅਤੇ ਉਹ ਉਹੀ ਕਰਨਗੇ ਜੋ ਸਰਕਾਰ ਉਹਨਾਂ ਨੂੰ ਕਹੇਗੀ।

ਉਹਨਾਂ ਕਿਹਾ ਕਿ ਸਰਕਾਰ ਦੀ ਗੱਲ ਮੰਨਣ ਤੋਂ ਇਲਾਵਾ ਉਹਨਾਂ ਕੋਲ ਕੋਈ ਦੂਜਾ ਰਾਸਤਾ ਨਹੀਂ ਹੈ। ਹਾਲਾਂਕਿ ਸਰਕਾਰ ਦੇ ਸਿੰਗਲ ਯੂਜ਼ ਪਲਾਸਟਿਕ ’ਤੇ ਬੈਨ ’ਤੇ ਕਈ ਲੋਕਾਂ ਦੀਆਂ ਨੌਕਰੀਆਂ ਜਾਣਗੀਆਂ। ਹਾਲਾਂਕਿ ਪਾਸਵਾਨ ਨੇ ਦਸਿਆ ਸੀ ਕਿ ਪਲਾਸਟਿਕ ਨਵੇਂ ਵਿਕਲਪਾਂ ਨਾਲ ਨਵੀਆਂ ਨੌਕਰੀਆਂ ਲਈ ਰਾਸਤਾ ਖੁਲ੍ਹੇਗਾ।

ਸੁਤੰਤਰਤਾ ਦਿਵਸ ਦੇ ਮੌਕੇ ’ਤੇ ਅਪਣੇ ਭਾਸ਼ਣ ਵਿਚ ਪੀਐਮ ਮੋਦੀ ਨੇ ਕਿਹਾ ਸੀ ਕਿ ਭਾਰਤ ਨੂੰ ਸਿੰਗਲ ਯੂਜ਼ ਪਲਾਸਟਿਕ ਨਾਲ ਮੁਕਤ ਕਰਨ ਲਈ ਪਹਿਲਾ ਕਦਮ 2 ਅਕਤੂਬਰ ਨੂੰ ਉਠਾਇਆ ਜਾਵੇਗਾ। ਇਸ ਦਿਨ ਮਹਾਤਮਾ ਗਾਂਧੀ ਦਾ ਜਨਮਦਿਨ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement