ਅੰਗੀਠੀ ਸਾਹਮਣੇ ਬੈਠੇ ਰਹਿਣ ਨਾਲ ਚਮੜੀ ਨੂੰ ਹੁੰਦੇ ਹਨ ਕਈ ਨੁਕਸਾਨ
Published : Jan 30, 2021, 3:50 pm IST
Updated : Jan 30, 2021, 3:50 pm IST
SHARE ARTICLE
Skin
Skin

ਮਨੁੱਖ ਦੇ ਦਿਮਾਗ਼ ’ਤੇ ਪੈਂਦਾ ਹੈ ਸਿੱਧਾ ਅਸਰ

 ਮੁਹਾਲੀ: ਲੋਕ ਠੰਢ ਤੋਂ ਬਚਣ ਲਈ ਕੋਲੇ ਜਾਂ ਲੱਕੜ ਦੀ ਅੰਗੀਠੀ ਬਾਲਣਾ ਪਸੰਦ ਕਰਦੇ ਹਨ। ਇਸ ਨਾਲ ਹੱਡ ਸੇਕਣ ਨਾਲ ਬਹੁਤ ਸਾਰੇ ਲੋਕ ਕਮਰੇ ਨੂੰ ਵੀ ਗਰਮ ਕਰਦੇ ਹਨ ਤਾਕਿ ਠੰਢ ਦਾ ਅਹਿਸਾਸ ਘੱਟ ਹੋਵੇ। ਭਲੇ ਹੀ ਇਸ ਨਾਲ ਗਰਮਾਹਟ ਦਾ ਅਹਿਸਾਸ ਤਾਂ ਹੁੰਦਾ ਹੈ ਪਰ ਲਗਾਤਾਰ ਇਸ ਦੇ ਸਾਹਮਣੇ ਬੈਠੇ ਰਹਿਣ ਨਾਲ ਸਿਹਤ ਅਤੇ ਚਮੜੀ ਨੂੰ ਕਈ ਨੁਕਸਾਨ ਵੀ ਝੇਲਣੇ ਪੈਂਦੇ ਹਨ। ਇਸ ਲਈ ਮਾਹਰਾਂ ਦੁਆਰਾ ਇਸ ਦੀ ਵਰਤੋਂ ਨੂੰ ਖ਼ਤਰਨਾਕ ਵੀ ਕਿਹਾ ਜਾਂਦਾ ਹੈ। ਆਉ ਜਾਣਦੇ ਹਾਂ ਨੁਕਸਾਨ ਤੋਂ ਬਚਣ ਦੇ ਨੁਸਖ਼ੇ:

Lifeless SkinLifeless Skin

 ਕਈ ਘੰਟੇ ਬੰਦ ਕਮਰੇ ਵਿਚ ਅੰਗੀਠੀ ਦੇ ਸਾਹਮਣੇ ਬੈਠਣ ਨਾਲ ਚਮੜੀ ’ਤੇ ਗਹਿਰਾ ਅਸਰ ਹੁੰਦਾ ਹੈ। ਦਰਅਸਲ ਇਸ ਤਰੀਕੇ ਨਾਲ ਅੰਗੀਠੀ ਦੇ ਸਾਹਮਣੇ ਬੈਠਣ ਨਾਲ ਚਮੜੀ ਵਿਚ ਮੌਜੂਦ ਨਮੀ ਸੁਕਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ਵਿਚ ਰੁੱਖ਼ਾਪਨ ਵਧਣ ਨਾਲ ਚਮੜੀ ਫਟਣ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।  ਅੰਗੀਠੀ ਵਿਚੋਂ ਨਿਕਲਣ ਵਾਲਾ ਧੂੰਆਂ ਅੱਖਾਂ ਵਿਚ ਪੈਣ ਨਾਲ ਇਨ੍ਹਾਂ ਨੂੰ ਨੁਕਸਾਨ ਪਹੁੰਚਣ ਦਾ ਕੰਮ ਕਰਦਾ ਹੈ। ਇਸ ਨਾਲ ਅੱਖਾਂ ਵਿਚ ਜਲਣ, ਖੁਜਲੀ ਅਤੇ ਖ਼ੁਸ਼ਕੀ ਵਧਣ ਲਗਦੀ ਹੈ। ਅਜਿਹੇ ਵਿਚ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਅੰਗੀਠੀ ਤੋਂ ਦੂਰੀ ਬਣਾ ਕੇ ਬੈਠੋ।

eyeseyes

ਅਕਸਰ ਲੋਕ ਲੱਕੜ ਜਾਂ ਕੋਲੇ ਨਾਲ ਅੰਗੀਠੀ ਬਾਲ ਕੇ ਕਮਰਾ ਬੰਦ ਕਰ ਦਿੰਦੇ ਹਨ ਪਰ ਇਸ ਨਾਲ ਕਮਰੇ ਵਿਚ ਆਕਸੀਜਨ ਲੈਵਲ ਘੱਟ ਜਾਂਦਾ ਹੈ। ਅਜਿਹੇ ਵਿਚ ਸਾਹ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਕਮਰੇ ਵਿਚ ਕਾਰਬਨ ਮੋਨੋਆਕਸਾਈਡ ਲੈਵਲ ਵਧਣ ਲਗਦਾ ਹੈ।

oxygenoxygen

ਇਸ ਦਾ ਸਿੱਧਾ ਅਸਰ ਮਨੁੱਖ ਦੇ ਦਿਮਾਗ਼ ’ਤੇ ਪੈਂਦਾ ਹੈ। ਇਹ ਵਿਅਕਤੀ ਦੇ ਬੇਹੋਸ਼ ਹੋਣ ਦਾ ਕਾਰਨ ਵੀ ਬਣਦਾ ਹੈ। ਅੰਗੀਠੀ ਬਾਲ ਕੇ ਕਮਰੇ ਨੂੰ ਬੰਦ ਕਰਨ ਨਾਲ ਕਾਰਬਨ ਮੋਨੋਆਕਸਾਈਡ ਇਸ ਵਿਚੋਂ ਬਾਹਰ ਨਿਕਲਦੀ ਹੈ। ਇਹ ਗੈਸ ਸਾਹ ਰਾਹੀਂ ਫੇਫੜਿਆਂ ਵਿਚ ਪਹੁੰਚਣ ਤੋਂ ਬਾਅਦ ਖ਼ੂਨ ਵਿਚ ਚਲੀ ਜਾਂਦੀ ਹੈ। ਇਸ ਕਾਰਨ ਸਰੀਰ ਵਿਚ ਹੀਮੋਗਲੋਬਿਨ ਦਾ ਲੈਵਲ ਘਟਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਵਿਚ ਤੁਹਾਨੂੰ ਖ਼ੂਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement