
ਇਸ ਲੇਖ 'ਚ ਅਸੀਂ ਭਿੰਡੀ ਦਾ ਰਸ ਬਣਾਉਣ ਅਤੇ ਇਸ ਤੋਂ ਸ਼ਰੀਰ ਨੂੰ ਹੋਣ ਵਾਲੇ ਲਾਭ ਬਾਰੇ ਜਾਣਕਾਰੀ ਸਾਂਝੀ ਕਰਾਂਗੇ।
ਹਰੀਆਂ ਸਬਜ਼ੀਆਂ ਸਿਹਤ ਲਈ ਬਹੁਤ ਲਾਭਕਾਰੀ ਹਨ, ਅਤੇ ਇਨ੍ਹਾਂ ਲਾਭਕਾਰੀ ਹਰੀਆਂ ਸਬਜ਼ੀਆਂ 'ਚ ਭਿੰਡੀ ਆਪਣੀ ਵੱਖਰੀ ਥਾਂ ਰੱਖਦੀ ਹੈ। ਭਿੰਡੀ 'ਚ ਵਿਟਾਮਿਨ ਸੀ ਤੇ ਮੈਗਨੀਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਬੜੇ ਲਾਭਕਾਰੀ ਹਨ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਭਿੰਡੀ ਦੇ ਨਾਲ-ਨਾਲ ਇਸ ਦਾ ਰਸ ਸਿਹਤ ਲਈ ਬਹੁਤ ਗੁਣਕਾਰੀ ਹੁੰਦਾ ਹੈ। ਭਿੰਡੀ ਦੇ ਰਸ 'ਚ ਕਾਰਬੋਹਾਈਡਰੇਟ, ਫ਼ਾਈਬਰ ਅਤੇ ਪ੍ਰੋਟੀਨ ਪਾਏ ਜਾਂਦੇ ਹਨ ਜੋ ਸ਼ਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਲੇਖ 'ਚ ਅਸੀਂ ਭਿੰਡੀ ਦਾ ਰਸ ਬਣਾਉਣ ਅਤੇ ਇਸ ਤੋਂ ਸ਼ਰੀਰ ਨੂੰ ਹੋਣ ਵਾਲੇ ਲਾਭ ਬਾਰੇ ਜਾਣਕਾਰੀ ਸਾਂਝੀ ਕਰਾਂਗੇ।
ਭਿੰਡੀ ਦਾ ਰਸ ਬਣਾਉਣ ਦਾ ਤਰੀਕਾ
- 5-6 ਭਿੰਡੀਆਂ ਲੈ ਕੇ ਉਨ੍ਹਾਂ ਦੇ ਕਿਨਾਰੇ ਕੱਟ ਲਓ। ਇਸ ਦੇ ਬਾਅਦ ਉਨ੍ਹਾਂ ਨੂੰ ਵਿਚਕਾਰ ਤੋਂਂ ਕੱਟੋ ਅਤੇ ਪਾਣੀ 'ਚ ਭਿੱਜਣ ਲਈ ਰੱਖ ਦਿਓ।
- ਘੱਟ ਤੋਂ ਘੱਟ 4-5 ਘੰਟੇ ਇਨ੍ਹਾਂ ਨੂੰ ਪਾਣੀ 'ਚ ਰੱਖੋ। ਬਾਅਦ 'ਚ ਭਿੰਡੀ ਦੇ ਟੁਕੜੇ ਨਿਚੋੜ ਕੇ ਕੱਢ ਲਵੋ ਅਤੇ ਥੋੜ੍ਹਾ ਪਾਣੀ ਮਿਲਾ ਲਓ।
- ਸਵੇਰੇ ਰੋਟੀ ਖਾਣ ਤੋਂ ਪਹਿਲਾਂ ਭਿੰਡੀ ਦਾ ਰਸ ਪੀਣਾ ਬੜਾ ਫ਼ਾਇਦੇਮੰਦ ਹੁੰਦਾ ਹੈ।
ਫ਼ਾਇਦੇ
- ਭਿੰਡੀ ਦਾ ਰਸ ਪੀਣ ਨਾਲ ਭਾਰ ਘੱਟ ਹੁੰਦਾ ਹੈ।
- ਇਸ ਨਾਲ ਬਲੱਡ-ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
- ਭਿੰਡੀ 'ਚ ਮੌਜੂਦ ਤੱਤ ਖਾਂਸੀ ਤੋਂ ਛੁਟਕਾਰਾ ਦਿਵਾਉਣ 'ਚ ਮਦਦਕਾਰ ਸਾਬਤ ਹੁੰਦੇ ਹਨ।
- ਭਿੰਡੀ ਦਾ ਰਸ ਗਲੇ ਦੀ ਖਾਰਿਸ਼ ਦੂਰ ਕਰਨ 'ਚ ਬੜਾ ਮਦਦਗਾਰ ਹੈ।
- ਗੁਰਦਿਆਂ ਦੀਆਂ ਬਿਮਾਰੀਆਂ ਦੇ ਲਈ ਵੀ ਭਿੰਡੀ ਦਾ ਰਸ ਲਾਭਕਾਰੀ ਹੈ।
- ਭਿੰਡੀ ਦੇ ਰਸ 'ਚ ਮੌਜੂਦ ਵਿਟਾਮਿਨ ਤੇ ਮੈਗਾਨੀਸ਼ੀਅਮ ਅਨੀਮੀਆ ਦੇ ਇਲਾਜ 'ਚ ਮਦਦ ਕਰਦੇ ਹਨ।
- ਇਨ੍ਹਾਂ ਤੋਂ ਇਲਾਵਾ ਭਿੰਡੀ ਦਾ ਰਸ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਵੀ ਕੰਮ ਕਰਦਾ ਹੈ।