Health News : ਲਸੂੜਾ ਫਲ ਹੱਡੀਆਂ ਨਾਲ ਜੁੜੀਆਂ ਬੀਮਾਰੀਆਂ ਨੂੰ ਕਰਦਾ ਹੈ ਦੂਰ

By : GAGANDEEP

Published : Dec 30, 2023, 7:43 am IST
Updated : Dec 30, 2023, 8:06 am IST
SHARE ARTICLE
Lasuda fruit cures diseases related to bones News in punjabi
Lasuda fruit cures diseases related to bones News in punjabi

Health News : ਲਸੂੜੇ ਵਿਚ ਆਇਰਨ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ। ਜੋ ਤੁਹਾਡੇ ਸਰੀਰ ਦੇ ਖ਼ੂਨ ਵਿਚ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ।

 Lasuda fruit cures diseases related to bones News in punjabi: ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫਲ ਬਾਰੇ ਦਸਣ ਜਾ ਰਹੇ ਹਾਂ ਜਿਸ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਕੱੁਝ ਮਹੀਨਿਆਂ ਵਿਚ ਬਹੁਤ ਮਜ਼ਬੂਤ ਹੋ ਜਾਵੇਗਾ। ਇਹ ਫਲ ਤੁਹਾਨੂੰ ਮੀਟ ਤੇ ਮੱਛੀ ਨਾਲੋਂ ਜ਼ਿਆਦਾ ਤਾਕਤ ਦਿੰਦਾ ਹੈ। ਅਸੀ ਜਿਸ ਫਲ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਮ ਲਸੂੜਾ ਹੈ। ਇਹ ਫਲ ਜ਼ਿਆਦਾਤਰ ਪੰਜਾਬ ਵਿਚ ਮਿਲ ਜਾਂਦਾ ਹੈ। ਇਸ ਫਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਤੁਹਾਨੂੰ 1 ਕਿਲੋ ਮੀਟ ਜਿੰਨੀ ਤਾਕਤ ਦਿੰਦਾ ਹੈ। ਇਕ ਕਿਲੋ ਮੀਟ ਦੇ ਬਰਾਬਰ ਤਾਕਤ ਪ੍ਰਾਪਤ ਕਰਨ ਲਈ, ਤੁਹਾਨੂੰ ਪੰਜ ਲਸੂੜੇ ਖਾਣੇ ਪੈਣਗੇ। ਇਸ ਨੂੰ ਖਾਣ ਨਾਲ, ਤੁਸੀਂ 1 ਕਿਲੋ ਮੀਟ ਖਾਣ ਦੇ ਬਰਾਬਰ ਊਰਜਾ ਮਿਲਦੀ ਹੈ।

ਇਹ ਵੀ ਪੜ੍ਹੋ: Health News: ਜੇਕਰ ਤੁਸੀਂ ਵੀ ਅਪਣਾ ਚਿਹਰਾ ਬਣਾਉਣਾ ਚਾਹੁੰਦੇ ਹੋ ਚਮਕਦਾਰ, ਤਾਂ ਅਪਣਾਉ ਇਹ ਯੋਗ ਆਸਣ 

ਜੇਕਰ ਤੁਸੀਂ ਰੋਜ਼ਾਨਾ ਇਸ ਫਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਸਰੀਰ ਕਦੇ ਵੀ ਕਮਜ਼ੋਰ ਨਹੀਂ ਹੋਵੇਗਾ। ਇਹ ਫਲ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਤੇ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਫਲ ਵਿਚ ਕੈਲਸ਼ੀਅਮ ਤੇ ਫ਼ਾਸਫ਼ੋਰਸ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ, ਜੋ ਸਰੀਰ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਇਸ ਦਾ ਸੇਵਨ ਦਿਮਾਗ਼ ਨੂੰ ਤੇਜ਼ ਕਰਦਾ ਹੈ ਤੇ ਯਾਦਦਾਸ਼ਤ ਦੀ ਸ਼ਕਤੀ ਨੂੰ ਵਧਾਉਂਦਾ ਹੈ।

ਇਹ ਵੀ ਪੜ੍ਹੋ: Beauty Tips: ਸਰਦੀਆਂ ਸ਼ੁਰੂ ਹੁੰਦੇ ਹੀ ਕਿਉਂ ਫਟਦੇ ਹਨ ਬੁੱਲ੍ਹ, ਜਾਣੋ ਕਾਰਨ

ਲਸੂੜੇ ਵਿਚ ਆਇਰਨ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ। ਜੋ ਤੁਹਾਡੇ ਸਰੀਰ ਦੇ ਖ਼ੂਨ ਵਿਚ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਫਲ ਦੇ ਸੇਵਨ ਦੇ ਇਕ ਨਹੀਂ ਬਲਕਿ ਬਹੁਤ ਸਾਰੇ ਲਾਭ ਹਨ। ਇਸ ਲਈ, ਜੇ ਤੁਸੀਂ ਵੀ ਇਕ ਆਕਰਸ਼ਕ ਤੇ ਮਜ਼ਬੂਤ ਸਰੀਰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਅਪਣੇ ਭੋਜਨ ਵਿਚ ਲਸੂੜੇ ਦੇ ਫਲ ਨੂੰ ਸ਼ਾਮਲ ਕਰੋ ਤੇ ਇਕ ਚੰਗਾ ਸਰੀਰ ਪ੍ਰਾਪਤ ਕਰੋ। ਇਸ ਲਈ ਜੋ ਲੋਕ ਸ਼ਾਕਾਹਾਰੀ ਹਨ ਉਨ੍ਹਾਂ ਲਈ ਇਸ ਦੀ ਵਰਤੋਂ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਨਾਲ ਹੀ, ਮਾਸਾਹਾਰੀ ਲੋਕਾਂ ਨੂੰ ਵੀ ਮਾਸ ਖਾਣ ਨਾਲੋਂ ਲਸੂੜੇ ਦੇ ਫਲ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਮੀਟ ਨਾਲੋਂ ਥੋੜ੍ਹਾ ਸਸਤਾ ਹੋਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Lasuda fruit cures diseases related to bones News in punjabi , stay tuned to Rozana Spokesman)

Tags: spokesmantv

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement