Punjab Culture: ਕਦੇ ਪੰਜਾਬ ਵਿਚ ਚੁੱਲ੍ਹੇ ਤੇ ਮੰਜੇ ਖੜੇ ਕਰ ਛਾਂ ਕਰ ਕੇ ਰੋਟੀ ਪਕਾਉਣ ਦਾ ਰਿਵਾਜ ਵੀ ਹੁੰਦਾ ਸੀ
Published : Jan 31, 2024, 7:18 am IST
Updated : Jan 31, 2024, 7:55 am IST
SHARE ARTICLE
Custom of cooking bread by standing the bed on the stove in Punjab Culture news in punjabi
Custom of cooking bread by standing the bed on the stove in Punjab Culture news in punjabi

Punjab Culture: ਜੇਕਰ ਵੇਖਿਆ ਜਾਵੇ ਤਾਂ ਅਜੋਕੀ ਨੌਜਵਾਨੀ ਤੋਂ ਨਾ ਤਾਂ ਹੁਣ ਗਰਮੀ ਸਹੀ ਜਾਂਦੀ ਹੈ ਅਤੇ ਨਾ ਹੀ ਠੰਢ। ਉਨ੍ਹਾਂ ਮੁਤਾਬਕ ਹੁਣ ਬਹੁਤ ਜ਼ਿਆਦਾ ਗਰਮੀ ਤੇ ਠੰਢ ਪੈ ਰਹੀ ਹੈ।

Custom of cooking bread by standing the bed on the stove in Punjab Culture news in punjabi : ਜੇਕਰ ਪੁਰਾਤਨ ਸਮੇਂ ਦੇ ਭਾਵ 90-95 ਸਾਲਾਂ ਦੇ ਵਡੇਰੀ ਉਮਰ ਦੇ ਬਜ਼ੁਰਗਾਂ ਨਾਲ ਕਦੇ ਕਦਾਈਂ ਬੈਠ ਕੇ ਗੱਲ ਕਰਨ ਦਾ ਸਮਾਂ ਮਿਲੇ ਤਾਂ ਉਹ ਅਕਸਰ ਇਹ ਕਹਿੰਦੇ ਨੇ ਕਿ ਛੋਟਿਆ ਆਹ ਹੁਣ ਦੇ ਸਮੇਂ ਕਿਹੜੀ ਗਰਮੀ ਪੈਂਦੀ ਹੈ? ਗਰਮੀ ਤਾਂ ਸਾਡੇ ਸਮਿਆਂ ਵਿਚ ਭਾਵ ਜਦੋਂ ਅਸੀਂ ਜਵਾਨ ਸੀ ਉਦੋਂ ਪੈਂਦੀ ਹੁੰਦੀ ਸੀ। ਕਹਿਣ ਦਾ ਮਤਲਬ ਕੋਈ ਚਾਰ ਕੁ ਦਹਾਕੇ ਪਹਿਲਾਂ।

ਇਹ ਵੀ ਪੜ੍ਹੋ: Health News: ਬਿਸਤਰੇ ’ਤੇ ਬੈਠ ਕੇ ਖਾਣਾ ਤੁਹਾਨੂੰ ਬਣਾ ਸਕਦੈ ਬੀਮਾਰ 

ਜੇਕਰ ਵੇਖਿਆ ਜਾਵੇ ਤਾਂ ਅਜੋਕੀ ਨੌਜਵਾਨੀ ਤੋਂ ਨਾ ਤਾਂ ਹੁਣ ਗਰਮੀ ਸਹੀ ਜਾਂਦੀ ਹੈ ਅਤੇ ਨਾ ਹੀ ਠੰਢ। ਉਨ੍ਹਾਂ ਮੁਤਾਬਕ ਹੁਣ ਬਹੁਤ ਜ਼ਿਆਦਾ ਗਰਮੀ ਤੇ ਠੰਢ ਪੈ ਰਹੀ ਹੈ। ਪਰ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ ਕਿਉਂਕਿ ਉਨ੍ਹਾਂ (ਪੁਰਾਤਨ) ਸਮਿਆਂ ਵਿਚ ਖ਼ੁਰਾਕਾਂ ਖਾਲਸ ਤੇ ਚੰਗੀਆਂ ਸਨ, ਸਰੀਰਾਂ ਵਿਚ ਜਾਨ ਹੁੰਦੀ ਸੀ, ਭਾਵੇਂ ਕਿੰਨੀ ਵੀ ਗਰਮੀ ਜਾਂ ਸਰਦੀ ਸੀ ਉਦੋਂ ਝੱਲਣ ਦੇ ਕਾਬਲ ਸਨ ਸਾਡੇ ਵੱਡ ਵਡੇਰੇ। ਪਰ ਇਸ ਦੇ ਉਲਟ ਅਜੋਕੇ ਸਮੇਂ ਵਿਚ ਮਿਲਾਵਟੀ ਖਾਦਾਂ ਨੇ ਸਾਡੇ ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਜ਼ਹਿਰੀ ਬਣਾ ਦਿਤੀਆਂ ਹਨ। ਉਦੋਂ ਆਮ ਚੁੱਲ੍ਹੇ ਜਾਂ ਚੁਰ ਤੇ ਰੋਟੀ ਪਕਾਉਂਦਿਆਂ ਵਾਣ ਦੇ ਮੰਜੇ ਛਾਂ ਲਈ ਖੜੇ ਕਰ ਕੇ ਪੁਰਾਣੀਆਂ ਬੀਬੀਆਂ ਭੈਣਾਂ ਰੋਟੀ ਪਕਾਉਂਦੀਆਂ ਰਹੀਆਂ ਹਨ ਕਿਉਂਕਿ ਉਦੋਂ ਗੈਸੀ ਚੁਲ੍ਹਿਆਂ ਦਾ ਹਾਲੇ ਰਿਵਾਜ ਨਹੀਂ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੈਨੂੰ ਯਾਦ ਹੈ ਕਿ ਇਕ ਵਾਰ ਅਸੀਂ ਚਾਰ ਦੋਸਤ ਸਾਈਕਲਾਂ ਤੇ ਮੱਤੇ (ਜੈਤੋ ਦੇ ਨੇੜੇ) ਪਿੰਡ ਭਾਵ ਮੇਰੇ ਸਹੁਰੇ ਘਰ ਮੇਰੇ ਪਿੰਡ ਦੱਦਾਹੂਰ ਤੋਂ ਆਏ ਸਾਂ ਜੋ ਦੱਦਾਹੂਰ ਤੋਂ ਕਰੀਬ ਸੱਠ/ਪੈਂਹਠ ਕਿਲੋਮੀਟਰ ਪੈਂਦਾ ਹੈ। (ਇਹ ਕਰੀਬ ਸੰਨ ਉਨੀ ਸੌ ਅਠੱਤਰ ਦੀ ਗੱਲ ਹੋਵੇਗੀ) ਅਸੀਂ ਰਸਤੇ ਵਿਚ ਹੀ ਰਾਇ ਕਰ ਲਈ ਕਿ ਜਾ ਕੇ ਰੋਟੀ ਖਾਂਦਿਆਂ ਨੇ ਆਟਾ ਚਾਰ ਵਾਰ ਗੁੰਨ੍ਹਾਉਣਾ ਹੈ। ਗਰਮੀ ਬਹੁਤ ਜ਼ਿਆਦਾ ਸੀ ਜੇਠ ਹਾੜ ਦਾ ਮਹੀਨਾ ਸੀ ਤੇ ਦੋ ਸਾਲੀਆਂ ਕਵਾਰੀਆਂ ਸਨ ਤੇ ਚਾਅ ਵਿਚ ਪਿਆਂ ਨੇ ਉਵੇਂ ਹੀ ਕੀਤਾ।

ਅੰਤਾਂ ਦੀ ਗਰਮੀ ਵਿਚ ਚੁਲ੍ਹੇ ਤੇ ਮੰਜਾ ਖੜਾ ਕਰ ਕੇ ਚਾਰ ਵਾਰ ਆਟਾ ਗੁੰਨ੍ਹ ਕੇ ਗਰਮ ਗਰਮ ਰੋਟੀ ਚਾਰ ਪ੍ਰਾਹੁਣਿਆਂ ਨੂੰ ਖਵਾਉਣੀ ਇਹ ਤਾਂ ਫਿਰ ਉਹ ਈ ਜਾਣਦੀ ਹੈ ਜੀਹਨੇ ਪਕਾਈ ਤੇ ਖੁਆਈ ਹੋਊ? ਸਾਲੀ ਸਾਹਿਬਾਂ ਪੂਰੀ ਪਸੀਨੇ ਨਾਲ ਨੁਚੜਣ ਲੱਗੀ ਸੀ ਫਿਰ ਕਿਤੇ ਜਾ ਕੇ ਅਸੀਂ ਰੋਟੀ ਖਾਣੋਂ ਹਟੇ ਸਾਂ ਕਿਉਂਕਿ ਓਹਨੇ ਰੋਟੀਆਂ ਕੱਚੀਆਂ ਲਾਹੁਣੀਆਂ ਸ਼ੁਰੂ ਕੀਤੀਆਂ ਤੇ ਰੱਜ ਅਸੀਂ ਵੀ ਗਏ ਸਾਂ। ਸਮੇਂ ਚੰਗੇ ਸੀ ਕੋਈ ਕਿਸੇ ਦਾ ਗੁੱਸਾ ਗਿਲਾ ਵੀ ਨਹੀਂ ਸੀ ਕਰਦਾ।

ਸੋ ਇਹ ਹਕੀਕਤ ਬੀਤੀ ਹੋਈ ਸਚਾਈ ਹੈ। ਕਹਿਣ ਦਾ ਭਾਵ ਕਿ ਇਹ ਉਪਰੋਕਤ ਸਮੇਂ ਵੀ ਪੰਜਾਬ ਤੇ ਸਿਖਰਾਂ ’ਤੇ ਰਹੇ ਹਨ ਜੋ ਸਾਰੇ ਵੇਖੇ ਤੇ ਹੱਡੀਂ ਹੰਢਾਏ ਹਨ। ਪਰ ਅੱਜ ਨਾ ਤਾਂ ਉਹ ਵਾਣ ਦੇ ਮੰਜੇ ਹੀ ਰਹੇ, ਨਾ ਚੁਲ੍ਹੇ ਚੌਂਕੇ ਤੇ ਨਾ ਹੀ ਉਹੋ ਜਿਹੀਆਂ ਖ਼ੁਰਾਕਾਂ। ਸਮੇਂ ਦੇ ਬਦਲਾਅ ਨਾਲ ਸੱਭ ਕੁੱਝ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਤੇ ਆਪਾਂ ਵੀ ਉਸੇ ਮੁਤਾਬਕ ਢਲ ਰਹੇ ਹਾਂ, ਪਰ ਉਹ ਸਮੇਂ ਕਦੇ ਕਦੇ ਪਾਠਕਾਂ ਸਰੋਤਿਆਂ ਜਾਂ ਸਾਡੀ ਨਵੀਂ ਪੀੜ੍ਹੀ ਨਾਲ ਸਾਂਝੇ ਜ਼ਰੂਰ ਕਰ ਲਈਦੇ ਨੇ, ਜੋ ਦਿਮਾਗ਼ ਦੇ ਕਿਸੇ ਕੋਨੇ ਤੇ ਯਾਦਾਂ ਦੇ ਰੂਪ ਵਿਚ ਸੰਭਾਲੇ ਹੋਏ ਨੇ।
-ਜਸਵੀਰ ਸ਼ਰਮਾ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ
95691-49556

 (For more Punjabi news apart from Custom of cooking bread by standing the bed on the stove in Punjab Culture news in punjabi  , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement