
ਗ਼ਲਤ ਖਾਣ-ਪੀਣ ਦੇ ਚਲਦਿਆਂ ਡਾਇਬਟੀਜ਼ ਇਕ ਆਮ ਬੀਮਾਰੀ ਬਣਦੀ ਜਾ ਰਹੀ ਹੈ
ਮੁਹਾਲੀ : ਗ਼ਲਤ ਖਾਣ-ਪੀਣ ਦੇ ਚਲਦਿਆਂ ਡਾਇਬਟੀਜ਼ ਇਕ ਆਮ ਬੀਮਾਰੀ ਬਣਦੀ ਜਾ ਰਹੀ ਹੈ। ਇਸ ਬੀਮਾਰੀ ’ਚ ਖ਼ੂਨ ’ਚ ਸ਼ੂਗਰ ਲੈਵਲ ਬਹੁਤ ਵੱਧ ਜਾਂਦਾ ਹੈ। ਨਾਲ ਹੀ ਭੁੱਖ ਪਿਆਸ ਵੀ ਵੱਧ ਲਗਦੀ ਹੈ। ਇਸ ਬੀਮਾਰੀ ’ਚ ਪਰਹੇਜ਼ ਦੀ ਵਿਸ਼ੇਸ਼ ਜ਼ਰੂਰਤ ਹੁੰਦੀ ਹੈ। ਖ਼ਾਸ ਕਰ ਖਾਣ-ਪੀਣ ’ਚ ਮਿੱਠੀਆਂ ਚੀਜ਼ਾਂ ਨੂੰ ਨਜ਼ਰ-ਅੰਦਾਜ਼ ਕਰੋ।
lemon pickle
ਇਸ ਤੋਂ ਇਲਾਵਾ ਖਾਣੇ ’ਚ ਨਿੰਬੂ ਦੇ ਅਚਾਰ ਨੂੰ ਜੋੜ ਸਕਦੇ ਹਾਂ। ਕਈ ਖੋਜਾਂ ਕਰਨ ’ਤੇ ਪਤਾ ਲੱਗਾ ਹੈ ਕਿ ਨਿੰਬੂ ਦਾ ਅਚਾਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਸਹਾਈ ਹੁੰਦਾ ਹੈ। ਕਬਜ਼, ਬਦਹਜ਼ਮੀ, ਗੈਸ ਸਮੇਤ ਪੇਟ ਦੀਆਂ ਸਾਰੀਆਂ ਬੀਮਾਰੀਆਂ ’ਚ ਨਿੰਬੂ ਦੇ ਅਚਾਰ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ।
lemon pickle
ਇਸ ਦੇ ਸੇਵਨ ਨਾਲ ਤਤਕਾਲ ਆਰਾਮ ਮਿਲਦਾ ਹੈ। ਇਸ ’ਚ ਕਈ ਔਸ਼ਧੀ ਗੁਣ ਮਿਲਦੇ ਹਨ ਜੋ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ’ਚ ਕਾਪਰ, ਪੋਟਾਸ਼ੀਅਮ, ਆਇਰਨ, ਵਿਟਾਮਿਨ-ਏ, ਸੀ ਕੈਲਸ਼ੀਅਮ, ਪ੍ਰੋ-ਬਾਇਉਟਿਕ ਬੈਕਟੀਰੀਆ ਤੇ ਐਂਜ਼ਾਈਮ ਸਮੇਤ ਕਈ ਹੋਰ ਪੋਸ਼ਕ ਤੱਤ ਮਿਲਦੇ ਹਨ, ਜੋ ਕਈ ਬਿਮਾਰੀਆਂ ’ਚ ਫ਼ਾਇਦੇਮੰਦ ਹੁੰਦੇ ਹਨ।
ਇਕ ਖੋਜ ’ਚ ਨਿੰਬੂ ਦੇ ਅਚਾਰ ਦੇ ਫ਼ਾਇਦੇ ਨੂੰ ਦਸਿਆ ਗਿਆ ਹੈ। ਇਸ ਖੋਜ ’ਚ ਕਿਹਾ ਗਿਆ ਹੈ ਕਿ ਡਾਇਬਟੀਜ਼ ਦੇ ਮਰੀਜ਼ ਬਿਨਾਂ ਕਿਸੀ ਪ੍ਰੇਸ਼ਾਨੀ ਦੇ ਨਿੰਬੂ ਦੇ ਅਚਾਰ ਦਾ ਸੇਵਨ ਕਰ ਸਕਦੇ ਹਨ।