ਕੇਜਰੀਵਾਲ ਦੇ ਜੀਵਨ 'ਤੇ ਆਧਾਰਤ ਬਣੀ ਫ਼ਿਲਮ ਦਾ ਟ੍ਰੇਲਰ ਹੋਇਆ ਜਾਰੀ
Published : Oct 26, 2017, 11:28 pm IST
Updated : Oct 26, 2017, 5:58 pm IST
SHARE ARTICLE

ਨਵੀਂ ਦਿੱਲੀ, 26 ਅਕਤੂਬਰ: ਆਮ ਆਦਮੀ ਪਾਰਟੀ ਦੇ ਸੰਸਥਾਪਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੀਵਨ 'ਤੇ ਬਣੀ ਫ਼ਿਲਮ ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਇਸ ਫ਼ਿਲਮ ਦਾ ਨਾਂ ਹੈ '“ਐਨ ਇਨਸਿਗਨੀਫ਼ਿਕੈਂਟ ਮੈਨ'”। ਖੁਸ਼ਬੂ ਰਾਂਕਾ ਤੇ ਵਿਨੈ ਸ਼ੁਕਲਾ ਦੀ ਨਿਰਦੇਸ਼ਨ ਵਿਚ ਬਣੀ ਇਹ ਫ਼ਿਲਮ ਤੱਥਾਂ ਦੇ ਆਧਾਰ 'ਤੇ ਰਾਜਨੀਤਕ ਫ਼ਿਲਮ ਹੈ ਜੋ ਸਮਾਜਕ ਕਾਰਕੁਨ ਤੋਂ ਸਿਆਸੀ ਆਗੂ ਬਣੇ ਅਰਵਿੰਦ ਕੇਜਰੀਵਾਲ ਦੀ ਕਹਾਣੀ ਨੂੰ ਦਰਸਾਉਂਦੀ ਹੈ। ਵਾਇਸ ਦਸਤਾਵੇਜ਼ੀ ਫ਼ਿਲਮਾਂ ਦੇ ਕਾਰਜਕਾਰੀ ਨਿਰਮਾਤਾ ਜੇਸਨ ਮੋਜਿਕਾ ਨੇ ਕਿਹਾ ਸੀ ਕਿ ਉਨ੍ਹਾਂ 'ਐਨ ਇਨਸਿਗਨੀਫ਼ਿਕੈਂਟ ਮੈਨ'”ਨੂੰ 2016 ਦੇ ਟੋਰੰਟੋ ਕੌਮਾਂਤਰੀ ਫ਼ਿਲਮ ਮੇਲੇ ਵਿਚ ਵੇਖੀ ਸੀ, ਤਾਂ ਲਗਿਆ ਸੀ ਕਿ ਇਹ ਫ਼ਿਲਮ ਮਾਰਸ਼ਲ ਕਰੀ ਦੀ 'ਸਟ੍ਰੀਟ ਫਾਈਟ' ਤੋਂ ਬਾਅਦ ਜ਼ਮੀਨੀ ਰਾਜਨੀਤੀ 'ਤੇ ਬਣੀ ਹੋਈ ਸੱਭ ਤੋਂ ਵਧੀਆ ਦਸਤਾਵੇਜ਼ੀ ਫ਼ਿਲਮ ਹੈ। 


ਇਸ ਫ਼ਿਲਮ 'ਤੇ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (ਸੀ.ਬੀ.ਐਫ਼.ਸੀ.) ਦੇ ਸਾਬਕਾ ਮੁਖੀ ਪਹਿਲਾਜ ਨਹਿਲਾਨੀ ਨੂੰ ਇਤਰਾਜ਼ ਸੀ। ਉਨ੍ਹਾਂ ਫ਼ਿਲਮ ਜਾਰੀ  ਕਰਨ ਲਈ ਫ਼ਿਲਮ ਨਿਰਮਾਤਾਵਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਅਰਵਿੰਦ ਕੇਜਰੀਵਾਲ ਤੋਂ ਕੋਈ ਇਤਰਾਜ਼ ਨਾ ਹੋਣ ਦਾ ਪ੍ਰਮਾਣ ਪੱਤਰ ਪੇਸ਼ ਕਰਨ ਲਈ ਕਿਹਾ ਸੀ। ਬਾਅਦ ਵਿਚ ਇਸ ਫ਼ਿਲਮ ਨੂੰ ਮਨਜ਼ੂਰੀ ਮਿਲ ਗਈ ਸੀ ਤੇ ਇਹ ਫ਼ਿਲਮ ਭਾਰਤ ਵਿਚ 17 ਨਵੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।                                                                                                  (ਪੀ.ਟੀ.ਆਈ)

SHARE ARTICLE
Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement