
ਪੱਗ ਨੂੰ ਅਸੀਂ ਪੱਗੜੀ, ਪੱਗ ਜਾਂ ਦਸਤਾਰ ਵੀ ਕਹਿ ਸਕਦੇ ਹਾਂ ਪਰ ਸਿੱਖ ਲਈ,ਇਹ ਉਸਦੀ ਪੱਗ ਉਸਦੀ ਪਛਾਣ ਹੈ। ਇਹ ਸਿੱਖ ਧਰਮ ਦਾ ਪ੍ਰਤੀਕ ਮੰਨੀ ਜਾਂਦੀ ਹੈ। ਪੱਗ ਸਿਰਫ ਪੰਜ ਸੱਤ ਗਜ ਦਾ ਉਹ ਕੱਪੜਾ ਨਹੀਂ ਹੈ ਜੋ ਉਨ੍ਹਾਂ ਦੇ ਸਿਰ ਨੂੰ ਢੱਕ ਲੈਂਦਾ ਹੈ ਸਗੋਂ ਉਹਨਾਂ ਦਾ ਮਾਣ ਵੀ ਹੈ। ਜਦੋਂ ਸਿੱਖ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਉਹ ਸਿਰ 'ਤੇ ਪੱਗ ਬੰਨ ਕੇ ਹੀ ਬਾਹਰ ਜਾਂਦਾ ਹੈ।
ਇਸਦਾ ਇਹ ਮਤਲਬ ਹੈ ਕਿ ਪੱਗ ਨੂੰ ਅਲੱਗ-ਅਲੱਗ ਰੰਗਾਂ ਵਿੱਚ ਬੰਨਿਆ ਜਾਂਦਾ ਹੈ। ਇਸ ਦੇ ਬਹੁਤ ਸਾਰੇ ਰੰਗ ਹੁੰਦੇ ਹਨ।ਪੁਰਾਤਨ ਸਮੇਂ ਦੇ ਨਾਲ-ਨਾਲ ਇਸਦੇ ਫੈਸ਼ਨ ਰੁਤਬੇ ਬਦਲਦੇ ਰਹੇ ਹਨ।
1. ਸਿੱਖਾਂ ਦਾ ਮੰਨਣਾ ਹੈ ਕਿ ਸਿੱਖ ਉਹੀ ਹੈ ਜਿਸ ਦੇ ਸਿਰ 'ਤੇ ਦਸਤਾਰ ਹੈ।
2. ਬਹੁਤ ਸਾਰੇ ਇਹ ਸੋਚਦੇ ਹਨ, ਇਹ ਸਿੱਖਾਂ ਦੇ ਸਿਰਾਂ ਦਾ ਤਾਜ ਹੁੰਦਾ ਹੈ।
3. ਜੇ ਦਸਤਾਰ ਨਹੀਂ, ਤਾਂ ਮਾਣ ਨਹੀਂ।
4. ਜਿਸ ਦੇ ਸਿਰ 'ਤੇ ਪੱਗ ਨਹੀਂ ਹੈ ਅਸੀਂ ਉਸ ਨੂੰ ਇਹ ਕਹਿਣਾ ਪਸੰਦ ਨਹੀਂ ਕਰਦੇ ਕਿ ਤੂੰ ਸਿੱਖ ਹੈ।
5. ਸਿੱਖ ਧਰਮ ਵਿੱਚ ਸਭ ਨੂੰ ਇੱਕ ਸਮਾਨ ਮੰਨਿਆ ਜਾਂਦਾ ਹੈ, ਪੱਗੜੀ ਇਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
6. ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਸ ਸਿੱਖ ਦੇ ਸਿਰ 'ਤੇ ਪੱਗ ਬੰਨੀ ਹੋਵੇ ਤਾਂ ਉਹ ਭੀੜ 'ਚੋਂ ਅਲੱਗ ਪਹਿਚਾਣਿਆ ਜਾਂਦਾ ਹੈ।
7. ਸਿੱਖ ਆਪਣਾ ਸਿਰ ਕਟਵਾ ਸਕਦਾ ਹੈ ਪਰ ਆਪਣੀ ਦਸਤਾਰ ਕਦੇ ਉਤਾਰਨ ਨਹੀਂ ਦਿੰਦਾ।
8. ਸਿੱਖ ਨੇ ਜਦੋਂ ਸੋਹਣੀ ਦਸਤਾਰ ਸਿਰ 'ਤੇ ਸਜਾਈ ਹੋਵੇ ਤਾਂ ਉਹ ਹੋਰ ਵੀ ਸੋਹਣਾ ਲੱਗਦਾ ਹੈ।
9. ਅਸਲ 'ਚ, ਪੱਗ ਬੰਨਕੇ ਆਦਮੀ ਦਿੱਖ ਵਿੱਚ ਆ ਜਾਂਦਾ ਹੈ ਯਾਨੀ ਉਹ ਆਪਣੇ ਆਪ ਨੂੰ ਉਚਾ ਮਹਿਸੂਸ ਕਰਦਾ ਹੈ।
10. ਜਦੋਂ ਸੋਹਣੀ ਕੱਪੜਿਆਂ ਨਾਲ ਮੈਚਿੰਗ ਕਰਕੇ ਪੱਗ ਬੰਨੀ ਹੋਵੇ ਤਾਂ ਇਹ ਪੰਜਾਬੀ ਨੂੰ ਨਵੀਂ ਦਿੱਖ ਪ੍ਰਦਾਨ ਕਰਦਾ ਹੈ।
11. ਪੱਗੜੀ ਬੰਨ ਕੇ ਬੰਦਾ ਰੋਹਬ ਵਿੱਚ ਵਿਖਾਈ ਦਿੰਦਾ ਹੈ।
12. ਦਸਤਾਰ ਪਹਿਨਣ ਨਾਲ ਸਾਡੀ ਆਧੁਨਿਕਤਾ ਦੀ ਝਲਕ ਵੀ ਵਿਖਾਈ ਦਿੰਦੀ ਹੈ।
13. ਇਹ ਪੱਗ ਹੀ ਹੈ ਜੋ ਜਿਸ ਨੂੰ ਸ਼ਾਹੀ ਮੰਨਿਆ ਜਾਂਦਾ ਹੈ।
14. ਜੇਕਰ ਵਿਅਕਤੀ ਨੇ ਸਾਦੇ ਕੱਪੜੇ ਵੀ ਪਹਿਨੇ ਹੋਣ ਤਾਂ ਉਹ ਪੱਗੜੀ ਨਾਲ ਇੱਕ ਸਟਾਇਲਿਸ਼ ਦਿੱਖ 'ਚ ਨਜ਼ਰ ਆਉਂਦਾ ਹੈ।
15. ਪੱਗੜੀ ਬੰਨ ਕੇ ਵਿਅਕਤੀ ਦਾ ਕੱਦ ਹੋਰ ਵੀ ਉੱਚਾ ਹੋ ਜਾਂਦਾ ਹੈ।