
ਤੁਸੀਂ ਅਕਸਰ ਹੀ ਅਪਣੇ ਫ਼ੋਨ ਵਿਚ Google ਦਾ ਇਸਤੇਮਾਲ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਲਈ ਕਰਦੇ ਹੋ ਜੋ ਸਾਨੂੰ ਪਤਾ ਨਹੀਂ ਹੁੰਦੇ ਪਰ ਅਸੀਂ ਉਨ੍ਹਾਂ ਸਵਾਲਾਂ ਦੇ...
ਨਵੀਂ ਦਿੱਲੀ : ਤੁਸੀਂ ਅਕਸਰ ਹੀ ਅਪਣੇ ਫ਼ੋਨ ਵਿਚ Google ਦਾ ਇਸਤੇਮਾਲ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਲਈ ਕਰਦੇ ਹੋ ਜੋ ਸਾਨੂੰ ਪਤਾ ਨਹੀਂ ਹੁੰਦੇ ਪਰ ਅਸੀਂ ਉਨ੍ਹਾਂ ਸਵਾਲਾਂ ਦੇ ਜਵਾਬਾਂ ਦੀ ਪੁਸ਼ਟੀ ਵੀ ਗੂਗਲ ਤੋਂ ਕਰਦੇ ਹਾਂ ਜੋ ਸਾਨੂੰ ਪਤਾ ਹੁੰਦੇ ਹਨ। ਹੁਣ ਗੂਗਲ 'ਚ ਇਕ ਨਵੀਂ ਪਰੇਸ਼ਾਨੀ ਆ ਰਹੀ ਹੈ ਅਤੇ ਗੂਗਲ 'ਤੇ ਇਕ ਕਮਾਂਡ ਟਾਈਪ ਕਰਨ ਨਾਲ ਕੁੱਝ ਅਜਿਹਾ ਦਿਖਿਆ ਜੋ ਉਮੀਦ ਤੋਂ ਪਰੇ ਹੈ।
Android bug
ਫ਼ੋਨ ਵਿਚ ਗੂਗਲ ਐਪ ਵਿਚ ਜਾ ਕੇ the1975..com ਟਾਈਪ ਕਰਨ 'ਤੇ ਦਿਖ ਰਹੇ ਨਤੀਜਿਆਂ ਨੇ ਸਾਨੂੰ ਚੌਂਕਾ ਦਿਤਾ ਕਿਉਂਕਿ ਇਥੇ ਫ਼ੋਨ ਦੇ ਇਨਬਾਕਸ ਦੇ ਰੀਸੈਂਟ ਟੈਕਸਟ ਮੈਸੇਜ ਦੀ ਲਿਸਟ ਦਿਖ ਰਹੀ ਸੀ। ਹਾਲਾਂਕਿ, ਹੁਣ ਅਜਿਹਾ ਲਗਦਾ ਹੈ ਕਿ ਇਸ ਬਗ ਨੂੰ ਸੁਲਝਾ ਲਿਆ ਗਿਆ ਹੈ। ਗੂਗਲ 'ਚ ਆਈ ਇਸ ਸਮੱਸਿਆ ਨੂੰ ਸੱਭ ਤੋਂ ਪਹਿਲਾਂ ਇਕ ਰੈਡਿਟ ਯੂਜ਼ਰ ਨੇ ਦੇਖਿਆ, ਜਿਨ੍ਹੇ ਅਪਣੇ ਗੂਗਲ ਪਿਕਸਲ ਫ਼ੋਨ ਦੇ ਸਰਚ ਬਾਰ 'ਚ the1975..com ਟਾਈਪ ਕੀਤਾ। ਯੂਜ਼ਰ ਮੁਤਾਬਕ, ਉਹ The 1975 ਦੇ ਬੈਂਡ ਨੂੰ ਸਰਚ ਕਰ ਰਿਹਾ ਸੀ ਪਰ ਗਲਤੀ ਨਾਲ ਇਸ ਕਮਾਂਡ ਨੂੰ ਟਾਈਪ ਕਰ ਦਿਤਾ।
Android bug displays private text messages
ਤਿੰਨ ਚਾਰ ਫ਼ੋਨ 'ਚ ਜਦੋਂ ਇਸ ਕਮਾਂਡ ਨੂੰ ਟਾਈਪ ਕੀਤਾ ਤਾਂ ਲੇਟੈਸਟ ਟੈਕਸਟ ਮੈਸੇਜ ਦੇਖੇ ਗਏ। ਇਸ ਲਈ ਅਜਿਹਾ ਲਗਦਾ ਹੈ ਕਿ ਇਹ ਬਗ ਸ਼ਾਇਦ ਸਾਰੇ ਐਂਡਰਾਇਡ ਸਮਾਰਟਫ਼ੋਨਜ਼ ਵਿਚ ਆਇਆ ਸੀ। ਆਈਫ਼ੋਨ 'ਤੇ ਗੂਗਲ ਅਸਿਸਟੈਂਟ ਤੋਂ the1975..com ਕਹਿਣ 'ਤੇ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਉਥੇ ਹੀ ਗੂਗਲ ਕ੍ਰੋਮ ਐਪ ਵਿਚ ਇਸ ਕਮਾਂਡ ਨੂੰ ਟਾਈਪ ਕਰਨ 'ਤੇ ਕੋਈ ਨਤੀਜਾ ਨਹੀਂ ਦਿਖਿਆ।
private text messages
ਹਾਲਾਂਕਿ, ਦ ਗਾਰਜਿਅਨ ਦੀ ਇਕ ਰਿਪੋਰਟ 'ਚ ਕਿਹਾ ਗਿਆ ਕਿ ਹੋ ਸਕਦਾ ਹੈ ਕਿ ਇਹ ਈਸਟਰ ਐਗਸ ਦੇ ਸਮੇਂ ਕੀਤਾ ਗਿਆ ਹੋਵੇ, ਜਿਸ ਨੂੰ ਐਪ ਵਿਚ ਕੋਡਰਜ਼ ਵਲੋਂ ਮਜ਼ੇ ਲਈ ਰੱਖ ਦਿਤਾ ਜਾਂਦਾ ਹੈ ਪਰ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਗੂਗਲ ਕੋਲ ਉਂਝ ਵੀ ਆਮ ਤੌਰ 'ਤੇ ਤੁਹਾਡੇ ਸਾਰੇ ਟੈਕਸਟ ਮੈਸੇਜ ਦਾ ਐਕਸੈੱਸ ਗੂਗਲ ਕੋਲ ਹੀ ਹੁੰਦਾ ਹੈ। ਜੇਕਰ ਤੁਸੀਂ ਗੂਗਲ ਸਰਚ ਬਾਰ ਵਿਚ ਜਾ ਕੇ ਲਿਖੋ, show me my text messages ਤਾਂ ਤੁਹਾਨੂੰ ਸਾਰੇ ਟੈਕਸਟ ਮੈਸੇਜ ਦੀ ਲਿਸਟ ਦਿਖ ਜਾਵੇਗੀ। ਚਾਹੋ ਇਹ ਕੋਈ ਬਗ ਹੋਵੇ ਜਾਂ ਫਿਰ ਈਸਟਰ ਐਗ, ਪਰ ਇਕ ਰੈਂਡਮ ਕਮਾਂਡ ਨੂੰ ਟਾਈਪ ਕਰਨ ਨਾਲ ਟੈਕਸਟ ਮੈਸੇਜ ਦਾ ਦਿਖਣਾ ਚਿੰਤਾ ਦੀ ਗੱਲ ਹੈ।