
ਜ਼ਿਲਾ ਫਤਿਹਗੜ੍ਹ ਸਾਹਿਬ ਸਥਿਤ ਪਿੰਡ ਮਨੈਲਾ ਦੀ ਵਾਸੀ ਇਕ 55 ਸਾਲਾ ਔਰਤ ਕੁਲਵੰਤ ਕੌਰ ਗੂਗਲ ਵਾਂਗੂ ਸਾਰੀ ਜਾਣਕਾਰੀ ਰੱਖਦੀ ਹੈ।
ਜ਼ਿਲਾ ਫਤਿਹਗੜ੍ਹ ਸਾਹਿਬ ਸਥਿਤ ਪਿੰਡ ਮਨੈਲਾ ਦੀ ਵਾਸੀ ਇਕ 55 ਸਾਲਾ ਔਰਤ ਕੁਲਵੰਤ ਕੌਰ ਗੂਗਲ ਵਾਂਗੂ ਸਾਰੀ ਜਾਣਕਾਰੀ ਰੱਖਦੀ ਹੈ। ਪਿੰਡ ਵਾਲਿਆਂ 'ਤੇ ਆਸਪਾਸ ਦੇ ਲੋਕਾਂ ਨੇ ਉਸਦਾ ਨਾਂਅ ਗੂਗਲ ਬੇਬੇ ਰੱਖਿਆ ਹੋਇਆ ਹੈ। ਦੱਸ ਦਈਏ ਕਿ ਇਹ ਗੂਗਲ ਬੇਬੇ ਇੱਕ ਸਿਧੇ ਸਾਦੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦੀ ਹੈ।
Googleਇਤਿਹਾਸ ਦੀਆਂ ਸਾਰੀ ਜਾਣਕਾਰੀ ਉਦਾਹਰਣ ਵੱਜੋਂ, ਕਦੋ, ਕਿਸਨੇ, ਕਿਸ ਤਰ੍ਹਾਂ, ਤੇ ਕਦੋਂ ਤੱਕ ਭਾਰਤ 'ਤੇ ਹਮਲਾ ਤੇ ਰਾਜ ਕੀਤਾ ਇਹ ਇਸ ਗੂਗਲ ਬੇਬੇ ਨੂੰ ਆਪਣੀਆਂ ਉਂਗਲਾਂ 'ਤੇ ਯਾਦ ਹੈ। ਦੱਸਣਯੋਗ ਹੈ ਕਿ ਗੂਗਲ ਬੇਬੇ ਨੂੰ ਸਿਰਫ਼ ਪੰਜਾਬ ਦੇ ਇਤਿਹਾਸ ਦਾ ਹੀ ਨਹੀਂ ਬਲਕਿ ਯਹੂਦੀ, ਇਸਾਈ, ਇਸਲਾਮ, ਬੋਧੀ, ਹਿੰਦੂ ਤੇ ਸਿੱਖ ਆਦਿ ਧਰਮ ਗੁਰੂਆਂ, ਉਨ੍ਹਾਂ ਦੇ ਮਾਤਾ-ਪਿਤਾ, ਉਨ੍ਹਾਂ ਦੀਆਂ ਸਿੱਖਿਆਵਾਂ ਉਨ੍ਹਾਂ ਦੀਆਂ ਬਾਣੀ ਦੀਆਂ ਰਚਨਾਵਾਂ, ਉਨ੍ਹਾਂ ਦੇ ਦਿੱਤੇ ਹੋਏ ਉਪਦੇਸ਼ ਆਦਿ ਦੀ ਜਾਣਕਾਰੀ ਵੀ ਗਿਆਨ ਹੈ।
ਗੂਗਲ ਬੇਬੇ ਨੂੰ ਭਾਰਤ ਦੇ ਇਤਿਹਾਸ 'ਚ ਜਿੰਨੇ ਵੀ ਰਾਜੇ ਮਹਾਰਾਜੇ, ਉਨ੍ਹਾਂ ਦੇ ਰਾਜਕਾਲ ਜਿਵੇਂ, ਆਰਿਆ ਲੋਕ, ਭਾਰਤ 'ਤੇ ਪਹਿਲਾਂ ਹਮਲਾ ਕਰਨ ਵਾਲੇ ਮੁਹੰਮਦ ਬਿਨ ਕਾਜ਼ਮ ਤੇ ਭਾਰਤ 'ਤੇ 17 ਹਮਲੇ ਕਰਨ ਵਾਲੇ ਗਜਨਵੀ, ਬੁੱਧ ਧਰਮ ਬਾਰੇ ਅਤੇ ਬੁੱਤ ਤਹਿਸ ਨਹਿਸ ਕਰਨ ਵਾਲੇ ਅਲਾਊਦੀਨ ਖਿਲਜੀ, ਸਿਕੰਦਰ ਪੋਰਸ ਦੇ ਹਮਲੇ ਨੂੰ ਠੱਲ੍ਹ ਪਾਉਣ ਵਾਲੇ ਚੰਦਰਗੁਪਤ ਮੌਰਿਆ, ਅਸ਼ੌਕ ਸਮਰਾਟ ਸਮੇਤ ਮਹਾਰਾਜਾ ਰਣਜੀਤ ਸਿੰਘ, ਜੱਸਾ ਸਿੰਘ ਆਹਲੂਵਾਲੀਆ ਸਮੇਤ ਕਈ ਰਾਜੇ ਮਹਾਰਾਜਿਆਂ ਦੇ ਜੀਵਨ ਬਾਰੇ ਪੂਰੀ ਜਾਣਕਾਰੀ ਹੈ।
ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਲੁਧਿਆਣਾ 'ਚ ਕੇ. ਕੇ ਬਾਵਾ ਵਲੋਂ ਕਰਵਾਏ ਗਏ ਇੱਕ ਸਮਾਗਮ 'ਚ ਗੂਗਲ ਬੇਬੇ ਅੰਤਰਾਸ਼ਟਰੀ ਸਮਾਜ ਸੇਵਕ ਐੱਸ. ਪੀ. ਸਿੰਘ ਓਬਰਾਏ ਦੀਆਂ ਨਜ਼ਰਾਂ 'ਚ ਆਈ। ਜਿਸ ਦੌਰਾਨ ਉਨ੍ਹਾਂ ਨੇ ਬੀਬੀ ਦੇ ਘਰ ਜਾ ਕਿ ਉਨ੍ਹਾਂ ਦੀ ਆਰਥਿਕ ਹਾਲਤ ਦੇਖ ਕਿ ਪਹਿਲਾਂ ਉਨ੍ਹਾਂ ਦੀ 3 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲਗਾਈ।
ਇਸ ਦੇ ਨਾਲ ਹੀ ਉਨ੍ਹਾਂ ਨੇ ਗੂਗਲ ਬੇਬੇ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਕਾਰੀਆਂ ਨਾਲ ਮੋਬਾਈਲ 'ਤੇ ਗੱਲ ਕਰਵਾਈ ਤਾਂ ਬੇਬੇ ਨੇ ਉਨ੍ਹਾਂ ਅਧਿਕਾਰੀਆਂ ਵਲੋਂ ਪੁੱਛੇ ਗਏ 6 ਸਵਾਲਾਂ ਦਾ ਜਵਾਬ ਨਾਲ ਦੀ ਨਾਲ ਦੇ ਦਿੱਤਾ। ਓਬਰਾਏ ਨੇ ਹੁਣ ਗੂਗਲ ਬੇਬੇ ਨੂੰ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ 'ਚ ਦਾਖ਼ਲ ਕਰਵਾਉਣ ਦਾ ਫੈਸਲਾ ਕੀਤਾ ਹੈ। ਬੇਬੇ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਿਹਤ ਠੀਕ ਰਹੀ ਤਾਂ ਉਹ ਧਰਮ ਅਧਿਐਨ ਵਿਸ਼ੇ 'ਤੇ ਪੀ. ਐੱਚ. ਡੀ ਕਰਨਾ ਚਾਹੇਗੀ।
PU Patialaਗੂਗਲ ਬੇਬੇ ਨੇ ਦੱਸਿਆ ਕਿ ਧਰਮ ਅਧਿਅਨ ਦਾ ਗਿਆਨ ਉਨ੍ਹਾਂ ਨੂੰ ਆਪਣੇ ਪਿਤਾ ਜੋ ਕਿ ਇਕ ਕੱਪੜਾ ਵਪਾਰੀ ਸਨ, ਕੋਲੋਂ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਗੂਗਲ ਬੇਬੇ ਦੇ ਪਿਤਾ ਪ੍ਰੀਤਮ ਸਿੰਘ ਦਾ ਜਨਮ ਲਾਹੌਰ ਪਾਕਿਸਤਾਨ 'ਚ ਹੋਇਆ ਸੀ। ਬੇਬੇ ਦੇ ਪਿਤਾ ਇੱਕ ਇੰਜੀਨੀਅਰ ਸਨ ਤੇ ਉਹ ਕਿਸੇ ਕੰਮ ਲਈ ਆਗਰਾ ਆਏ ਸਨ। ਗੂਗਲ ਬੇਬੇ ਕੁਲਵੰਤ ਕੌਰ ਦਾ ਜਨਮ ਸਥਾਨ ਵੀ ਆਗਰਾ ਹੈ ਤੇ ਉੱਥੇ ਉਨ੍ਹਾਂ ਨੇ ਚੌਥੀ ਜਮਾਤ ਤਕ ਪੜ੍ਹਾਈ ਕੀਤੀ ਪਰ ਘਰ ਦੀਆਂ ਕੁਝ ਮਜਬੂਰੀਆਂ ਕਾਰਨ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ।
ਕੁਲਵੰਤ ਕੌਰ ਨੇ ਦੱਸਿਆ ਕਿ ਬਚਪਨ 'ਚ ਉਨ੍ਹਾਂ ਦੇ ਆਗਰੇ ਵਾਲੇ ਘਰ 'ਚ ਜਦੋਂ ਕੱਪੜਾ ਵਪਾਰੀ ਰਾਮ ਲਾਲ (ਡੱਗੀ ਵਾਲਾ) ਆਉਂਦਾ ਸੀ ਤੇ ਉਸ ਦੇ ਪਿਤਾ ਨਾਲ ਬੈਠ ਕੇ ਕਾਫੀ ਸਮੇਂ ਹਰ ਧਰਮ ਬਾਰੇ ਗੱਲਬਾਤ ਕਰਦਾ ਸੀ ਅਤੇ ਕੁਲਵੰਤ ਤੇ ਉਸਦੇ ਭੈਣ ਭਰਾ ਇਹ ਗੱਲਾਂ ਬਹੁਤ ਧਿਆਨ ਨਾਲ ਆਪਣੇ ਪਿਤਾ ਤੇ ਉਨ੍ਹਾਂ ਦੇ ਮਿੱਤਰ ਕੋਲੋਂ ਸੁਣਦੇ ਰਹਿੰਦੇ ਸਨ।