
: ਪੁਲਾੜ ਵਿਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਤੋ ਇਨਸਾਨ ਅਣਜਾਣ ਹਨ।
ਨਵੀਂ ਦਿੱਲੀ: ਪੁਲਾੜ ਵਿਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਤੋ ਇਨਸਾਨ ਅਣਜਾਣ ਹਨ। ਇਹਨਾਂ ਚੀਜ਼ਾਂ ਦੀ ਜਾਣਕਾਰੀ ਹਾਸਲ ਕਰਨ ਲਈ ਵਿਗਿਆਨੀ ਅਪਣਾ ਜ਼ਿਆਦਾ ਸਮਾਂ ਖੋਜ ਅਤੇ ਅਧਿਐਨ ਕਰਨ ਵਿਚ ਬਿਤਾਉਂਦੇ ਹਨ। ਇਸ ਦੇ ਨਤੀਜੇ ਵਜੋਂ ਅਕਸਰ ਕਈ ਅਜਿਹੀਆਂ ਚੀਜ਼ਾਂ ਦੀ ਖੋਜ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਪਹਿਲਾਂ ਕਦੀ ਨਹੀਂ ਦੇਖਿਆ ਹੁੰਦਾ।
Stunning Space Butterfly Captured by ESO
ਇਸ ਵਾਰ ਵਿਗਿਆਨੀਆਂ ਨੇ ਇਕ ਅਨੋਖੀ ਚੀਜ਼ ਅਪਣੇ ਕੈਮਰੇ ਵਿਚ ਕੈਦ ਕੀਤੀ ਹੈ। ਇਸ ਨੂੰ ‘ਪੁਲਾੜ ਤਿਤਲੀ’ ਯਾਨੀ Space Butterfly’ ਕਿਹਾ ਜਾ ਰਿਹਾ ਹੈ। ਸਪੇਸ ਬਟਰਫਲਾਈ ਦੀ ਇਹ ਤਸਵੀਰ ਇੰਟਰਨੈਟ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਖਗੋਲ ਵਿਗਿਆਨੀਆਂ ਨੇ ਉੱਤਰੀ ਚਿੱਲੀ ਵਿਚ ਯੂਰੋਪੀਅਨ ਦੱਖਣੀ ਆਬਜ਼ਰਵੇਟਰੀ (ESO) ਦੇ ਬਹੁਤ ਵੱਡੇ ਟੈਲੀਸਕੋਪ (VLT) ਨਾਲ ਐਨਜੀਸੀ 2899 ਦੀ ਤਸਵੀਰ ਲਈ ਹੈ।
Stunning Space Butterfly Captured by ESO
ਤਿਤਲੀ ਦੇ ਅਕਾਰ ਵਾਲਾ ਐਨਜੀਸੀ 2899 ਗੈਸ ਦਾ ਇਕ ਬੁਲਬੁਲਾ ਹੈ ਜੋ ਵੇਲਾ ਦੇ ਦੱਖਣੀ ਤਾਰਿਆਂ ਵਿਚ 3,000 ਤੋ 6500 ਪ੍ਰਕਾਸ਼ ਸਾਲ ਦੀ ਦੂਰੀ ‘ਤੇ ਹੈ। ਐਨਜੀਸੀ 2899 ਵਿਚ ਮੌਜੂਦ ਗੈਸ ਦੀਆਂ ਪੱਟੀਆਂ ਦਾ ਤਾਪਮਾਨ 10,000°C ਤੋਂ ਵੀ ਜ਼ਿਆਦਾ ਹੋ ਸਕਦਾ ਹੈ।
Stunning Space Butterfly Captured by ESO
ਵਿਗਿਆਨੀਆਂ ਦੀ ਟੀਮ ਨੇ ਇਸ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਚਮਕਦਾਰ ਅਤੇ ਖ਼ੂਬਸੂਰਤ ਰੰਗਾਂ ਨਾਲ ਬਣੇ ਗੈਸ ਦੇ ਬੁਲਬੁਲੇ ਅਸਮਾਨ ਵਿਚ ਤੈਰ ਰਹੇ ਹਨ, ਇਹ ਨਜ਼ਾਰਾ ਬਹੁਤ ਹੀ ਸੁੰਦਰ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਈਐਸਓ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਜ਼ਾਰੇ ਦੀ ਕਦੀ ਕਲਪਨਾ ਵੀ ਨਹੀਂ ਕੀਤੀ ਗਈ ਤੇ ਇਹ ਇਕ ਇਤਿਹਾਸਕ ਪਲ ਹੈ।