ਅਧਾਰ ਕਾਰਡ ਨਾਲ ਲਿੰਕ ਨੰਬਰ ਦਾ ਇਨ੍ਹਾਂ STEPS ਨਾਲ ਲਗਾਓ ਪਤਾ
Published : Nov 4, 2020, 11:12 am IST
Updated : Nov 4, 2020, 11:12 am IST
SHARE ARTICLE
Aadhar Card
Aadhar Card

Aadhar Services 'ਤੇ ਪਹਿਲਾ ਵਿਕਲਪ Verify an Aadhar Number ਹੋਵੇਗਾ।

ਨਵੀਂ ਦਿੱਲੀ - ਦੇਸ਼ 'ਚ ਹਰ ਕਿਸੇ ਵਿਅਕਤੀ ਦਾ ਆਧਾਰ ਕਾਰਡ ਬਣਿਆ ਹੈ ਤੇ ਇਹ ਹੁਣ ਦੇ ਸਮੇਂ 'ਚ ਬਹੁਤ ਅਹਿਮ ਬਣ ਗਿਆ ਹੈ। ਅਕਸਰ ਅਸੀਂ ਕਿਸੇ ਕਾਰਨ ਕਰਕੇ ਆਪਣਾ ਮੋਬਾਈਲ ਨੰਬਰ ਬਦਲਦੇ ਹਾਂ ਅਤੇ ਇਸ ਨੰਬਰ ਦੀ ਅਦਲਾ-ਬਦਲੀ 'ਚ ਅਸੀਂ ਭੁੱਲ ਜਾਂਦੇ ਹਾਂ ਕਿ ਸਾਡਾ ਕਿਹੜਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਜੁੜਿਆ ਹੋਇਆ ਹੈ। 

Aadhaar

ਇਨ੍ਹਾਂ STEPS ਨਾਲ ਲਗਾਓ ਪਤਾ 
ਸਭ ਤੋਂ ਪਹਿਲਾ ਇਸਦੇ ਲਈ ਪਹਿਲਾਂ ਤੁਹਾਨੂੰ  UIDAI  'ਤੇ ਜਾਣਾ ਪਏਗਾ।
ਇਸ ਤੋਂ ਬਾਅਦ ਤੁਹਾਨੂੰ My Aadhar ਦਾ ਵਿਕਲਪ ਮਿਲੇਗਾ। ਜਿਵੇਂ ਹੀ ਤੁਸੀਂ ਇਸ 'ਤੇ ਕਰਸਰ ਨੂੰ ਮੂਵ ਕਰਦੇ ਹੋ, ਤੁਹਾਨੂੰ ਇਕ ਹੋਰ ਵਿਕਲਪ ਮਿਲੇਗਾ।
 ਕਰਸਰ ਲਿਆਉਣ ਤੋਂ ਬਾਅਦ, ਤੁਸੀਂ  Aadhar Services ਦਾ ਵਿਕਲਪ ਵੇਖੋਗੇ।
- Aadhar Services  'ਤੇ ਪਹਿਲਾ ਵਿਕਲਪ Verify an Aadhar Number ਹੋਵੇਗਾ।

Aadhaar Card

-ਜਿਵੇਂ ਹੀ ਤੁਸੀਂ ਇਸ 'ਤੇ ਕਲਿੱਕ ਕਰੋਗੇ ਇਕ ਨਵਾਂ ਵਿੰਡੋ ਖੁੱਲ੍ਹ ਜਾਵੇਗਾ। ਜਿੱਥੇ ਤੁਹਾਨੂੰ ਆਪਣਾ ਜਾਂ ਕਿਸੇ ਦਾ ਅਧਾਰ ਨੰਬਰ ਦੇਣਾ ਪਏਗਾ ਜਿਸ ਨੂੰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਅਤੇ ਇਸ ਦੇ ਹੇਠਾਂ ਕੈਪਟਚਾ ਭਰਨਾ ਹੁੰਦਾ ਹੈ।
- ਅਜਿਹਾ ਕਰਨ ਤੋਂ ਬਾਅਦ, ਤੁਹਾਨੂੰ ਪ੍ਰੀਕੋਡ ਟੂ ਵੈਰੀਫਾਈ (ਲਿੰਕ) 'ਤੇ ਕਲਿੱਕ ਕਰਨਾ ਪਵੇਗਾ।
- ਜਿਵੇਂ ਹੀ ਤੁਸੀਂ ਇਸ 'ਤੇ ਕਲਿਕ ਕਰੋਗੇ, ਅਧਾਰ ਦਾ ਸਟੇਟਸ ਦਿਖਾਈ ਦੇਵੇਗਾ।
- ਇਸ 'ਚ ਇਹ ਕਈ ਵੇਰਵਿਆਂ ਨੂੰ ਵੈਰੀਫਾਈ ਕਰੇਗਾ ਜਿਵੇਂ ਆਧਾਰ ਨੰਬਰ, ਉਮਰ, ਰਾਜ ਅਤੇ ਮੋਬਾਈਲ ਨੰਬਰ।
- ਜੇ ਤੁਹਾਡੇ ਨੰਬਰ ਨਾਲ ਕੋਈ ਨੰਬਰ ਨਹੀਂ ਜੁੜਿਆ ਹੈ, ਤਾਂ ਉਥੇ ਕੁਝ ਵੀ ਨਹੀਂ ਲਿਖਿਆ ਹੋਵੇਗਾ। ਇਸਦਾ ਅਰਥ ਹੈ ਕਿ ਕੋਈ ਵੀ ਨੰਬਰ ਤੁਹਾਡੇ ਆਧਾਰ ਨਾਲ ਜੁੜਿਆ ਨਹੀਂ ਹੈ।
- ਦੂਜੇ ਪਾਸੇ, ਜੇ ਕੋਈ ਮੋਬਾਈਲ ਨੰਬਰ ਤੁਹਾਡੇ ਆਧਾਰ ਨਾਲ ਜੁੜਿਆ ਹੋਇਆ ਹੈ, ਤਾਂ ਨੰਬਰ ਦੇ ਆਖ਼ਰੀ ਤਿੰਨ ਅੰਕ ਇੱਥੇ ਦਿਖਾਈ ਦੇਣਗੇ। 
- ਇਸ ਤਰੀਕੇ ਨਾਲ, ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਕਿਹੜਾ ਮੋਬਾਈਲ ਨੰਬਰ ਤੁਹਾਡੇ ਆਧਾਰ ਨਾਲ ਜੁੜਿਆ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement