
ਟੈੱਕ ਦਿੱਗਜ ਐਪਲ ਇਕ ਨਵੀਂ ਤਕਨੀਕ 'ਤੇ ਕੰਮ ਕਰ ਰਹੀ ਹੈ।
ਟੈੱਕ ਦਿੱਗਜ ਐਪਲ ਇਕ ਨਵੀਂ ਤਕਨੀਕ 'ਤੇ ਕੰਮ ਕਰ ਰਹੀ ਹੈ। ਐਪਲ ਹੁਣ ਭਵਿੱਖ ਦੇ ਆਈਫ਼ੋਨ ਨੂੰ ਟੱਚਲੈੱਸ ਜੈਸਚਰ ਕੰਟਰੋਲ ਅਤੇ ਕਰਵਡ ਸਕਰੀਨ ਦੇ ਨਾਲ ਲਿਆਉਣ 'ਤੇ ਕੰਮ ਕਰ ਰਹੀ ਹੈ। ਦਸ ਦਈਏ ਕਿ ਐਪਲ ਆਈਫ਼ੋਨ 'ਚ ਲਗਾਤਾਰ ਨਵੀਂ ਤਕਨੀਕ ਦਿੰਦੀ ਰਹੀ ਹੈ। ਇਸ ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕ ਢੇਰਾਂ ਪ੍ਰੋਡਕਟਸ ਨਾਲ ਭਰੇ ਬਾਜ਼ਾਰ 'ਚ ਕੰਪਨੀ ਅਪਣੇ ਸੱਭ ਤੋਂ ਮਹੱਤਵਪੂਰਨ ਪ੍ਰੋਡਕਟ ਨੂੰ ਇਸ ਫੀਚਰ ਦੇ ਨਾਲ ਸੱਭ ਤੋਂ ਅਲੱਗ ਬਣਾਉਣਾ ਚਾਹੁੰਦੀ ਹੈ।
iPhone ਇਸ ਮਾਮਲੇ ਨਾਲ ਜੁੜੇ ਇਕ ਸੂਤਰ ਨੇ ਦਸਿਆ ਕਿ ਨਵੇਂ ਕੰਟਰੋਲ ਫੀਚਰ ਰਾਹੀਂ ਆਈਫ਼ੋਨ ਯੂਜ਼ਰਸ ਅਪਣੀ ਡਿਵਾਈਸ ਨੂੰ ਅਪਣੀਆਂ ਉਂਗਲੀਆਂ ਨਾਲ ਸਕਰੀਨ ਨੂੰ ਟੈਪ ਕੀਤੇ ਬਿਨਾਂ ਹੀ ਆਪਰੇਟ ਕਰ ਸਕਣਗੇ। ਸਿਰਫ਼ ਉਂਗਲੀਆਂ ਦੇ ਸਕਰੀਨ ਦੇ ਨੇੜੇ ਆਉਣ ਨਾਲ ਟਾਸਕ ਪ੍ਰਫਾਰਮ ਹੋ ਜਾਵੇਗਾ। ਜੇਕਰ ਐਪਲ ਇਸ ਤਕਨੀਕ ਦੇ ਨਾਲ ਅੱਗੇ ਵਧਣ ਦਾ ਫ਼ੈਸਲਾ ਕਰਦੀ ਹੈ ਤਾਂ ਵੀ ਅਜੇ ਇਹ ਤਕਨੀਕ ਅਗਲੇ ਦੋ ਸਾਲਾਂ ਤਕ ਗਾਹਕਾਂ ਲਈ ਉਪਲੱਬਧ ਨਹੀਂ ਹੋਵੇਗੀ। ਸੂਤਰ ਨੇ ਜਾਣਕਾਰੀ ਦਿਤੀ ਹੈ ਕਿ ਐਪਲ ਨੇ ਕੰਪਿਊਟਰਸ ਦੇ ਨਾਲ ਇਨਸਾਨੀ ਗੱਲਬਾਤ ਲਈ ਨਵੇਂ ਤਕਨੀਕ ਲੱਭੇ ਹਨ। ਕੋ-ਫਾਊਂਡਰ ਸਟੀਵ ਜਾਬਸ ਨੇ 1980 ਦੀ ਸ਼ੁਰੂਆਤ 'ਚ ਮਾਊਸ ਨੂੰ ਪ੍ਰਸਿੱਧ ਬਣਾਇਆ। ਐਪਲ ਦੇ ਲੇਟੈਸਟ ਆਈਫੋਨਸ 'ਚ 3ਡੀ ਟੱਚ ਫੀਚਰ ਦਿਤਾ ਗਿਆ ਸੀ ਜੋ ਉਂਗਲੀਆਂ ਨੂੰ ਵੱਖ-ਵੱਖ ਪ੍ਰੈੱਸ ਕਰਨ ਦੇ ਹਿਸਾਬ ਨਾਲ ਰਿਸਪਾਂਸ ਕਰਦਾ ਹੈ। ਨਵੀਂ ਜੈਸਚਰ ਤਕਨੀਕ, ਸਕਰੀਨ ਦੇ ਕੋਲ ਉਂਗਲੀ ਦੀ ਨਜ਼ਦੀਕੀ ਦੇ ਹਿਸਾਬ ਨਾਲ ਕੰਮ ਕਰੇਗੀ।
iPhoneਮਾਮਲੇ ਨਾਲ ਜੁੜੇ ਸੂਤਰ ਮੁਤਾਬਕ, ਐਪਲ ਨਹੀਂ ਆਈਫ਼ੋਨ ਡਿਸਪਲੇਅ 'ਤੇ ਵੀ ਕੰਮ ਕਰ ਰਹੀ ਹੈ ਜੋ ਕਿ ਉੱਪਰ ਤੋਂ ਹੇਠਾਂ ਅੰਦਰਲੇ ਪਾਸੇ ਮੁੜੀ ਹੋਵੇਗੀ। ਇਹ ਡਿਸਪਲੇਅ, ਸੈਮਸੰਗ ਦੇ ਲੇਟੈਸਟ ਸਮਾਰਟਫ਼ੋਨ ਦੀ ਸਕਰੀਨ ਤੋਂ ਅਲੱਗ ਹੋਵੇਗੀ। ਸੈਮਸੰਗ ਨੇ ਲੇਟੈਸਟ ਸਮਾਰਟਫੋਨਜ਼ 'ਚ ਦਿਤੀ ਗਈ ਸਕਰੀਨ ਕਿਨਾਰਿਆਂ 'ਤੋਂ ਕਰਵਡ ਹੈ। ਅਜੇ ਤਕ ਹਰ ਆਈਫ਼ੋਨ ਮਾਡਲ 'ਚ ਇਕ ਫਲੈਟ ਡਿਸਪਲੇਅ ਦਾ ਹੀ ਇਸਤੇਮਾਲ ਕੀਤਾ ਗਿਆ ਹੈ। ਆਈਫ਼ੋਨ ਐਕਸ ਦੀ ਓ.ਐੱਲ.ਈ.ਡੀ. ਸਕਰੀਨ ਹੇਠਲੇ ਪਾਸੇ ਥੋੜ੍ਹੀ ਜਿਹੀ ਕਰਵਡ ਹੈ। ਇਹ ਦੋਵੇਂ ਨਵੇਂ ਫੀਚਰਸ ਅਜੇ ਸ਼ੁਰੂਆਤੀ ਪੱਧਰ 'ਚ ਹਨ ਅਤੇ ਅਜੇ ਇਨ੍ਹਾਂ ਦੇ ਡਿਵੈਲਪਮੈਂਟ 'ਤੇ ਕੰਮ ਚੱਲ ਰਿਹਾ ਹੈ।