Delhi ਵਿਚ ਅੱਜ ਤੋਂ ਦੂਜੇ ਸੂਬਿਆਂ ਤੋਂ ਆਉਣ ਵਾਲੇ ਪੁਰਾਣੇ ਵਾਹਨਾਂ ਦੇ ਦਾਖ਼ਲੇ 'ਤੇ ਪਾਬੰਦੀ
Published : Nov 1, 2025, 11:12 am IST
Updated : Nov 1, 2025, 11:51 am IST
SHARE ARTICLE
Entry of Old Vehicles Coming From Other States Banned in Delhi From Today Latest News in Punjabi 
Entry of Old Vehicles Coming From Other States Banned in Delhi From Today Latest News in Punjabi 

ਵਿਗੜਦੀ ਹਵਾ ਦੀ ਗੁਣਵੱਤਾ ਨੂੰ ਰੋਕਣ ਲਈ ਲਿਆ ਵੱਡਾ ਫ਼ੈਸਲਾ

Entry of Old Vehicles Coming From Other States Banned in Delhi From Today Latest News in Punjabi ਨਵੀਂ ਦਿੱਲੀ : ਦਿੱਲੀ-ਐਨ.ਸੀ.ਆਰ. ਵਿਚ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਰੋਕਣ ਲਈ ਕਮਿਸ਼ਨ ਫ਼ਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਸ਼ੁਕਰਵਾਰ ਨੂੰ ਇਕ ਵੱਡਾ ਫ਼ੈਸਲਾ ਲਿਆ। ਉਸ ਵਲੋਂ ਦੂਜੇ ਸੂਬਿਆਂ ਤੋਂ ਪੁਰਾਣੇ ਬੀ.ਐਸ.-3 ਅਨੁਕੂਲ ਡੀਜ਼ਲ ਟਰੱਕਾਂ ਅਤੇ ਕਾਰਗੋ ਵਾਹਨਾਂ ਦੇ ਦਿੱਲੀ ਵਿਚ ਦਾਖ਼ਲੇ 'ਤੇ ਪਾਬੰਦੀ ਲਗਾ ਦਿਤੀ ਗਈ ਹੈ।

ਮੈਨਜਮੈਂਟ ਨੇ ਇਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਦੂਜੇ ਰਾਜਾਂ ਵਿਚ ਰਜਿਸਟਰਡ ਸਾਰੇ ਹਲਕੇ ਮਾਲ ਵਾਹਨ (LGV), ਦਰਮਿਆਨੇ ਮਾਲ ਵਾਹਨ (MGV) ਅਤੇ ਭਾਰੀ ਮਾਲ ਵਾਹਨ (HGV), ਜੋ ਬੀ.ਐਸ.-6 ਦੇ ਅਧੀਨ ਨਹੀਂ ਆਉਂਦੇ ਹਨ, ਨੂੰ 1 ਨਵੰਬਰ ਤੋਂ ਦਿੱਲੀ ਵਿਚ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ।

ਹਾਲਾਂਕਿ, ਦੂਜੇ ਸੂਬਿਆਂ ਤੋਂ ਬੀ.ਐਸ. ਚਾਰ ਅਨੁਕੂਲ ਵਪਾਰਕ ਮਾਲ ਵਾਹਨਾਂ ਨੂੰ 31 ਅਕਤੂਬਰ, 2026 ਤਕ ਦਿੱਲੀ ਵਿਚ ਦਾਖ਼ਲ ਹੋਣ ਦੀ ਆਗਿਆ ਹੋਵੇਗੀ। ਦਿੱਲੀ ਵਿਚ ਰਜਿਸਟਰਡ ਵਪਾਰਕ ਮਾਲ ਵਾਹਨਾਂ ਸਮੇਤ ਸੀ.ਐਨ.ਜੀ., ਐਲ.ਐਨ.ਜੀ. ਜਾਂ ਇਲੈਕਟ੍ਰਿਕ ਵਾਹਨਾਂ ਦੇ ਦਾਖ਼ਲੇ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ।

ਇਸ ਨਿਯਮ ਦਾ ਮੁੱਖ ਉਦੇਸ਼ ਡੀਜ਼ਲ ਇੰਜਣਾਂ ਵਾਲੇ ਪੁਰਾਣੇ, ਵੱਡੇ ਵਪਾਰਕ ਵਾਹਨਾਂ ਤੋਂ ਪ੍ਰਦੂਸ਼ਣ ਨੂੰ ਘਟਾਉਣਾ ਹੈ। 2022-23 ਦੇ ਅੰਕੜਿਆਂ ਦੇ ਅਨੁਸਾਰ ਦਿੱਲੀ ਵਿਚ ਲਗਭਗ 7.945 ਮਿਲੀਅਨ ਰਜਿਸਟਰਡ ਵਪਾਰਕ ਵਾਹਨ ਸਨ।

(For more news apart from Entry of Old Vehicles Coming From Other States Banned in Delhi From Today Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement