
ਹਰੇਕ ਮੋਬਾਈਲ ਵਿਚ ਇੱਕ 15 ਅੰਕਾਂ ਦਾ IMEI ਨੰਬਰ ਦਿੱਤਾ ਜਾਂਦਾ ਹੈ, ਜੋ ਉਸ ਮੋਬਾਈਲ ਦੀ ਪਛਾਣ ਹੁੰਦਾ ਹੈ।
ਨਵੀਂ ਦਿੱਲੀ: ਹਰੇਕ ਮੋਬਾਈਲ ਵਿਚ ਇੱਕ 15 ਅੰਕਾਂ ਦਾ IMEI ਨੰਬਰ ਦਿੱਤਾ ਜਾਂਦਾ ਹੈ, ਜੋ ਉਸ ਮੋਬਾਈਲ ਦੀ ਪਛਾਣ ਹੁੰਦਾ ਹੈ। ਇਸ ਦਾ ਪੂਰਾ International Mobile Equipment Identity ਹੈ। ਇਹ ਨੰਬਰ ਬਹੁਤ ਖਾਸ ਹੈ ਕਿਉਂਕਿ ਇਸ ਵਿਚ ਕਈ ਤਰ੍ਹਾਂ ਦੀ ਜਾਣਕਾਰੀ ਛੁਪੀ ਹੋਈ ਹੈ, ਜਿਵੇਂ ਕਿ ਮੋਬਾਈਲ ਦਾ ਮਾਡਲ ਕਿਹੜਾ ਹੈ, ਕਿੱਥੇ ਬਣਾਇਆ ਗਿਆ ਸੀ। ਬਿਨ੍ਹਾਂ IMEI ਨੰਬਰ ਦੇ ਫੋਨ ਦੀ ਵਰਤੋਂ ਕਰਨ 'ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਇਕ ਰਿਪੋਰਟ ਮੁਤਾਬਕ ਦੇਸ਼ 'ਚ ਕਰੀਬ 2.5 ਕਰੋੜ ਲੋਕ ਲੰਬੇ ਸਮੇਂ ਤੋਂ ਬਿਨ੍ਹਾਂ IMEI ਨੰਬਰ ਦੇ ਮੋਬਾਇਲ ਦੀ ਵਰਤੋਂ ਕਰ ਰਹੇ ਸਨ। ਇਹ ਮੋਬਾਈਲ 30 ਨਵੰਬਰ 2009 ਤੋਂ ਬੰਦ ਕਰ ਦਿੱਤੇ ਗਏ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਇਹ IMEI ਕਿਵੇਂ ਬਣਦਾ ਹੈ, ਜੋ ਕਿ ਇੰਨਾ ਮਹੱਤਵਪੂਰਨ ਹੈ। ਇਹ ਖਾਸ ਕਿਸਮ ਦਾ ਨੰਬਰ ਮੋਬਾਈਲ ਦੀ ਲੋਕੇਸ਼ਨ ਦੱਸਦਾ ਹੈ। ਇਸ ਦੀ ਮਦਦ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਯੂਜ਼ਰ ਮੋਬਾਈਲ ਦੀ ਵਰਤੋਂ ਕਿੱਥੇ ਕਰ ਰਿਹਾ ਹੈ। ਫ਼ੋਨ ਚੋਰੀ ਹੋਣ ਜਾਂ ਗੁਆਚਣ ਦੀ ਸੂਰਤ ਵਿਚ ਇਸ ਨੰਬਰ ਦੀ ਮਦਦ ਨਾਲ ਹੀ ਫ਼ੋਨ ਟਰੇਸ ਕੀਤਾ ਜਾਂਦਾ ਹੈ। ਇਹ ਨੰਬਰ ਮੋਬਾਈਲ ਦੀ ਬੈਟਰੀ 'ਤੇ ਲਿਖਿਆ ਹੁੰਦਾ ਹੈ।
ਇਹ ਇਕ ਵਿਲੱਖਣ ਨੰਬਰ ਹੈ ਜੋ ਹਰ ਫ਼ੋਨ ਲਈ ਵੱਖਰਾ ਹੁੰਦਾ ਹੈ। ਹੁਣ ਇਸ ਦੇ ਫਾਇਦੇ ਵੀ ਸਮਝ ਲਓ। ਅਪਰਾਧੀਆਂ ਨੂੰ ਫੜਨ ਲਈ IMEI ਨੰਬਰ ਦਾ ਸਭ ਤੋਂ ਵੱਧ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਕਿਸੇ ਦਾ ਫ਼ੋਨ ਚੋਰੀ ਹੋਣ ਦੀ ਸੂਰਤ ਵਿਚ ਇਸ ਨੰਬਰ ਦੀ ਮਦਦ ਨਾਲ ਉਸ ਚੋਰ ਨੂੰ ਫੜਿਆ ਜਾ ਸਕਦਾ ਹੈ। ਜੇਕਰ ਤੁਸੀਂ ਆਪਣੇ ਮੋਬਾਈਲ ਦਾ IMEI ਨੰਬਰ ਜਾਣਨਾ ਚਾਹੁੰਦੇ ਹੋ ਤਾਂ ਫ਼ੋਨ ਤੋਂ *#06# ਨੰਬਰ ਡਾਇਲ ਕਰੋ। ਡਾਇਲ ਕਰਨ ਤੋਂ ਬਾਅਦ, ਸਕ੍ਰੀਨ 'ਤੇ IMEI ਨੰਬਰ ਦਿਖਾਈ ਦੇਵੇਗਾ। ਇਸ ਨੂੰ ਕਿਤੇ ਲਿਖੋ ਅਤੇ ਸੁਰੱਖਿਅਤ ਰੱਖੋ, ਜੇਕਰ ਤੁਹਾਡੇ ਕੋਲ ਸਮਾਰਟਫੋਨ ਹੈ ਤਾਂ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ।
ਇਸ ਤੋਂ ਇਲਾਵਾ ਤੁਸੀਂ ਫੋਨ ਦੀ ਸੈਟਿੰਗ ਤੋਂ ਵੀ ਪਤਾ ਲਗਾ ਸਕਦੇ ਹੋ। ਐਂਡਰਾਇਡ ਫੋਨ 'ਤੇ IMEI ਨੰਬਰ ਜਾਣਨ ਲਈ, ਸੈਟਿੰਗ ਵਿਕਲਪ 'ਤੇ ਜਾਓ। ਫਿਰ ਇਸ ਤੋਂ ਬਾਅਦ ਅਬਾਊਟ ਚੁਣੋ, ਫਿਰ IMEI ਚੁਣੋ। IMEI ਜਾਣਕਾਰੀ ਪ੍ਰਾਪਤ ਕਰਨ ਲਈ ਸਟੇਟਸ 'ਤੇ ਟੈਪ ਕਰੋ ਅਤੇ ਸਕ੍ਰੀਨ ਨੂੰ ਹੇਠਾਂ ਸਕ੍ਰੋਲ ਕਰੋ। ਜੇਕਰ ਤੁਹਾਡੇ ਕੋਲ ਆਈਫੋਨ 5 ਜਾਂ ਆਈਫੋਨ ਦਾ ਤਾਜ਼ਾ ਵਰਜ਼ਨ ਹੈ ਤਾਂ IMEI ਇਸਦੇ ਪਿਛਲੇ ਪੈਨਲ 'ਤੇ ਪ੍ਰਦਰਸ਼ਿਤ ਹੋਵੇਗਾ। ਬੱਸ ਫੋਨ ਨੂੰ ਪਲਟ ਦਿਓ ਅਤੇ ਇਸ ਨੂੰ ਕਿਤੇ ਲਿਖੋ। iPhone 4s ਅਤੇ ਪੁਰਾਣੇ ਵਾਲੇ iPhones 'ਤੇ IMEI ਸਿਮ ਟਰੇ 'ਤੇ ਪ੍ਰਿੰਟ ਰਹਿੰਦਾ ਹੈ।
15 ਅੰਕਾਂ ਵਾਲੇ IMEI ਨੰਬਰ 'ਚ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਜਿਵੇਂ ਕਿ ਇਸ ਦੇ ਸ਼ੁਰੂਆਤੀ 8 ਅੰਕ ਦੱਸਦੇ ਹਨ ਕਿ ਇਹ ਮਾਡਲ ਕਿੱਥੇ ਬਣਾਇਆ ਗਿਆ ਹੈ। ਇਸ ਤੋਂ ਬਾਅਦ ਦੇ 6 ਅੰਕਾਂ ਵਿੱਚ ਡਿਵਾਈਸ ਨਾਲ ਸਬੰਧਤ ਜਾਣਕਾਰੀ ਸ਼ਾਮਲ ਹੁੰਦੀ ਹੈ। ਆਖਰੀ ਅੰਕ ਨੂੰ ਮੋਬਾਈਲ ਦੇ ਸਾਫਟਵੇਅਰ ਦਾ ਵਰਜ਼ਨ ਦੱਸਿਆ ਜਾਂਦਾ ਹੈ। ਇਸ ਤਰ੍ਹਾਂ IMEI ਨੰਬਰ ਤਿਆਰ ਕੀਤਾ ਜਾਂਦਾ ਹੈ, ਜਿਸ 'ਚ ਮੋਬਾਈਲ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਮਿਲਦੀਆਂ ਹਨ।