
ਉੱਤਰੀ ਪੱਛਮੀ ਦਿੱਲੀ ਦੇ ਸ਼ਾਲੀਮਾਰ ਬਾਗ ਇਲਾਕੇ ਦਾ ਇਕ ਹੈਰਾਨੀਜਨਕ ਵੀਡੀਓ ਸਾਹਮਣੇ ਆਇਆ ਹੈ।
ਨਵੀਂ ਦਿੱਲੀ: ਉੱਤਰੀ ਪੱਛਮੀ ਦਿੱਲੀ ਦੇ ਸ਼ਾਲੀਮਾਰ ਬਾਗ ਇਲਾਕੇ ਦਾ ਇਕ ਹੈਰਾਨੀਜਨਕ ਵੀਡੀਓ ਸਾਹਮਣੇ ਆਇਆ ਹੈ। ਲੁੱਟਖੋਹ ਦੀ ਵਾਰਦਾਤ ਨੂੰ ਅੰਜਮਾ ਦੇ ਕੇ ਫਰਾਰ ਹੋ ਰਹੇ ਬਦਮਾਸ਼ਾਂ ਨੇ ਸਕੂਟੀ ਦੇ ਨਾਲ ਮਹਿਲਾ ਨੂੰ ਕਾਫੀ ਦੂਰ ਤੱਕ ਘਸੀਟਿਆ। ਇਸ ਦੌਰਾਨ ਉਹ ਦੂਜੇ ਵਾਹਨ ਦੀ ਚਪੇਟ ਵਿਚ ਆਉਣ ਤੋਂ ਵਾਲ-ਵਾਲ ਬਚ ਗਈ।
Snatchers
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 16 ਦਸੰਬਰ ਦੁਪਹਿਰ ਦਾ ਹੈ। ਜਾਣਕਾਰੀ ਅਨੁਸਾਰ ਡਿਊਟੀ ਕਰਕੇ ਪਰਤ ਰਹੀ ਮਹਿਲਾ ਕੋਲੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੋਬਾਈਲ ਖੋਹ ਲਿਆ। ਮਹਿਲਾ ਨੇ ਬਦਮਾਸ਼ਾਂ ਨੂੰ ਫੜ੍ਹਨ ਲਈ ਇਕ ਨੌਜਵਾਨ ਦੀ ਜੈਕੇਟ ਨੂੰ ਹੱਥ ਪਾ ਲਿਆ। ਸੰਤੁਲਨ ਵਿਗੜ ਜਾਣ ਕਾਰਨ ਉਹ ਹੇਠਾਂ ਡਿੱਗ ਗਈ ਅਤੇ ਬਦਮਾਸ਼ ਕਰੀਬ 200 ਮੀਟਰ ਤੱਕ ਮਹਿਲਾ ਨੂੰ ਘਸੀਟ ਕੇ ਲੈ ਗਏ।
Delhi: shocking case of crime against women, a snatcher dragged the victim, for almost 200 meters incident happened at Shalimar Bagh area. @priyanktripathi @bhavatoshsingh @CPDelhi @DelhiPolice @LtGovDelhi pic.twitter.com/Nm07E6QY25
— Sanjay Jha (@JhaSanjay07) December 17, 2021
ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਬਦਮਾਸ਼ ਮਹਿਲਾ ਨੂੰ ਸੜਕ ’ਤੇ ਛੱਡ ਕੇ ਫਰਾਰ ਹੋ ਗਏ, ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਮਹਿਲਾ ਦੀ ਮਦਦ ਕੀਤੀ। ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।