
ਭਾਰਤ ਦੀ ਦੂਜੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿੱਪਕਾਰਟ ਜਲਦੀ ਹੀ ਆਪਣੇ ਯੂਜ਼ਰਸ...
ਨਵੀਂ ਦਿੱਲੀ: ਭਾਰਤ ਦੀ ਦੂਜੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿੱਪਕਾਰਟ ਜਲਦੀ ਹੀ ਆਪਣੇ ਯੂਜ਼ਰਸ ਲਈ ਵੱਡਾ ਧਮਾਕਾ ਕਰਨ ਦੀ ਤਿਆਰੀ ‘ਚ ਹੈ। ਖ਼ਬਰਾਂ ਹਨ ਕਿ ਜਲਦੀ ਹੀ ਕੰਪਨੀ ਆਪਣੀ ਵੀਡੀਓ ਸਟ੍ਰੀਮਿੰਗ ਸਰਵਿਸ ਲੌਂਚ ਕਰ ਸਕਦੀ ਹੈ। ਇੰਨਾ ਹੀ ਨਹੀਂ ਇਸ ਸਰਵਿਸ ਦੀ ਖਾਸ ਗੱਲ ਹੈ ਕਿ ਯੂਜ਼ਰਸ ਇਸ ਦਾ ਫਾਇਦਾ ਬਿਲਕੁੱਲ ਫਰੀ ਚੱਕ ਸੱਕਣਗੇ।
Flipkart
ਮੀਡੀਆ ਰਿਪੋਰਟਸ ਮੁਤਾਬਕ ਆਉਣ ਵਾਲੇ ਮਹੀਨਿਆਂ ‘ਚ ਕੰਪਨੀ ਇੰਟਰਨੈਸ਼ਨਲ ਤੇ ਡੋਮੈਸਟਿਕ ਪ੍ਰੋਡਕਸ਼ਨ ਹਾਉਸ ਨਾਲ ਮਿਲ ਕੇ ਆਪਣੀ ਵੀਡੀਓ ਕੰਟੈਂਟ ਸਰਵਿਸ ਦੀ ਸ਼ੁਰੂਆਤ ਕਰੇਗਾ। ਜਦਕਿ ਸ਼ੁਰੂਆਤ ‘ਚ ਕੰਪਨੀ ਵੀਡੀਓ ਪਲੇਟਫਾਰਮ ‘ਤੇ ਇੰਨ ਹਾਉਸ ਕੰਟੈਂਟ ਪੇਸ਼ ਨਹੀਂ ਕਰਾਵੇਗੀ। ਇਸ ਨੂੰ ਜਲਦੀ ਲੌਂਚ ਕਰਨ ਦੀ ਤਿਆਰੀ ਹੈ। ਇਸ ਦੇ ਨਾਲ ਹੀ ਅਜਿਹੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ ਕਿ ਫਲਿੱਪਕਾਰਟ ਇਸ ਲਈ ਕੋਈ ਵੱਖਰਾ ਐਪ ਲੌਂਚ ਨਹੀਂ ਕਰੇਗੀ।
Amazon and Flipkart