
ਇਸ ਦੇ ਨਾਲ ਹੀ ਸੈਮਸੰਗ, ਹੁਆਵੇਈ, ਮੋਟੋਰੋਲਾ ਤੇ ਮਾਈਕ੍ਰੋਸਾਫ਼ਟ ਕੁਝ ਅਜਿਹੀਆਂ ਕੰਪਨੀਆਂ ਹਨ, ਜਿਨ੍ਹਾਂ ਨੇ ਪਿੱਛੇ ਜਿਹੇ ਫ਼ੋਲਡੇਬਲ ਫ਼ੋਨ ਲਾਂਚ ਕੀਤੇ ਹਨ।
ਨਵੀ ਦਿੱਲੀ- ਅੱਜ ਦੇ ਦੌਰ ਵਿੱਚ ਬਹੁਤ ਤਰ੍ਹਾਂ ਦੇ ਫੀਚਰ ਨਾਲ ਸਮਾਰਟਫ਼ੋਨਜ਼ ਆ ਗਏ ਹਨ। ਇਨ੍ਹਾਂ ਦੇ ਬਾਜ਼ਾਰ ’ਚ ਕਈ ਸਮਾਰਟਫ਼ੋਨ ਕੰਪਨੀਆਂ ਨੇ ਆਪਣੇ ਫ਼ੋਨਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਸੈਮਸੰਗ, ਹੁਆਵੇਈ, ਮੋਟੋਰੋਲਾ ਤੇ ਮਾਈਕ੍ਰੋਸਾਫ਼ਟ ਕੁਝ ਅਜਿਹੀਆਂ ਕੰਪਨੀਆਂ ਹਨ, ਜਿਨ੍ਹਾਂ ਨੇ ਪਿੱਛੇ ਜਿਹੇ ਫ਼ੋਲਡੇਬਲ ਫ਼ੋਨ ਲਾਂਚ ਕੀਤੇ ਹਨ।
ਦੇਖੋ ਸੂਚੀ ਤੇ ਫ਼ੀਚਰ
1. Samsung Galaxy Fold ਦੇ ਫੀਚਰ
-ਇਸ ਫ਼ੋਲਡੇਬਲ ਫ਼ੋਨ ਵਿੱਚ 4.6 ਇੰਚ ਐਚਡੀ ਸੁਪਰ ਅਮੋਲਡ ਡਿਸਪਲੇਅ ਹੈ।
- 7.3 ਇੰਚ ਦਾ QXGA ਡਾਇਨਾਮਿਕ ਅਮੋਲਡ ਡਿਸਪਲੇਅ ਹੈ।
-12 ਜੀਬੀ ਰੈਮ ਤੇ 512 ਜੀਬੀ ਦੀ ਸਟੋਰੇਜ ਹੈ।
-ਫ਼ੋਨ ਦਾ ਰੈਜ਼ੋਲਿਯੂਸ਼ਨ 1536 x 2152 ਪਿਕਸਲ ਦਾ ਹੈ।
-ਇਸ ਦੇ ਛੇ ਕੈਮਰੇ ਹਨ; ਜਿਨ੍ਹਾਂ ਤਿੰਨ ਕੈਮਰੇ ਪਿਛਲੇ ਪਾਸੇ ਹਨ। ਮੁੱਖ ਕੈਮਰਾ 15 ਮੈਗਾਪਿਕਸਲ ਦਾ ਹੈ। ਸੈਲਫ਼ੀ ਲਈ 10 ਮੈਗਾਪਿਕਸਲ ਦਾ ਕੈਮਰਾ ਹੈ ਤੇ ਇਸ ਦੀ ਬੈਟਰੀ 4380
mAh ਦੀ ਹੈ।
2. Motorola Razr 5G
--ਮੋਟੋਰੋਲਾ ਦੇ ਇਸ ਫ਼ੋਨ ਵਿੱਚ 6.2 ਇੰਚ ਦਾ pOLED ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ 2142 x 876 ਪਿਕਸਲਜ਼ ਦਾ ਹੈ।
-ਫ਼ੋਨ ਕੁਐਲਕਾੱਮ ਸਨੈਪਡ੍ਰੈਗਨ 765G ਨਾਲ ਲੈਸ ਹੈ। ਇਸ ਦੇ 8 ਜੀਬੀ ਰੈਮ ਤੇ 256 ਜੀਬੀ ਸਟੋਰੇਜ ਦਿੱਤੀ ਗਈ ਹੈ। ਇਸ ਦੀ ਬੈਟਰੀ 2800 mAh ਦੀ ਹੈ, ਜੋ 15W ਫ਼ਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ।
-ਇਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਤੇ ਫ਼੍ਰੰਟ ਕੈਮਰਾ 20 ਮੈਗਾਪਿਕਸਲ ਦਾ ਹੈ।