
ਇਹ ਲੋਗੋ ਵੈੱਬ ਅਤੇ ਐਪ ਦੋਵਾਂ 'ਤੇ ਦਿਖਾਈ ਦੇ ਰਿਹਾ ਹੈ।
ਵਾਸ਼ਿੰਗਟਨ: ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ (Elon Musk) ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਦਾ ਲੋਗੋ ਮੁੜ ਬਦਲ ਦਿੱਤਾ ਹੈ। ਤਿੰਨ ਦਿਨ ਪਹਿਲਾਂ ਉਹਨਾਂ ਨੇ Blue Bird ਲੋਗੋ ਦੀ ਥਾਂ ’ਤੇ Doge ਵਾਲਾ ਮੀਮ ਲਗਾਇਆ ਸੀ। ਹਾਲਾਂਕਿ ਇਹ ਬਦਲਾਅ ਸਿਰਫ ਵੈੱਬ ਵਰਜ਼ਨ 'ਤੇ ਕੀਤਾ ਗਿਆ ਸੀ ਨਾ ਕਿ ਐਪ 'ਤੇ।
ਇਹ ਵੀ ਪੜ੍ਹੋ: MP ਸਿਮਰਨਜੀਤ ਸਿੰਘ ਮਾਨ ਨੇ ਹਲਕੇ ਦੀਆਂ ਸੜਕਾਂ ਤੇ ਓਵਰਬ੍ਰਿਜ ਦੇ ਨਿਰਮਾਣ ਸਬੰਧੀ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
ਹੁਣ Blue Bird ਦਾ ਲੋਗੋ ਫਿਰ ਤੋਂ ਲਿਆਂਦਾ ਗਿਆ ਹੈ। ਇਹ ਲੋਗੋ ਵੈੱਬ ਅਤੇ ਐਪ ਦੋਵਾਂ 'ਤੇ ਦਿਖਾਈ ਦੇ ਰਿਹਾ ਹੈ। ਲੋਗੋ 'ਚ ਬਦਲਾਅ ਤੋਂ ਬਾਅਦ ਕ੍ਰਿਪਟੋਕਰੰਸੀ ਡੌਜਕੋਇਨ 'ਚ ਕਰੀਬ 10 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਟਵਿਟਰ ਦਾ ਲੋਗੋ ਬਦਲਿਆ ਸੀ ਤਾਂ ਯੂਜ਼ਰਸ ਹੈਰਾਨ ਰਹਿ ਗਏ ਸਨ।
ਇਹ ਵੀ ਪੜ੍ਹੋ: ਦੁਨੀਆਂ ਦੀ ਦੂਜੀ ਸਭ ਤੋਂ ‘ਅਮੀਰ’ ਲੀਗ ਹੈ IPL ਪਰ ਖਿਡਾਰੀਆਂ ਨੂੰ ਮੁਨਾਫ਼ਾ ਦੇਣ ਵਿਚ ਸਭ ਤੋਂ ਪਿੱਛੇ
ਯੂਜ਼ਰ ਇਸ ਬਦਲਾਅ ਨੂੰ ਲੈ ਕੇ ਇਕ-ਦੂਜੇ ਤੋਂ ਸਵਾਲ ਪੁੱਛਣ ਲੱਗੇ। ਇਕ ਯੂਜ਼ਰ ਨੇ ਪੁੱਛਿਆ ਕਿ ਕੀ ਹਰ ਕੋਈ ਲੋਗੋ 'ਤੇ Doge ਦੇਖ ਰਿਹਾ ਹੈ। ਕੁਝ ਹੀ ਸਮੇਂ ਵਿਚ #DOGE ਨੇ ਟਵਿੱਟਰ 'ਤੇ ਟਰੈਂਡ ਕਰਨਾ ਸ਼ੁਰੂ ਕਰ ਦਿੱਤਾ। ਯੂਜ਼ਰਸ ਨੇ ਸੋਚਿਆ ਕਿ ਕਿਸੇ ਨੇ ਟਵਿਟਰ ਨੂੰ ਹੈਕ ਕਰ ਲਿਆ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਐਲੋਨ ਮਸਕ ਨੇ ਇਕ ਟਵੀਟ ਕੀਤਾ, ਜਿਸ ਵਿਚ ਇਹ ਸਪੱਸ਼ਟ ਹੋ ਗਿਆ ਕਿ ਟਵਿਟਰ ਨੇ ਆਪਣਾ ਲੋਗੋ ਬਦਲ ਦਿੱਤਾ ਹੈ। ਹਾਲਾਂਕਿ ਹੁਣ Blue Bird ਦੁਬਾਰਾ ਵਾਪਸ ਆ ਗਿਆ ਹੈ।