ਦੁਨੀਆਂ ਦੀ ਦੂਜੀ ਸਭ ਤੋਂ ‘ਅਮੀਰ’ ਲੀਗ ਹੈ IPL ਪਰ ਖਿਡਾਰੀਆਂ ਨੂੰ ਮੁਨਾਫ਼ਾ ਦੇਣ ਵਿਚ ਸਭ ਤੋਂ ਪਿੱਛੇ
Published : Apr 7, 2023, 2:12 pm IST
Updated : Apr 7, 2023, 2:12 pm IST
SHARE ARTICLE
File Photos
File Photos

242 ਖਿਡਾਰੀਆਂ ਨੂੰ ਸੀਜ਼ਨ ਵਿਚ ਮਿਲ ਰਹੇ ਸਿਰਫ਼ 910.5 ਕਰੋੜ ਰੁਪਏ

 

ਨਵੀਂ ਦਿੱਲੀ:  ਫੁੱਟਬਾਲ, ਬੇਸਬਾਲ ਵਰਗੀਆਂ ਖੇਡਾਂ ਨੂੰ ਪਛਾੜਦੇ ਹੋਏ ਆਈਪੀਐਲ (Indian Premier League), ਅਮਰੀਕੀ ਐਨਐਫਐਲ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਅਮੀਰ ਖੇਡ ਲੀਗ ਹੈ। ਦੋ ਮਹੀਨਿਆਂ ਦੇ ਸੀਜ਼ਨ ਵਿਚ ਇਸ ਦੇ ਜ਼ਰੀਏ ਪੈਸੇ ਦੀ ਭਾਰੀ ਕਮਾਈ ਹੁੰਦੀ ਹੈ। ਬੀਸੀਸੀਆਈ, ਫ੍ਰੈਂਚਾਇਜ਼ੀ ਅਤੇ ਖਿਡਾਰੀ ਕਰੋੜਾਂ ਰੁਪਏ  ਕਮਾਉਂਦੇ ਹਨ। ਹਾਲਾਂਕਿ ਹੈਰਾਨੀ ਦੀ ਗੱਲ ਹੈ ਕਿ ਕਰੋੜਾਂ ਰੁਪਏ ਕਮਾਉਣ ਦੇ ਬਾਵਜੂਦ ਖਿਡਾਰੀਆਂ ਨੂੰ ਲੀਗ ਦੀ ਕਮਾਈ 'ਚ ਉਹਨਾਂ ਦਾ ਬਣਦਾ ਹਿੱਸਾ ਨਹੀਂ ਮਿਲ ਰਿਹਾ ਹੈ।

ਦੁਨੀਆ ਦੀ ਦੂਜੀ ਸਭ ਤੋਂ ਅਮੀਰ ਲੀਗ ਵਿਚ ਖਿਡਾਰੀਆਂ ਦਾ ਮਾਲੀਆ ਹਿੱਸਾ ਦੂਜੀਆਂ ਲੀਗਜ਼ ਨਾਲੋਂ ਅੱਧਾ ਵੀ ਨਹੀਂ ਹੈ। ਇਸ ਦੇ ਨਾਲ ਹੀ ਲੀਗ ਦੇ ਮੁਨਾਫ਼ੇ ਦੇ ਹਿਸਾਬ ਨਾਲ ਖਿਡਾਰੀਆਂ ਦੀਆਂ ਤਨਖਾਹਾਂ ਵੀ ਨਹੀਂ ਵਧ ਰਹੀਆਂ ਹਨ। ਹੋਰ ਲੀਗਜ਼ ਦੇ ਮੁਕਾਬਲੇ ਖਿਡਾਰੀਆਂ ਦੀ ਕਮਾਈ ਮੌਜੂਦਾ ਆਮਦਨ ਤੋਂ ਤਿੰਨ ਗੁਣਾ ਹੋਣੀ ਚਾਹੀਦੀ ਹੈ ਪਰ ਸਾਡੇ ਖਿਡਾਰੀ ਇਸ ਮਾਮਲੇ ਵਿਚ ਬਹੁਤ ਪਿੱਛੇ ਹਨ।

ਇਹ ਵੀ ਪੜ੍ਹੋ: MP ਸਿਮਰਨਜੀਤ ਸਿੰਘ ਮਾਨ ਨੇ ਹਲਕੇ ਦੀਆਂ ਸੜਕਾਂ ਤੇ ਓਵਰਬ੍ਰਿਜ ਦੇ ਨਿਰਮਾਣ ਸਬੰਧੀ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ

ਖਿਡਾਰੀਆਂ ਦੀ ਤਨਖ਼ਾਹ ਤੇ ਖਰਚਾ 950 ਕਰੋੜ ਰੁਪਏ

ਸੀਜ਼ਨ 'ਚ 242 ਖਿਡਾਰੀਆਂ ਦੀ ਕੁੱਲ ਤਨਖਾਹ 910.5 ਕਰੋੜ ਰੁਪਏ ਹੈ। ਸਾਰੀਆਂ 10 ਟੀਮਾਂ ਦੀ ਵੱਧ ਤੋਂ ਵੱਧ ਸੈਲਰੀ ਕੈਪ 95 ਕਰੋੜ ਤੈਅ ਕੀਤੀ ਗਈ ਹੈ। ਯਾਨੀ ਇਕ ਸੀਜ਼ਨ ਵਿਚ ਤਨਖ਼ਾਹ ਦਾ ਕੁੱਲ ਖਰਚ 950 ਕਰੋੜ ਤੋਂ ਵੱਧ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਬੀਸੀਸੀਆਈ ਮੀਡੀਆ ਅਧਿਕਾਰਾਂ ਤੋਂ ਸਾਲਾਨਾ 9,678 ਕਰੋੜ ਕਮਾਉਂਦਾ ਹੈ, ਜੋ ਪਿਛਲੀ ਵਾਰ ਨਾਲੋਂ 6 ਹਜ਼ਾਰ ਕਰੋੜ ਵੱਧ ਹੈ। ਅਧਿਕਾਰਾਂ ਤੋਂ ਮੌਜੂਦਾ ਕਮਾਈ ਖਿਡਾਰੀਆਂ ਦੀ ਤਨਖਾਹ ਦੇ ਖਰਚੇ ਨਾਲੋਂ 10 ਗੁਣਾ ਵੱਧ ਹੈ। ਖਿਡਾਰੀਆਂ ਦਾ ਅਧਿਕਾਰਾਂ ਵਿਚ ਕੋਈ ਹਿੱਸਾ ਨਹੀਂ ਹੈ। ਉਹਨਾਂ ਨੂੰ ਸਿਰਫ ਤਨਖਾਹ ਮਿਲਦੀ ਹੈ। ਇਹ ਤਨਖਾਹ ਮੁਨਾਫੇ ਦੀ ਦਰ ਨਾਲ ਨਹੀਂ ਵਧਦੀ। ਮੀਡੀਆ ਅਧਿਕਾਰਾਂ ਦਾ ਸਾਲਾਨਾ ਮੁੱਲ ਲਗਭਗ 6,408 ਕਰੋੜ ਰੁਪਏ ਦੇ ਵਾਧੇ ਦੇ ਬਾਵਜੂਦ, ਖਿਡਾਰੀਆਂ ਦੀ ਸੈਲਰੀ ਕੈਪ ਵਿਚ ਸਿਰਫ 50 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ, 25 ਸਾਲਾ ਬਾਅਦ ਵਿਦੇਸ਼ ਤੋਂ ਆਇਆ ਸੀ ਪੰਜਾਬ

ਵਿਦੇਸ਼ੀ ਲੀਗਜ਼ ਵਿਚ ਖਿਡਾਰੀਆਂ ਦੀ ਹਿੱਸੇਦਾਰੀ 50%

NBA, NFL, ਮੇਜਰ ਲੀਗ ਬੇਸਬਾਲ ਸਭ ਤੋਂ ਅਮੀਰ ਲੀਗ ਹਨ। ਜੇਕਰ ਇਹ ਲੀਗ ਇਕ ਸੀਜ਼ਨ ਵਿਚ 2 ਮਿਲੀਅਨ ਡਾਲਰ ਕਮਾਉਂਦੀ ਹੈ ਤਾਂ ਇਸ ਦਾ 1 ਮਿਲੀਅਨ ਡਾਲਰ ਤਨਖਾਹ 'ਤੇ ਖਰਚ ਹੋ ਜਾਂਦਾ ਹੈ। ਪ੍ਰੀਮੀਅਰ ਲੀਗ ਨੇ 2020-21 ਸੀਜ਼ਨ ਵਿਚ ਆਪਣੇ ਮੁਨਾਫੇ ਦਾ 71% ਤਨਖਾਹਾਂ 'ਤੇ ਖਰਚ ਕੀਤਾ। ਆਈਪੀਐਲ ਵਿਚ ਅਜਿਹਾ ਨਹੀਂ ਹੈ। ਟੀਮਾਂ ਸੀਜ਼ਨ 'ਚ ਇਕੱਲੇ ਰਾਈਟਸ ਤੋਂ 4900 ਕਰੋੜ ਤੱਕ ਕਮਾਉਣਗੀਆਂ। ਸਪਾਂਸਰਸ਼ਿਪ, ਟਿਕਟਾਂ ਦੀ ਵਿਕਰੀ, ਜਰਸੀ ਵਿਕਰੀ ਆਦਿ ਤੋਂ ਵੀ ਕਮਾਈ ਹੋਵੇਗੀ, ਜਿਸ ਨਾਲ ਕੁੱਲ ਕਮਾਈ 5300 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ।

ਹਾਲਾਂਕਿ ਖਿਡਾਰੀਆਂ ਨੂੰ ਵੱਧ ਤੋਂ ਵੱਧ 950 ਕਰੋੜ ਰੁਪਏ ਭਾਵ ਮਾਲੀਏ ਦਾ 18 ਫੀਸਦੀ ਹੀ ਮਿਲੇਗਾ। ਮਹਿਲਾ ਪ੍ਰੀਮੀਅਰ ਲੀਗ ਵਿਚ ਵੀ ਇਹੀ ਸਥਿਤੀ ਸੀ, ਜਿੱਥੇ ਇਕ ਟੀਮ ਦੀ ਸੈਲਰੀ ਕੈਪ 12 ਕਰੋੜ ਸੀ। ਮੀਡੀਆ ਅਧਿਕਾਰਾਂ ਦੇ ਅਨੁਸਾਰ ਇਕ WPL ਮੈਚ ਦੀ ਕੀਮਤ 7.5 ਕਰੋੜ ਸੀ। ਯਾਨੀ ਰਾਈਟਸ, ਟਿਕਟ ਸੇਲ ਅਤੇ ਸਪਾਂਸਰਸ਼ਿਪ ਨੂੰ ਮਿਲਾ ਕੇ ਸਿਰਫ਼ ਦੋ ਮੈਚਾਂ ਵਿਚ ਹੀ ਪੂਰੀ ਟੀਮ ਦੀ ਸੈਲਰੀ ਦਾ ਖਰਚਾ ਨਿਕਲ ਸਕਦਾ ਸੀ।

ਇਹ ਵੀ ਪੜ੍ਹੋ: ਸਰਕਾਰਾਂ ਦੇ ਵਿਰਸੇ 'ਚ ਦਿੱਤੇ ਕਰਜ਼ੇ ਕਰ ਰਹੇ ਹਾਂ ਪੂਰੇ : ਮੁੱਖ ਮੰਤਰੀ ਭਗਵੰਤ ਮਾਨ

ਸਪਾਂਸਰਸ਼ਿਪ ਤੋਂ 1200 ਕਰੋੜ ਕਮਾ ਰਹੀਆਂ IPL ਟੀਮਾਂ

ਆਈਪੀਐਲ ਟੀਮਾਂ ਇਸ਼ਤਿਹਾਰਾਂ ਤੋਂ ਕੁੱਲ 1000-1200 ਕਰੋੜ ਰੁਪਏ ਕਮਾ ਰਹੀਆਂ ਹਨ। ਸਭ ਤੋਂ ਵੱਧ ਕਮਾਈ ਜਰਸੀ 'ਤੇ ਫਰੰਟ ਲੋਗੋ, ਬੈਕ ਲੋਗੋ, ਹੈਲਮੇਟ ਲੋਗੋ ਤੋਂ ਹੁੰਦੀ ਹੈ, ਜਿਸ ਦੀ ਸਾਲਾਨਾ ਕੀਮਤ 26-30 ਕਰੋੜ ਰੁਪਏ ਤੱਕ ਹੈ। ਟੀਮਾਂ ਸਲੀਵਜ਼ ਅਤੇ ਪਜਾਮੇ 'ਤੇ ਇਸ਼ਤਿਹਾਰਾਂ ਲਈ 2 ਤੋਂ 10 ਕਰੋੜ ਰੁਪਏ ਲੈ ਰਹੀਆਂ ਹਨ। ਚੇਨਈ ਨੇ 3 ਸਾਲਾਂ ਲਈ 100 ਕਰੋੜ ਰੁਪਏ ਜਦਕਿ ਮੁੰਬਈ ਅਤੇ ਬੈਂਗਲੁਰੂ ਨੇ 90 ਕਰੋੜ ਅਤੇ 75 ਕਰੋੜ ਦੇ ਸੌਦੇ ਕੀਤੇ ਹਨ।

ਬ੍ਰਾਂਡ ਨੂੰ ਟੀਮਾਂ ਜ਼ਰੀਏ ਹੀ ਮਿਲ ਜਾਂਦੇ ਹਨ ਖਿਡਾਰੀ

ਬੀਸੀਸੀਆਈ ਦਾ ਮੁੱਖ ਮਾਲੀਆ ਰਾਈਟਸ ਅਤੇ ਟਾਈਟਲ ਸਪਾਂਸਰਸ਼ਿਪ ਤੋਂ ਆਉਂਦਾ ਹੈ। ਕੁੱਲ ਰਕਮ ਦਾ 40-50% ਫਰੈਂਚਾਈਜ਼ੀ ਵਿਚ ਵੰਡਿਆ ਜਾਂਦਾ ਹੈ। ਖਿਡਾਰੀਆਂ ਦੇ ਕੱਪੜਿਆਂ 'ਤੇ ਲਗਾਏ ਗਏ ਇਸ਼ਤਿਹਾਰ ਤੋਂ ਹੋਣ ਵਾਲੀ ਕਮਾਈ ਦਾ ਪੂਰਾ ਹਿੱਸਾ ਟੀਮ ਨੂੰ ਮਿਲਦਾ ਹੈ। ਵੱਖ-ਵੱਖ ਬ੍ਰਾਂਡ ਖਿਡਾਰੀਆਂ ਨਾਲ ਸੰਪਰਕ ਨਾ ਕਰਕੇ ਇਸ਼ਤਿਹਾਰਬਾਜ਼ੀ ਲਈ ਸਿੱਧੀ ਟੀਮਾਂ ਤੱਕ ਪਹੁੰਚ ਕਰਦੇ ਹਨ। ਲੀਗ ਵਿਚ ਖਿਡਾਰੀਆਂ ਦੀ ਆਮਦਨ ਦਾ ਇੱਕੋ ਇਕ ਸਾਧਨ ਤਨਖਾਹ ਹੈ।

ਇਹ ਵੀ ਪੜ੍ਹੋ: ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਿਰਨ ਕੁਮਾਰ ਰੈੱਡੀ BJP ਵਿਚ ਸ਼ਾਮਲ

ਲੀਗਜ਼ ਦੀ ਕਮਾਈ ਵਿਚ ਖਿਡਾਰੀਆਂ ਦਾ ਹਿੱਸਾ

ਪ੍ਰੀਮੀਅਰ ਲੀਗ-71%
ਐਮਐਲਬੀ-54%
ਐਨਬੀਏ-50%
ਐਨਐਚਐਲ-50%
ਐਨਐਫਐਲ-48%
ਆਈਪੀਐਲ-18%

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement