ISRO ਨੇ ਸਾਲ 2026 ਦਾ ਪਹਿਲਾ ‘ਅਨਵੇਸ਼ਾ’ ਸੈਟੇਲਾਈਟ ਕੀਤਾ ਲਾਂਚ
Published : Jan 12, 2026, 10:50 am IST
Updated : Jan 12, 2026, 10:50 am IST
SHARE ARTICLE
ISRO launches first 'Anvesha' satellite of 2026
ISRO launches first 'Anvesha' satellite of 2026

600 ਕਿਲੋਮੀਟਰ ਦੀ ਉਚਾਈ ਤੋਂ ਜੰਗਲਾਂ ਜਾਂ ਬੰਕਰਾਂ ’ਚ ਲੁਕੇ ਦੁਸ਼ਮਣਾਂ ਦੀ ਖਿੱਚ ਸਕੇਗਾ ਤਸਵੀਰਾਂ

ਸ਼੍ਰੀਹਰੀਕੋਟਾ : ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਤੋਂ ‘ਅਨਵੇਸ਼ਾ’ ਸੈਟੇਲਾਈਟ ਲਾਂਚ ਕੀਤਾ ਗਿਆ।  ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਸਵੇਰੇ 10:18 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਾਲ 2026 ਦਾ ਆਪਣਾ ਪਹਿਲਾ ਸੈਟੇਲਾਈਟ ਮਿਸ਼ਨ ਲਾਂਚ ਕੀਤਾ। ਇਹ ਲਾਂਚ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਪੀ)-ਸੀ62 ਦੀ ਵਰਤੋਂ ਕਰਕੇ ਕੀਤਾ ਗਿਆ।

ਇਸ ਮਿਸ਼ਨ ਤਹਿਤ ਕੁੱਲ 15 ਸੈਟੇਲਾਈਟ ਪੁਲਾੜ ਵਿੱਚ ਭੇਜੇ ਗਏ ਹਨ। ਇਨ੍ਹਾਂ ਵਿੱਚੋਂ ‘ਅਨਵੇਸ਼ਾ’ ਇੱਕ ਧਰਤੀ ਨਿਰੀਖਣ ਉਪਗ੍ਰਹਿ (ਈਓਐਸ-ਐਨ1), ਮੁੱਖ ਹੈ ਜਿਸਨੂੰ ਧਰਤੀ ਤੋਂ ਲਗਭਗ 600 ਕਿਲੋਮੀਟਰ ਉੱਪਰ ਇੱਕ ਧਰੁਵੀ ਸੂਰਜ-ਸਮਕਾਲੀ ਧਰੁਵੀ ਔਰਬਿਟ (ਐਸਐਸਓ) ਵਿੱਚ ਰੱਖਿਆ ਜਾਵੇਗਾ।

‘ਅਨਵੇਸ਼ਾ’ ਸੈਟੇਲਾਈਟ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵੱਲੋਂ ਵਿਕਸਤ ਕੀਤਾ ਗਿਆ ਸੀ। ਇਹ ਇੱਕ ਜਾਸੂਸੀ ਉਪਗ੍ਰਹਿ ਹੈ ਜੋ ਸਟੀਕ ਨਿਗਰਾਨੀ ਅਤੇ ਮੈਪਿੰਗ ਲਈ ਉੱਨਤ ਇਮੇਜਿੰਗ ਸਮਰੱਥਾਵਾਂ ਨਾਲ ਲੈਸ ਹੈ। ਇਹ ਧਰਤੀ ਤੋਂ ਸੈਂਕੜੇ ਕਿਲੋਮੀਟਰ ਉੱਪਰ ਤੋਂ ਵੀ ਝਾੜੀਆਂ, ਜੰਗਲਾਂ ਜਾਂ ਬੰਕਰਾਂ ਵਿੱਚ ਲੁਕੇ ਦੁਸ਼ਮਣਾਂ ਦੀਆਂ ਤਸਵੀਰਾਂ ਖਿੱਚਣ ਦੇ ਸਮਰੱਥ ਹੈ।
 

Location: India, Andhra Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement