
ਪੀੜਤ ਨੇ ਆਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ 46,000 ਰੁਪਏ ਦਾ ਆਈਫੋਨ ਆਰਡਰ ਕੀਤਾ ਸੀ
ਮਹਾਰਾਸ਼ਟਰ : ਮਹਾਰਾਸ਼ਟਰ ਦੇ ਠਾਣੇ ਜ਼ਿਲੇ ਵਿਚ ਇਕ ਵਿਅਕਤੀ ਨੇ ਆਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ 46,000 ਰੁਪਏ ਦਾ ਸਮਾਰਟਫੋਨ ਆਰਡਰ ਕੀਤਾ, ਪਰ ਕਥਿਤ ਤੌਰ 'ਤੇ ਉਸ ਨੂੰ ਦਿੱਤੇ ਪਾਰਸਲ ਵਿਚ ਸਾਬਣ ਦੀਆਂ ਤਿੰਨ ਟਿੱਕੀਆਂ ਨਿਕਲੀਆਂ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਭਯੰਦਰ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਡਿਲੀਵਰੀ ਦੇ ਦੌਰਾਨ ਪੀੜਤ ਦੇ ਪਾਰਸਲ ਨਾਲ ਛੇੜਛਾੜ ਕੀਤੀ ਗਈ ਸੀ।
ਉਸ ਨੇ ਦੱਸਿਆ ਕਿ ਪੀੜਤ ਨੇ ਆਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ 46,000 ਰੁਪਏ ਦਾ ਆਈਫੋਨ ਆਰਡਰ ਕੀਤਾ ਸੀ। ਪੁਲਿਸ ਨੇ ਪੀੜਤ ਵੱਲੋਂ ਦਰਜ ਕਰਵਾਈ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਉਸ ਨੇ ਪੈਕੇਜ ਖੋਲ੍ਹਿਆ ਤਾਂ ਉਸ ਨੂੰ ਮੋਬਾਇਲ ਫੋਨ ਦੇ ਪੈਕੇਟ 'ਚ ਸਾਬਣ ਦੀਆਂ ਤਿੰਨ ਟਿੱਕੀਆਂ ਮਿਲੀਆਂ।
ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਸ਼ਨੀਵਾਰ ਨੂੰ ਇਕ ਅਣਪਛਾਤੇ ਦੋਸ਼ੀ ਦੇ ਖਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 420 (ਧੋਖਾਧੜੀ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
(For more news apart from, Online Shopping, stay tuned to Rozana Spokesman)