
ਚੀਨ ਦੀ ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ ਸ਼ਾਓਮੀ ਨੇ ਅਪਣਾ ਪਹਿਲਾ ਗੇਮਿੰਗ ਸਮਾਰਟਫ਼ੋਨ ਲਾਂਚ ਕਰ ਦਿਤਾ ਹੈ। ਇਸ ਸਮਾਰਟਫ਼ੋਨ ਨੂੰ ਕੰਪਨੀ ਨੇ ਸ਼ਾਓਮੀ ਬਲੈਕ ਸ਼ਾਰਕ ਦਾ..
ਚੀਨ ਦੀ ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ ਸ਼ਾਓਮੀ ਨੇ ਅਪਣਾ ਪਹਿਲਾ ਗੇਮਿੰਗ ਸਮਾਰਟਫ਼ੋਨ ਲਾਂਚ ਕਰ ਦਿਤਾ ਹੈ। ਇਸ ਸਮਾਰਟਫ਼ੋਨ ਨੂੰ ਕੰਪਨੀ ਨੇ ਸ਼ਾਓਮੀ ਬਲੈਕ ਸ਼ਾਰਕ ਦਾ ਨਾਂਅ ਦਿਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਲੰਮੇ ਸਮੇਂ ਤਕ ਗੇਮ ਖੇਡਣ ਲਈ ਫ਼ੋਨ 'ਚ ਲਿਕਵਡ ਕੂਲਿੰਗ ਸਿਸਟਮ, ਇਕ ਵਿਸ਼ੇਸ਼ ਬਟਨ, ਡਿਟੈਚੇਬਲ ਗੇਮਪੈਡ ਅਤੇ ਵੱਡੀ ਬੈਟਰੀ ਦਿਤੀ ਹੈ।
Xiaomi gaming smartphone
ਕੰਪਨੀ ਨੇ ਇਸ ਫ਼ੋਨ ਦੀ ਸ਼ੁਰੂਆਤੀ ਕੀਮਤ 2,999 ਯੁਆਨ (ਲੱਗਭੱਗ 31,100 ਰੁਪਏ) ਰੱਖੀ ਹੈ ਅਤੇ ਇਹ 20 ਅਪ੍ਰੈਲ ਤੋਂ ਵਿਕਰੀ ਲਈ ਸ਼ੁਰੂ ਹੋਵੇਗਾ। ਹੁਣ ਤਕ ਇਹ ਸਮਾਰਟਫ਼ੋਨ ਕੇਵਲ ਚੀਨ 'ਚ ਹੀ ਮਿਲੇਗਾ ਅਤੇ ਇੰਟਰਨੈਸ਼ਨਲ ਬਾਜ਼ਾਰ 'ਚ ਇਸ ਦੀ ਉਪਲਬਧਤਾ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿਤੀ ਹੈ।
Xiaomi gaming smartphone
ਹਾਲਾਂਕਿ ਇਹ ਫ਼ੋਨ 20 ਅਪ੍ਰੈਲ ਤਕ ਲਈ ਪ੍ਰੀ - ਆਰਡਰ ਲਈ jd.com 'ਤੇ ਵੀ ਉਪਲਬਧ ਹੈ। ਯੂਜ਼ਰਜ਼ ਨੂੰ ਇਹ ਫ਼ੋਨ 2 ਰੰਗਾਂ ਪੋਲਰ ਨਾਈਟ ਬਲੈਕ ਅਤੇ ਸਕਾਈ ਗਰੇ 'ਚ ਮਿਲੇਗਾ ।
Xiaomi gaming smartphone
ਸ਼ਾਓਮੀ ਬਲੈਕ ਸ਼ਾਰਕ 'ਚ 1080X2160 ਪਿਕਸਲ ਰੈਜ਼ੋਲੀਊਸ਼ਨ ਅਤੇ 18:9 ਐਸਪੈਕਟ ਰੇਸ਼ੋ ਵਾਲਾ 5.99 ਇੰਚ ਦਾ ਆਈਪੀਐਸ ਐਲਸੀਡੀ ਫੁੱਲ ਐਚਡੀਪਲਸ ਡਿਸਪਲੇ ਦਿਤਾ ਗਿਆ ਹੈ।
Xiaomi gaming smartphone
ਇਸ ਸਮਾਰਟਫ਼ੋਨ 'ਚ ਇਕ ਐਕਸ ਟਾਈਪ ਸਮਾਰਟ ਐਂਟਿਨਾ ਅਤੇ ਖੱਬੇ ਪਾਸੇ ਫ਼ੋਨ ਨੂੰ ਸਿੱਧਾ ਗੇਮਿੰਗ ਮੋੜ 'ਚ ਲਿਆਉਣ ਲਈ ਡੈਡਿਕੇਟਿਡ ਸ਼ਾਰਕ ਬਟਨ ਵੀ ਦਿਤਾ ਗਿਆ ਹੈ। ਗੇਮਿੰਗ ਤਜ਼ਰਬਾ ਨੂੰ ਹੋਰ ਵਧੀਆ ਕਰਨ ਲਈ ਯੂਜ਼ਰਜ਼ ਬਲੈਕ ਸ਼ਾਰਕ ਗੇਮਪੈਡ ਵੀ ਖ਼ਰੀਦ ਸਕਦੇ ਹੋ।