Chat ਰਹੇਗੀ ਸੁਰੱਖਿਅਤ, ਵੱਟਸਅਪ ਯੂਜ਼ਰਜ਼ ਲਈ Roll Out ਹੋਇਆ ਇਹ ਵੱਡਾ ਫੀਚਰ
Published : Aug 14, 2019, 8:39 am IST
Updated : Aug 14, 2019, 8:39 am IST
SHARE ARTICLE
Whatsapp
Whatsapp

Whatsapp ਮਲਟੀਮੀਡੀਆ ਮੈਸੇਜਿੰਗ ਪਲੈਟਫਾਰਮ ਆਪਣੇ ਐਂਡਰਾਇਡ ਬੀਟਾ ਯੂਜ਼ਰਜ਼ ਲਈ ਨਵਾਂ...

ਨਵੀਂ ਦਿੱਲੀ: Whatsapp ਮਲਟੀਮੀਡੀਆ ਮੈਸੇਜਿੰਗ ਪਲੈਟਫਾਰਮ ਆਪਣੇ ਐਂਡਰਾਇਡ ਬੀਟਾ ਯੂਜ਼ਰਜ਼ ਲਈ ਨਵਾਂ ਫੀਚਰ ਰੋਲ-ਆਊਟ ਕਰ ਰਿਹਾ ਹੈ। ਇਕ ਨਵੀਂ ਰਿਪੋਰਟ ਅਨੁਸਾਰ, Whatsapp ਡਿਵੈੱਲਪਰਜ਼ ਨੇ ਐਪ ਦੇ ਲੇਟੈਸਟ ਬੀਟਾ ਵਰਜ਼ਨ 'ਚ Fingerprint Lock ਫੀਚਰ ਨੂੰ ਰੋਲ-ਆਊਟ ਕਰ ਦਿੱਤਾ ਹੈ। ਇਸ ਫੀਚਰ ਨੂੰ 8 ਮਹੀਨੇ ਪਹਿਲਾਂ ਸਪਾਟ ਕੀਤਾ ਗਿਆ ਸੀ। ਹੁਣ 8 ਮਹੀਨੇ ਬਾਅਦ ਇਹ ਬੀਟਾ ਟੈਸਟਿੰਗ ਵਰਜ਼ਨ 'ਚ ਆਇਆ ਹੈ। ਇਹ ਉਨ੍ਹਾਂ ਕਈ ਫੀਚਰਾਂ 'ਚੋਂ ਇਕ ਹੈ ਜਿਸ 'ਤੇ ਡਿਵੈਲਪਰਜ਼ ਕੰਮ ਕਰ ਰਹੇ ਹਨ।

Whatsapp frequently forwarded message Whatsapp 

ਜ਼ਿਕਰਯੋਗ ਹੈ ਕਿ ਕੰਪਨੀ ਨੇ Whatsapp ਦੇ iOS ਬੀਟਾ ਯੂਜ਼ਰਜ਼ ਲਈ ਇਸ ਫੀਚਰ ਨੂੰ 3 ਮਹੀਨੇ ਪਹਿਲਾਂ ਹੀ ਉਪਲਬਧ ਕਰਵਾ ਦਿੱਤਾ ਸੀ। Whatsapp Fingerprint Lock ਫੀਚਰ ਡਿਟੇਲਜ਼ : ਆਪਣੇ ਡਿਵੈੱਲਪਮੈਂਟ ਸਮੇਂ ਫਿੰਗਰਪ੍ਰਿੰਟ ਲੌਕ ਫੀਚਰ ਨੂੰ ਕਈ ਨਾਂ ਦਿੱਤੇ ਗਏ ਜਿਵੇਂ ਕਿ ਪਹਿਲਾਂ ਰਿਪੋਰਟ ਕੀਤਾ ਗਿਆ ਸੀ, ਇਸ ਫੀਚਰ ਨੂੰ ਪਹਿਲਾਂ ਅਥੈਂਟੀਕੇਸ਼ਨ ਕਿਹਾ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਸਕ੍ਰੀਨ ਲੌਕ ਦਾ ਨਾਂ ਮਿਲਿਆ। Whatsapp ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਇਸ ਨੂੰ ਇਸ ਤਰ੍ਹਾਂ ਨਾਂ ਦਿੱਤਾ ਜਾਵੇ ਜੋ ਇਸ ਦੇ ਫੀਚਰ ਨੂੰ ਇਕਦਮ ਸਹੀ ਪਰਿਭਾਸ਼ਤ ਕਰੇ।

Whatsapp frequently forwarded message Whatsapp 

WaBetaInfo ਦੀ ਰਿਪੋਰਟ ਅਨੁਸਾਰ, ਇਹ ਫੀਚਰ ਹੁਣ ਐਂਡਰਾਇਡ ਬੀਟਾ ਯੂਜ਼ਰਜ਼ ਦੇ ਐਪ ਵਰਜ਼ਨ 2.19.221 'ਚ ਉਪਲਬਧ ਹੈ। ਜੇਕਰ ਤੁਸੀਂ Whatsapp ਬੀਟਾ ਯੂਜ਼ਰ ਹੈ ਤਾਂ ਤੁਸੀਂ ਐਪ ਇਨਫੋ 'ਚ ਜਾ ਕੇ ਚੈੱਕ ਕਰ ਸਕਦੇ ਹੋ। ਜੇਕਰ ਤੁਹਾਡਾ Whatsapp ਵਰਜ਼ਨ 2.19.221 ਨਹੀਂ ਹੈ ਤਾਂ ਪਲੇਅ ਸਟੋਰ 'ਤੇ ਅਪਡੇਟਸ ਲਈ ਚੈੱਕ ਕਰੋ। ਸਹੀ ਵਰਜ਼ਨ ਹੋਣ ਤੋਂ ਬਾਅਦ ਵੀ ਜੇਕਰ ਤੁਹਾਨੂੰ ਇਹ ਫੀਚਰ ਨਾ ਮਿਲੇ ਤਾਂ ਐਪ ਨੂੰ ਦੁਬਾਰਾ ਇੰਸਟਾਲ ਕਰੋ। ਐਪ ਦੀ ਰੀ-ਇੰਸਟਾਲ ਕਰਨ ਤੋਂ ਪਹਿਲਾਂ ਚੈਟ ਦਾ ਬੈਕਅਪ ਜ਼ਰੂਰ ਲੈ ਲਉ।

Whatsapp use on multiple device with one mobile numberWhatsapp 

ਹੁਣ ਜਦੋਂ ਤੁਹਾਡੇ ਕੋਲ ਸਹੀ ਵਰਜ਼ਨ ਆ ਜਾਵੇ ਤਾਂ ਤੁਹਾਨੂੰ ਇਹ ਨਵਾਂ ਫੀਚਰ Whatsapp ਸੈਟਿੰਗ 'ਚ ਅਕਾਊਂਟ ਅੰਦਰ ਪ੍ਰਾਇਵੇਸੀ ਸੈਕਸ਼ਨ 'ਚ ਮਿਲ ਜਾਵੇਗਾ। Whatsapp Fingerprint Lock ਫੀਚਰ ਨੂੰ ਇਨੇਬਲ ਕਰਨ ਤੋਂ ਬਾਅਦ ਤੁਸੀਂ ਫਿੰਗਰਪ੍ਰਿੰਟ ਅਥੈਂਟੀਕੇਟ ਕਰਨ ਲਈ ਬੋਲਿਆ ਜਾਵੇਗਾ। ਰਿਪੋਰਟ 'ਚ ਇਹ ਕਨਫਰਨ ਕੀਤਾ ਗਿਆ ਹੈ ਕਿ ਯੂਜ਼ਰਜ਼ ਲੌਕ ਦੇ ਬਾਵਜੂਦ ਨੋਟੀਫਿਕੇਸ਼ਨਜ਼ ਰਾਹੀਂ ਰਿਪਲਾਈ ਤੇ ਕਾਲ ਰਿਸੀਵ ਕਰ ਸਕੋਗੇ। ਅਜਿਹਾ ਇਸ ਲਈ ਕਿਉਂਕਿ ਇਹ ਫੀਚਰ ਐਪ ਨੂੰ ਲੌਕ ਕਰਨ ਲਈ ਹੈ।

Whatsapp use on multiple device with one mobile numberWhatsapp 

ਇਹ ਫੀਚਰ ਐਪ ਨੂੰ ਆਟੋਮੈਟੀਕਲੀ ਲੌਕ ਕਰਨ ਦੇ 3 ਤਰੀਕਿਆਂ ਨਾਲ ਆਉਂਦਾ ਹੈ। ਪਹਿਲਾ ਤਰੀਕਾ ਤੁਰੰਤ, ਦੂਸਰਾ-1 ਮਿੰਟ ਬਾਅਦ ਤੇ ਤੀਸਰਾ- 30 ਮਿੰਟ ਬਾਅਦ ਹੈ। ਰਿਪੋਰਟ 'ਚ ਇਹ ਵੀ ਕਨਫਰਮ ਕੀਤਾ ਗਿਆ ਹੈ ਕਿ Whatsapp ਨੇੜੇ ਅਥੈਂਟੀਕੇਸ਼ਨ ਲਈ ਤੁਹਾਡੇ ਫਿੰਗਰਪ੍ਰਿੰਟ ਡਾਟਾ ਦਾ ਐਕਸੈੱਸ ਨਹੀਂ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM
Advertisement