150 ਸਾਲ ਮਗਰੋਂ ਦਿਸੇਗਾ 'ਨੀਲਾ ਚੰਨ'
Published : Jan 4, 2018, 12:22 am IST
Updated : Jan 3, 2018, 6:52 pm IST
SHARE ARTICLE

ਵਾਸ਼ਿੰਗਟਨ, 3 ਜਨਵਰੀ : ਇਸ ਮਹੀਨੇ ਦੀ 31 ਤਰੀਕ ਨੂੰ ਦੁਰਲੱਭ ਪੂਰਾ ਚੰਨ ਗ੍ਰਹਿਣ ਹੋਵੇਗਾ ਜਿਸ ਵਿਚ ਮਹੀਨੇ ਵਿਚ ਦੂਜੀ ਵਾਰ ਪੁੰਨਿਆਂ ਹੋਵੇਗੀ। 'ਬਲੂ ਮੂਨ' ਯਾਨੀ 'ਨੀਲਾ ਚੰਨ' ਅਖਵਾਉਣ ਵਾਲਾ ਇਹ ਨਜ਼ਾਰਾ 150 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਨਜ਼ਰ ਪਵੇਗਾ। ਇਹ 2018 ਦਾ ਪਹਿਲਾ ਗ੍ਰਹਿਣ ਹੋਵੇਗਾ। ਭਾਰਤੀ ਉਪ-ਮਹਾਂਦੀਪ, ਪਛਮੀ ਏਸ਼ੀਆ ਅਤੇ ਪੂਰਬੀ ਯੂਰਪ ਵਿਚ ਚੰਨ ਦੇ ਉਦੇ ਦੌਰਾਨ ਪਹਿਲਾਂ ਹੀ ਗ੍ਰਹਿਣ ਲੱਗਾ ਹੋਵੇਗਾ। ਉਸ ਸਮੇਂ ਪ੍ਰਸ਼ਾਂਤ ਮਹਾਂਸਾਗਰ ਚੰਨ ਦੀ ਸੇਧ ਵਿਚ ਹੋਵੇਗਾ ਅਤੇ 


ਗ੍ਰਹਿਣ ਅੱਧੀ ਰਾਤ ਨੂੰ ਲੱਗੇਗਾ। ਮੱਧ ਅਤੇ ਪੂਰਬੀ ਏਸ਼ੀਆ, ਇੰਡੋਨੇਸ਼ੀਆ, ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਬਹੁਤੇ ਹਿੱਸਿਆਂ ਵਿਚ ਸ਼ਾਮ ਨੂੰ ਆਸਮਾਨ ਵਿਚ ਚੰਨ ਗ੍ਰਹਿਣ ਦਾ ਨਜ਼ਾਰਾ ਸਾਫ਼-ਸਾਫ਼ ਦਿਸੇਗਾ। ਪੂਰਾ ਚੰਨ ਗ੍ਰਹਿਣ 77 ਮਿੰਟ ਤਕ ਰਹੇਗਾ। ਅਮਰੀਕਾ ਦੇ ਅਲਾਸਕਾ ਅਤੇ ਹਵਾਈ ਅਤੇ ਕੈਨੇਡਾ ਦਾ ਉਤਰ-ਪਛਮੀ ਹਿੱਸੇ ਵਿਚ ਗ੍ਰਹਿਣ ਸ਼ੁਰੂ ਤੋਂ ਅੰਤ ਤਕ ਦਿਸੇਗਾ। ਇਸ ਸਾਲ ਮਗਰੋਂ ਅਗਲੀ ਵਾਰ ਨੀਲਾ ਚੰਨ 31 ਦਸੰਬਰ, 2028 ਨੂੰ ਫਿਰ 31 ਜਨਵਰੀ, 2037 ਨੂੰ ਦਿਸੇਗਾ। ਦੋਵੇਂ ਵਾਰ ਪੂਰਾ ਚੰਨ ਗ੍ਰਹਿਣ ਹੋਵੇਗਾ। (ਏਜੰਸੀ)

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement