ਹੁਣ ਪਰਾਲੀ ਬਣੇਗੀ ਸੋਨਾ
Published : Apr 15, 2019, 4:23 pm IST
Updated : Apr 15, 2019, 4:23 pm IST
SHARE ARTICLE
Gold will now be made of parali
Gold will now be made of parali

ਪਰਾਲੀ ਤੋਂ ਡਿਸਪੋਸਲ ਕੱਪ-ਪਲੇਟ ਆਦਿ ਹੋਣਗੇ ਤਿਆਰ

ਨਵੀਂ ਦਿੱਲੀ: ਪਰਾਲੀ ਸਾੜਨ ਕਾਰਨ ਵਾਤਾਵਰਣ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਸਾਰੇ ਜਾਣੂੰ ਹਨ, ਪਰ ਤਿੰਨ ਦੋਸਤਾਂ ਨੇ ਪਰਾਲੀ ਨਾ ਸਾੜਨ ਦਾ ਵਧੀਆ ਹੱਲ ਲੱਭ ਲਿਆ ਹੈ। ਇਹ ਦੋਸਤ ਪਰਾਲੀ ਤੋਂ ਡਿਸਪੋਸਲ ਕੱਪ-ਪਲੇਟ ਆਦਿ ਤਿਆਰ ਕਰਦੇ ਹਨ। ਇਨ੍ਹਾਂ ਭਾਂਡਿਆਂ ਦੀ ਖ਼ਾਸ ਗੱਲ ਇਹ ਹੈ ਕਿ ਕੁਦਰਤੀ ਤਰੀਕੇ ਨਾਲ ਗਲ਼ ਜਾਂਦੇ ਹਨ ਤੇ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।

ਆਈਆਈਟੀ ਦਿੱਲੀ ਤੋਂ ਇੰਜਨੀਅਰਿੰਗ ਦੀ ਡਿਗਰੀ ਕਰਨ ਵਾਲੇ ਤਿੰਨ ਵਿਦਿਆਰਥੀ ਅੰਕੁਰ ਕੁਮਾਰ, ਕਨਿਕਾ ਪ੍ਰਜਾਪਤ ਤੇ ਪ੍ਰਚੀਰ ਦੱਤਾ ਨੇ ਅਜਿਹੀ ਤਕਨੀਕ ਵਿਕਸਤ ਕੀਤੀ ਹੈ, ਜਿਸ ਨਾਲ ਪਰਾਲੀ ਨੂੰ ਬਾਇਓਡੀਗ੍ਰੇਡੇਬਲ ਕਟਲਰੀ ਵਿਚ ਬਦਲਿਆ ਜਾ ਸਕਦਾ ਹੈ। ਖੇਤੀ ਰਹਿੰਦ-ਖੂਹੰਦ ਦਾ ਇਹ ਚੰਗਾ ਹੱਲ ਹੈ। ਤਿੰਨਾਂ ਨੇ ਵੱਡੀਆਂ ਕੰਪਨੀਆਂ ਵਿਚ ਪਲੇਸਮੈਂਟਸ ਦੀ ਬਜਾਏ ਕਿਰਿਆ ਲੈਬਸ ਦੇ ਨਾਂ ਹੇਠ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਸੋਚੀ ਹੈ। ਆਈਆਈਟੀ ਦਿੱਲੀ ਵਿਚ ਫਾਊਂਡੇਸ਼ਨ ਫਾਰ ਇਨੋਵੇਸ਼ਨ ਐਂਡ ਤਕਨਾਲੋਜੀ ਟ੍ਰਾਂਸਫਰ ਨੇ ਇਨ੍ਹਾਂ ਦੀ ਮਦਦ ਕੀਤੀ।

CrimeAnkur Kumar, Kanika Prajapat, prachir Dutta

ਫਿਰ ਤਿੰਨਾਂ ਨੇ ਭਾਰਤ ਸਰਕਾਰ ਵੱਲੋਂ ਡਿਜ਼ਾਈਨ ਇਨੋਵੇਸ਼ਨ ਫੈਲੋਸ਼ਿਪ ਤੇ ਹੋਰ ਮਦਦ ਨਾਲ ਪਰਖਣ ਲਈ ਪਰਾਲੀ ਤੋਂ ਭਾਂਡੇ ਤਿਆਰ ਕੀਤੇ ਹਨ। ਅੰਕੁਰ, ਕਨਿਕਾ ਤੇ ਪ੍ਰਚੀਰ ਨੇ ਆਪਣੀ ਤਕਨਾਲੋਜੀ ਨੂੰ ਪੇਟੈਂਟ ਵੀ ਕਰਵਾ ਲਿਆ ਹੈ ਤੇ ਕ੍ਰਿਆ ਲੈਬਸ ਹੇਠ ਇਸ ਸਾਲ ਦੇ ਅੰਤ ਤਕ ਲੁਧਿਆਣਾ ਵਿਚ ਆਪਣੀ ਪ੍ਰੋਸੈਸਿੰਗ ਯੂਨਿਟ ਲਾਉਣਗੇ। ਕ੍ਰਿਆ ਲੈਬ ਦੇ ਕਰਤਾ ਧਰਤਾ ਦੋਸਤ ਪਰਾਲੀ ਤੋਂ ਭਾਂਡੇ ਤਿਆਰ ਕਰਨ ਲਈ ਪਹਿਲਾਂ ਇਸ ਨੂੰ ਗੁੱਦੇ ਭਾਵ ਪਲਪ ਦੇ ਰੂਪ ਵਿਚ ਤਬਦੀਲ ਕੀਤਾ ਫਿਰ ਇਸ ਨੂੰ ਸੁਕਾ ਕੇ ਨਮੀ ਖ਼ਤਮ ਕੀਤੀ ਜਾਂਦੀ ਹੈ। 

Disposable platesDisposable plates

ਤੇ ਫਿਰ ਕੱਪ, ਪਲੇਟ ਤੇ ਜਾਰ ਆਦਿ ਬਣਾਏ ਜਾ ਸਕਦੇ ਹਨ। ਕਨਿਕਾ ਦੱਸਦੀ ਹੈ ਕਿ ਇਸ ਪ੍ਰਕਿਰਿਆ ਵਿੱਚ ਆਰਗੈਨਿਕ ਪਾਲੀਮਰ ਤੇ ਕੈਮੀਕਲ ਵਰਤੇ ਜਾਂਦੇ ਹਨ। ਇੱਕ ਫੈਕਟਰੀ ਲਾਉਣ ਲਈ ਡੇਢ ਕਰੋੜ ਰੁਪਏ ਦਾ ਖਰਚ ਆਵੇਗਾ। ਇਸ ਵਿਚ ਰੋਜ਼ਾਨਾ 4-5 ਟਨ ਗੁੱਦਾ ਤਿਆਰ ਹੋਵੇਗਾ ਜੋ 800 ਏਕੜ ਜ਼ਮੀਨ ਤੋਂ ਪੈਦਾ ਹੋਈ ਪਰਾਲੀ ਦਾ ਨਿਪਟਾਰਾ ਕਰਨ ਲਈ ਕਾਫੀ ਹੈ।

p345Gold Will Now Be Made Of Parali

ਤਿੰਨ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਿਸਾਨਾਂ ਤੋਂ ਪਰਾਲੀ ਖਰੀਦੀ ਜਾਵੇਗੀ ਯਾਨੀ ਇੱਕ ਏਕੜ ਤੋਂ ਤਕਰੀਬਨ 5,000 ਰੁਪਏ ਪਰਾਲੀ ਖਰੀਦਣ 'ਤੇ ਖਰਚੇ ਜਾਣਗੇ। ਖੇਤ 'ਚੋਂ ਲਿਆ ਕੇ ਕਾਰਖਾਨੇ ਤਕ ਪਲਪ ਬਣਾਉਣ ਤਕ ਕਾਫ਼ੀ ਖਰਚਾ ਹੋਰ ਆਵੇਗਾ। ਇਸ ਪਲਪ ਨੂੰ ਅੱਗੇ ਕੱਪ ਪਲੇਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੇਚਿਆ ਜਾਵੇਗਾ। ਤਿੰਨੇ ਦੋਸਤਾਂ ਦਾ ਟੀਚਾ ਹੈ ਕਿ ਪਰਾਲੀ ਨੂੰ ਵਪਾਰਕ ਸੋਮਾ ਬਣਾਇਆ ਜਾਵੇ। ਜੇਕਰ ਇਹ ਪ੍ਰਾਜੈਕਟ ਸਫਲ ਰਹਿੰਦਾ ਹੈ ਤਾਂ ਇਹ ਪਰਾਲੀ ਸਾੜਨ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ, ਵੱਡਾ ਹੱਲ ਵੀ ਸਾਬਤ ਹੋ ਜਾਵੇਗਾ ਅਤੇ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਵੀ ਬਚ ਜਾਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement