
ਟਵਿਟਰ ਦੇ ਸਹਿ-ਸੰਸਥਾਪਕ ਅਤੇ ਸਾਬਕਾ ਮੁੱਖ ਕਰਜਕਾਰੀ ਅਧਿਕਾਰੀ ਹਨ ਜੈਕ ਡੋਰਸੀ
ਨਿਊਯਾਰਕ: ਟਵਿਟਰ ਦੇ ਸਹਿ-ਸੰਸਥਾਪਕ ਅਤੇ ਸਾਬਕਾ ਮੁੱਖ ਕਰਜਕਾਰੀ ਅਧਿਕਾਰੀ (ਸੀਈਓ) ਜੈਕ ਡੋਰਸੀ ਨੇ ਐਂਡਰਾਇਡ ’ਤੇ ‘ਬਲੂਸਕਾਈ’ ਨਾਂਅ ਦੀ ਐਪਲੀਕੇਸ਼ਨ ਲਾਂਚ ਕੀਤੀ ਹੈ, ਜਿਸ ਨੂੰ ਐਲੋਨ ਮਸਕ ਦੀ ਮਲਕੀਅਤ ਵਾਲੇ ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿਟਰ ਦੇ ਵਿਕਲਪ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ
ਐਪ ਦੀ ਵੈੱਬਸਾਈਟ ਮੁਤਾਬਕ ਇਹ ਫਿਲਹਾਲ ਵਿਕਾਸ ਅਧੀਨ ਹੈ ਅਤੇ ਇਸ ਨੂੰ ਸਿਰਫ਼ ਇਕ ਇਨਵਾਈਟ ਕੋਡ ਦੇ ਨਾਲ ਹੀ ਐਕਸੇਸ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟਵਿਟਰ ਨੇ 2019 ਵਿਚ ਹੀ ਬਲੂਸਕਾਈ ਨੂੰ ਇਕ ਸਾਈਡ ਪ੍ਰਾਜੈਕਟ ਵਜੋਂ ਵਿਕਸਿਤ ਕਰਨਾ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ: ਇੱਕ ਸਾਲ ਵਿਚ ਫੜੀ ਗਈ 1.01 ਲੱਖ ਕਰੋੜ ਰੁਪਏ ਦੀ ਜੀ.ਐਸ.ਟੀ. ਚੋਰੀ, ਪਿਛਲੇ ਸਾਲ ਦੇ ਮੁਕਾਬਲੇ ਦੋ ਗੁਣਾ ਜ਼ਿਆਦਾ
ਐਪ ਦੀ ਵੈੱਬਸਾਈਟ ਅਨੁਸਾਰ ਭਵਿੱਖ ਦਾ 'ਸੋਸ਼ਲ ਇੰਟਰਨੈਟ' ਉਪਭੋਗਤਾਵਾਂ ਨੂੰ ਵਧੇਰੇ ਵਿਕਲਪ ਅਤੇ ਸਿਰਜਣਹਾਰਾਂ ਨੂੰ 'ਪਲੇਟਫਾਰਮ ਸੁਤੰਤਰਤਾ' ਦੇਵੇਗਾ। ਹਾਲਾਂਕਿ ਐਪ 'ਤੇ ਅਜੇ ਵੀ ਕੰਮ ਚੱਲ ਰਿਹਾ ਹੈ ਅਤੇ ਇਸ ਨੂੰ ਸਿਰਫ਼ 'ਇਨਵਾਈਟ ਕੋਡ' ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਗ੍ਰਿਫ਼ਤਾਰ, ਬਲੈਕਮੇਲ ਕਰ ਕੇ ਪੈਸੇ ਵਸੂਲਣ ਦੇ ਲੱਗੇ ਇਲਜ਼ਾਮ
ਵੈੱਬਸਾਈਟ ਨੇ ਕਿਹਾ, "ਅਸੀਂ ਏਟੀ ਪ੍ਰੋਟੋਕੋਲ ਬਣਾ ਰਹੇ ਹਾਂ, ਸੋਸ਼ਲ ਨੈੱਟਵਰਕਿੰਗ ਲਈ ਇਕ ਨਵੀਂ ਬੁਨਿਆਦ ਜੋ ਨਿਰਮਾਤਾਵਾਂ ਨੂੰ ਪਲੇਟਫਾਰਮਾਂ ਤੋਂ ਸੁਤੰਤਰਤਾ, ਡਿਵੈਲਪਰਜ਼ ਨੂੰ ਨਿਰਮਾਣ ਦੀ ਆਜ਼ਾਦੀ, ਅਤੇ ਉਪਭੋਗਤਾਵਾਂ ਨੂੰ ਉਹਨਾਂ ਦੇ ਅਨੁਭਵ ਵਿਚ ਵਿਕਲਪ ਪ੍ਰਦਾਨ ਕਰਦੀ ਹੈ"।