
ਬਚੇ 3 ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ
ਨਵੀਂ ਦਿੱਲੀ: ਟਵਿਟਰ ਨੇ ਸ਼ੁੱਕਰਵਾਰ ਨੂੰ ਭਾਰਤ ਵਿਚ ਸਥਿਤ ਆਪਣੇ 3 ਦਫਤਰਾਂ 'ਚੋਂ 2 ਦਫਤਰ ਬੰਦ ਕਰ ਦਿੱਤੇ ਹਨ। ਇਹ ਦੋ ਦਫਤਰ ਦਿੱਲੀ ਅਤੇ ਮੁੰਬਈ ਦੇ ਹਨ। ਬੰਗਲੁਰੂ ਵਿਚ ਸੋਸ਼ਲ ਮੀਡੀਆ ਪਲੇਟਫਾਰਮ ਦਾ ਦਫ਼ਤਰ ਆਮ ਵਾਂਗ ਕੰਮ ਕਰਦਾ ਰਹੇਗਾ। ਬਲੂਮਬਰਗ ਨਿਊਜ਼ ਨੇ ਇਸ ਸਬੰਧੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਦੱਸਿਆ ਗਿਆ ਕਿ ਜਦੋਂ ਮੁਲਾਜ਼ਮ ਦਫ਼ਤਰ ਪਹੁੰਚੇ ਤਾਂ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ। ਇਕ ਹੋਰ ਰਿਪੋਰਟ ਮੁਤਾਬਕ ਟਵਿਟਰ ਦੀ ਭਾਰਤੀ ਟੀਮ ਵਿਚ ਸਿਰਫ਼ 3 ਕਰਮਚਾਰੀ ਬਚੇ ਹਨ।
ਇਹ ਵੀ ਪੜ੍ਹੋ : VVIP ਨੰਬਰ ਲਈ 1.12 ਕਰੋੜ ਦੀ ਬੋਲੀ : 70 ਹਜ਼ਾਰ ਰੁਪਏ ਦੀ ਸਕੂਟੀ ਲਈ ਮੰਗਿਆ HP 99-9999 ਨੰਬਰ
ਦਰਅਸਲ ਨਵੰਬਰ ਵਿਚ ਐਲੋਨ ਮਸਕ ਨੇ ਭਾਰਤ ਵਿਚ ਆਪਣੇ 90% (ਲਗਭਗ 200) ਸਟਾਫ ਨੂੰ ਨੌਕਰੀ ਤੋਂ ਕੱਢ ਦਿੱਤਾ। ਐਲੋਨ ਮਸਕ ਟਵਿਟਰ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਲਗਾਤਾਰ ਲਾਗਤਾਂ ਵਿਚ ਕਟੌਤੀ ਕਰ ਰਿਹਾ ਹੈ। ਮੁਲਾਜ਼ਮਾਂ ਦੀ ਛਾਂਟੀ ਦੇ ਨਾਲ-ਨਾਲ ਉਹ ਦੁਨੀਆ ਭਰ ਵਿਚ ਆਪਣੇ ਦਫ਼ਤਰ ਵੀ ਬੰਦ ਕਰ ਰਹੇ ਹਨ।
ਇਹ ਵੀ ਪੜ੍ਹੋ : 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਲੋਪੋ ਪੁਲਿਸ ਚੌਕੀ ਇੰਚਾਰਜ ਖ਼ਿਲਾਫ਼ ਮਾਮਲਾ ਦਰਜ
ਰਿਪੋਰਟ ਮੁਤਾਬਕ ਟਵਿਟਰ ਦੀ ਇੰਡੀਆ ਟੀਮ 'ਚ ਰਹਿ ਗਏ ਤਿੰਨ ਕਰਮਚਾਰੀਆਂ 'ਚੋਂ ਇਕ ਕੰਟਰੀ ਲੀਡ ਹੈ। ਬਾਕੀ ਦੋ ਵਿਚੋਂ ਇਕ ਉੱਤਰ ਅਤੇ ਪੂਰਬ ਲਈ ਅਤੇ ਇਕ ਦੱਖਣ ਅਤੇ ਪੱਛਮੀ ਖੇਤਰ ਲਈ ਜ਼ਿੰਮੇਵਾਰ ਹੈ। ਇਹ ਸਾਰੇ ਘਰ ਤੋਂ ਕੰਮ ਕਰਨਗੇ। ਇਸ ਦੇ ਨਾਲ ਹੀ, ਜਿਹੜੇ ਕਰਮਚਾਰੀ ਸਿੱਧੇ ਅਮਰੀਕੀ ਦਫਤਰ ਨੂੰ ਰਿਪੋਰਟ ਕਰਦੇ ਹਨ ਅਤੇ ਭਾਰਤ ਟੀਮ ਦਾ ਹਿੱਸਾ ਨਹੀਂ ਹਨ, ਉਹ ਬੰਗਲੁਰੂ ਦਫਤਰ ਵਿਚ ਕੰਮ ਕਰਨਗੇ।
ਇਹ ਵੀ ਪੜ੍ਹੋ : ਟਰੱਕ ਅਤੇ ਸਕੂਲ ਵੈਨ ਦੀ ਟੱਕਰ ’ਚ ਵਿਦਿਆਰਥੀ ਦੀ ਮੌਤ, ਵੈਨ ਡਰਾਈਵਰ ਗੰਭੀਰ ਜ਼ਖਮੀ
ਐਲੋਨ ਮਸਕ 2023 ਦੇ ਅੰਤ ਤੱਕ ਟਵਿਟਰ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਕਰਨਾ ਚਾਹੁੰਦਾ ਹੈ। ਉਹਨਾਂ ਨੇ ਮਾਲੀਆ ਵਧਾਉਣ ਲਈ ਬਲੂ ਸਬਸਕ੍ਰਿਪਸ਼ਨ ਵਰਗੀਆਂ ਕੁਝ ਸੇਵਾਵਾਂ ਨੂੰ ਵੀ ਸੋਧਿਆ ਹੈ। ਭਾਰਤ ਵਿਚ ਇਸ ਸੇਵਾ ਦੀ ਮਹੀਨਾਵਾਰ ਸਬਸਕ੍ਰਿਪਸ਼ਨ 650 ਰੁਪਏ ਹੈ। ਪਿਛਲੇ ਸਾਲ ਛਾਂਟੀ ਤੋਂ ਬਾਅਦ ਮਸਕ ਨੇ ਟਵੀਟ ਕੀਤਾ ਸੀ- 'ਜਦੋਂ ਕੰਪਨੀ ਨੂੰ ਰੋਜ਼ਾਨਾ 40 ਲੱਖ ਡਾਲਰ ਦਾ ਨੁਕਸਾਨ ਹੋ ਰਿਹਾ ਹੈ, ਸਾਡੇ ਕੋਲ ਕਰਮਚਾਰੀਆਂ ਨੂੰ ਹਟਾਉਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ’। ਜਿਨ੍ਹਾਂ ਨੂੰ ਕੱਢਿਆ ਕੀਤਾ ਗਿਆ ਹੈ, ਉਹਨਾਂ ਨੂੰ 3 ਮਹੀਨੇ ਦਾ ਸੇਵਰੈਂਸ ਦਿੱਤਾ ਗਿਆ ਹੈ, ਜੋ ਕਿ ਕਾਨੂੰਨੀ ਤੌਰ ’ਤੇ ਦਿੱਤੀ ਜਾਣ ਵਾਲੀ ਰਕਮ ਤੋਂ 50% ਵੱਧ ਹੈ।