ਭਾਰਤੀ ਰੇਲਵੇ ਨੇ ਬਣਾਇਆ ਦੇਸ਼ ਦਾ ਸੱਭ ਤੋਂ ਸ਼ਕਤੀਸ਼ਾਲੀ 'ਮੇਡ ਇਨ ਇੰਡੀਆ' ਇੰਜਨ
Published : May 21, 2020, 3:06 am IST
Updated : May 21, 2020, 3:06 am IST
SHARE ARTICLE
File Photo
File Photo

ਭਾਰਤੀ ਰੇਲਵੇ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੇਸ਼ ਦੀ ਸੱਭ ਤੋਂ ਸ਼ਕਤੀਸ਼ਾਲੀ ਰੇਲ ਨੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ।

ਨਵੀਂ ਦਿੱਲੀ  : ਭਾਰਤੀ ਰੇਲਵੇ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੇਸ਼ ਦੀ ਸੱਭ ਤੋਂ ਸ਼ਕਤੀਸ਼ਾਲੀ ਰੇਲ ਨੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਦੇਸ਼ ਵਿਚ ਬਣਿਆ ਪਹਿਲਾ ਰੇਲ ਇੰਜਨ 118 ਮਾਲ ਡੱਬਿਆਂ ਨਾਲ ਦੀਨ ਦਿਆਲ ਉਪਾਧਿਆਏ ਸਟੇਸ਼ਨ ਤੋਂ ਧਨਬਾਦ ਡਵੀਜ਼ਨ ਲਈ ਰਵਾਨਾ ਹੋਇਆ। 12000 ਹਾਰਸ ਪਾਵਰ ਦੀ ਸਮਰਥਾ ਵਾਲੇ ਇੰਜਨ ਦਾ ਇਸਤੇਮਾਲ ਮਾਲ ਢੁਆਈ ਲਈ ਕੀਤਾ ਜਾਵੇਗਾ।

File photoFile photo

ਭਾਰਤ ਉੱਚ ਹਾਰਸ ਪਾਵਰ ਲੋਕੋਮੋਟਿਵ (ਇੰਜਨ) ਤਿਆਰ ਕਰਨ ਵਾਲੇ ਉਚ ਵਰਗ ਵਿਚ ਸ਼ਾਮਲ ਹੋਣ ਵਾਲਾ ਵਿਸ਼ਵ ਦਾ 6ਵਾਂ ਦੇਸ਼ ਬਣ ਗਿਆ। ਇਹ ਪਹਿਲੀ ਵਾਰ ਹੈ ਕਿ ਜਦੋਂ ਉੱਚ ਹਾਰਸ ਪਾਵਰ ਦਾ ਇੰਜਨ ਵੱਡੀ ਲਾਈਨ ਦੇ ਟਰੈਕ 'ਤੇ ਚਲਾਇਆ ਗਿਆ ਹੈ।

File photoFile photo

ਬਿਹਾਰ ਦੇ ਮਧੇਪੁਰਾ ਇਲੈਕਟ੍ਰਿਕ ਲੋਕੋ ਫ਼ੈਕਟਰੀ ਵਿਚ ਬਣਿਆ ਇਹ ਇੰਜਨ ਭਾਰਤੀ ਰੇਲਵੇ ਅਤੇ ਯੂਰਪੀਅਨ ਕੰਪਨੀ ਅਲਾਸਟਰੋਮ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਮਧੇਪੁਰਾ ਇਲੈਕਟ੍ਰਿਕ ਲੋਕੋਮੋਟਿਵ ਪ੍ਰਾਈਵੇਟ ਲਿਮਟਿਡ (ਐਮਈਐਲਪੀਐਲ) 11 ਸਾਲਾਂ ਵਿਚ 800 ਅਤਿ ਆਧੁਨਿਕ 12000 ਐਚਪੀ ਇਲੈਕਟ੍ਰਿਕ ਇੰਜਣ ਤਿਆਰ ਕਰੇਗੀ। ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀ ਇਸ ਪ੍ਰਾਪਤੀ ਬਾਰੇ ਟਵੀਟ ਕੀਤਾ ਹੈ।  

 File PhotoFile Photo

ਹੁਣ ਤਕ ਸਾਢੇ ਤਿੰਨ ਹਜ਼ਾਰ ਟਨ ਭਾਰ ਵਾਲਾ ਇੰਜਨ ਭਾਰਤ ਵਿਚ ਬਣਾਇਆ ਗਿਆ ਸੀ, ਜਦਕਿ ਇਸ ਇੰਜਨ ਵਿਚ ਛੇ ਹਜ਼ਾਰ ਟਨ ਭਾਰ ਖਿੱਚਣ ਦੀ ਸਮਰਥਾ ਹੈ। ਇੰਜਣ ਦਾ ਨਾਮ ਵੈਗ 12 ਨੰਬਰ 60027 ਹੈ। ਇਹ ਟ੍ਰੇਨ ਪੂਰਬੀ ਕੇਂਦਰੀ ਰੇਲਵੇ ਦੇ ਧਨਬਾਦ ਡਵੀਜ਼ਨ ਲਈ ਦੀਨਦਿਆਲ ਉਪਾਧਿਆਏ ਸਟੇਸ਼ਨ ਤੋਂ ਲੰਮੀ ਦੂਰੀ ਲਈ ਰਵਾਨਾ ਹੋਈ, ਜਿਸ ਵਿਚ 118 ਵੈਗਨ ਸ਼ਾਮਲ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement