
ਐਪਲ ਨੇ ਆਈਫੋਨ ਫੋਟੋ ਕੰਪਿਟੀਸ਼ਨ ਸ਼ੁਰੂ ਕਰ ਦਿਤਾ ਹੈ ਅਤੇ ਅਪਣੇ ਯੂਜ਼ਰਸ ਨੂੰ ਆਈਫੋਨ ਦੀ ਮਦਦ ਨਾਲ ਖਿੱਚੀ ਗਈ ਤਸਵੀਰਾਂ ਇਸ ਵਿਚ ਸਬਮਿਟ ਕਰਨ ਨੂੰ ਕਿਹਾ ਹੈ।...
ਨਵੀਂ ਦਿੱਲੀ : ਐਪਲ ਨੇ ਆਈਫੋਨ ਫੋਟੋ ਕੰਪਿਟੀਸ਼ਨ ਸ਼ੁਰੂ ਕਰ ਦਿਤਾ ਹੈ ਅਤੇ ਅਪਣੇ ਯੂਜ਼ਰਸ ਨੂੰ ਆਈਫੋਨ ਦੀ ਮਦਦ ਨਾਲ ਖਿੱਚੀ ਗਈ ਤਸਵੀਰਾਂ ਇਸ ਵਿਚ ਸਬਮਿਟ ਕਰਨ ਨੂੰ ਕਿਹਾ ਹੈ। 22 ਜਨਵਰੀ ਤੋਂ ਲੈ ਕੇ 7 ਫ਼ਰਵਰੀ ਤੱਕ ਤੱਕ ਚਲਣ ਵਾਲੇ ਇਸ ਚੈਲੇਂਜ ਵਿਚ ਐਪਲ ਕੁੱਝ ਚੰਗੀਆਂ ਤਸਵੀਰਾਂ ਦੀ ਤਲਾਸ਼ ਕਰੇਗਾ। Shot on iPhone Challenge ਵਿਚ ਸਾਰੀ ਦੁਨੀਆ ਤੋਂ ਯੂਜ਼ਰਸ ਅਪਣੀ ਤਸਵੀਰਾਂ ਸ਼ੇਅਰ ਕਰਣਗੇ। ਸਾਰੀਆਂ ਸਬਮਿਸ਼ਨਸ ਵਿਚੋਂ ਜੱਜਾਂ ਦਾ ਇਕ ਪੈਨਲ ਟਾਪ 10 ਵਿਜੇਤਾਵਾਂ ਨੂੰ ਚੁਣਨਗੇ।
Shot On iPhone
ਚੈਲੇਂਜ ਵਿਚ ਜਿੱਤਣ ਵਾਲੀ ਟਾਪ 10 ਤਸਵੀਰਾਂ ਨੂੰ ਸਿਲੈਕਟਿਡ ਸ਼ਹਿਰਾਂ ਅਤੇ ਐਪਲ ਰੀਟੇਲ ਸਟੋਰਸ ਤੋਂ ਇਲਾਵਾ ਆਨਲਾਈਨ ਵੀ ਫੀਚਰ ਕੀਤਾ ਜਾਵੇਗਾ। ਕੰਪਨੀ ਵਲੋਂ ਕਿਹਾ ਗਿਆ ਹੈ ਕਿ ਤੁਸੀਂ ਆਈਫੋਨ ਨਾਲ ਖਿੱਚੀ ਹੋਈ ਅਪਣੀ ਬੈਸਟ ਫੋਟੋਜ਼ ਨੂੰ ਟਵਿੱਟਰ ਜਾਂ ਫਿਰ ਇੰਸਟਾਗ੍ਰਾਮ 'ਤੇ ਅਪਲੋਡ ਕਰ ਸਕਦੇ ਹੋ ਅਤੇ ਇਸ ਦੇ ਨਾਲ ਤੁਹਾਨੂੰ ShotOniPhone ਹੈਸ਼ਟੈਗ ਲਗਾਉਣਾ ਹੋਵੇਗਾ।
Shot On iPhone
ਫੋਟੋ ਸਿੱਧੇ ਕੈਮਰੇ ਤੋਂ ਹੋ ਸਕਦੀਆਂ ਹਨ, ਐਪਲ ਦੇ ਐਡਿਟਿੰਗ ਐਪ ਤੋਂ ਹੋ ਸਕਦੀਆਂ ਹਨ ਜਾਂ ਫਿਰ ਕਿਸੇ ਥਰਡ ਪਾਰਟੀ ਐਪ ਨਾਲ ਐਡਿਟਿਡ ਵੀ ਹੋ ਸਕਦੀਆਂ ਹਨ। ਕੰਪਨੀ ਦੇ ਸਟੇਟਮੈਂਟ ਵਿਚ ਕਿਹਾ ਗਿਆ ਹੈ, ਫੋਟੋ ਦੇ ਰਾਈਟਸ ਤੁਹਾਡੇ ਹੋਣੇ ਚਾਹੀਦਾ ਹੈ, ਹਾਲਾਂਕਿ ਫੋਟੋ ਸਬਮਿਟ ਕਰਨ ਦੇ ਨਾਲ ਹੀ ਤੁਸੀਂ ਐਪਲ ਨੂੰ ਇਸ ਦਾ ਰਾਇਲਟੀ ਫਰੀ, ਵਰਲਡ ਵਾਈਡ ਅਤੇ ਨੌਨ - ਐਕਸਕਲੂਸਿਵ ਲਾਇਸੈਂਸ ਇਕ ਸਾਲ ਲਈ ਦਿੰਦੇ ਹਨ।
Shot On iPhone
ਚੈਲੇਂਜ ਵਿਚ ਹਿੱਸਾ ਲੈਣ ਲਈ
- ਆਈਫੋਨ ਯੂਜ਼ਰ ਹੋ ਤਾਂ ਅਪਣੀ ਖਿੱਚੀ ਬੈਸਟ ਫੋਟੋ ਚੁਣੋ।
- ਇਸ ਨੂੰ ਟਵਿੱਟਰ ਜਾਂ ਇੰਸਟਾਗ੍ਰਾਮ 'ਤੇ #ShotOniPhone ਹੈਸ਼ਟੈਗ ਦੇ ਨਾਲ ਪੋਸਟ ਕਰੋ।
- ਤੁਸੀਂ ਇਸ ਨੂੰ ਥੋੜ੍ਹਾ ਐਡਿਟ ਵੀ ਕਰ ਸਕਦੇ ਹੋ।
- ਬੇਵਜਾਹ ਦੇ ਹੈਸ਼ਟੈਗ ਲਗਾਉਣ ਤੋਂ ਬਚੋ ਅਤੇ ਫੋਟੋ ਪੋਸਟ ਕਰਨ ਤੋਂ ਬਾਅਦ ਇੰਤਜ਼ਾਰ ਕਰੋ।