ਐਂਡਰਾਇਡ ਸਮਾਰਟਫੋਨ ਤੋਂ ਆਈਫੋਨ 'ਚ ਹੋ ਸਕਦੇ ਹਨ ਇਹ ਐਪ ਟ੍ਰਾਂਸਫ਼ਰ
Published : Jun 28, 2018, 3:36 pm IST
Updated : Jun 28, 2018, 3:36 pm IST
SHARE ARTICLE
Android phones to iPhone
Android phones to iPhone

ਐਂਡਰਾਇਡ ਮੋਬਾਇਲ ਫੋਨ ਯੂਜ਼ਰਜ਼ ਲਈ ਆਈਫੋਨ 'ਚ ਕਾਂਟੈਕਟ ਨੰਬਰ, ਤਸਵੀਰਾਂ, ਵੀਡੀਓ ਅਤੇ ਐਪ ਵਰਗੇ ਡੇਟਾ ਨੂੰ ਟ੍ਰਾਂਸਫਰ ਕਰਨ 'ਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ...

ਐਂਡਰਾਇਡ ਮੋਬਾਇਲ ਫੋਨ ਯੂਜ਼ਰਜ਼ ਲਈ ਆਈਫੋਨ 'ਚ ਕਾਂਟੈਕਟ ਨੰਬਰ, ਤਸਵੀਰਾਂ, ਵੀਡੀਓ ਅਤੇ ਐਪ ਵਰਗੇ ਡੇਟਾ ਨੂੰ ਟ੍ਰਾਂਸਫਰ ਕਰਨ 'ਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਦੋਹਾਂ ਹੀ ਡਿਵਾਇਸ 'ਚ ਵੱਖ ਵੱਖ ਆਪਰੇਟਿੰਗ ਸਿਸਟਮ ਹੈ। ਐਂਡਰਾਇਡ ਦੇ ਪਲੇ ਸਟੋਰ ਅਸਾਨੀ ਨਾਲ ਕੋਈ ਵੀ ਐਪ ਡਾਉਨਲੋਡ ਕੀਤੀ ਜਾ ਸਕਦੀ ਹੈ ਪਰ ਆਈਫੋਨ ਦੇ ਐਪ ਸਟੋਰ 'ਚ ਸਿਰਫ਼ ਕੁੱਝ ਹੀ ਐਪ ਫਰੀ ਮਿਲ ਪਾਉਂਦੀ ਹੈ ਅਤੇ ਕੁੱਝ ਐਪ ਲਈ ਯੂਜ਼ਰ ਨੂੰ ਪੈਸੇ ਚੁਕਾਉਣ ਪੈਂਦੇ ਹਨ।

Google photosGoogle photos

ਅਜਿਹੇ ਯੂਜ਼ਰਜ਼ ਜੋ ਐਂਡਰਾਇਡ ਫੋਨ ਤੋਂ ਆਈਫੋਨ 'ਤੇ ਸਵਿਚ ਹੋਏ ਹੋ ਅਤੇ ਐਂਡਰਾਇਡ ਫੋਨ ਤੋਂ ਨਵੇਂ ਆਈਫੋਨ 'ਚ ਜ਼ਰੂਰੀ ਡੇਟਾ ਟ੍ਰਾਂਸਫਰ ਕਰਨਾ ਚਾਹੁੰਦੇ ਹਾਂ ਉਨ੍ਹਾਂ ਦੇ ਲਈ ਕੁੱਝ ਅਜਿਹੇ ਟਿਪਸ ਜੋ ਬਹੁਤ ਲਾਭਦਾਇਕ ਸਾਬਤ ਹੋ ਸਕਦੇ ਹਨ। ਗੂਗਲ ਫੋਟੋਜ਼, ਮੂਵ ਟੂ ਆਈਫੋਨ, ਆਈਟਿਊਨਜ਼ ਅਜਿਹੀ ਐਪ ਹੈ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਅਸੀਂ ਅਪਣੇ ਡੇਟਾ ਨੂੰ ਅਸਾਨੀ ਨਾਲ ਐਂਡਰਾਇਡ ਤੋਂ ਆਈਫੋਨ 'ਚ ਟ੍ਰਾਂਸਫਰ ਕਰ ਸਕਦੇ ਹਾਂ। ਇਸ ਐਪ ਤੋਂ ਅਸੀਂ ਐਪ, ਕਾਂਟੈਕਟ,  ਵੀਡੀਓਜ਼, ਫੋਟੋਜ਼, ਮਿਊਜ਼ਿਕ ਐਲਬਮ ਵਰਗੇ ਕਈ ਸਾਰੇ ਜ਼ਰੂਰੀ ਡੇਟਾ ਨੂੰ ਅਸਾਨੀ ਨਾਲ ਚਲਾ ਸਕਦੇ ਹੋ। 

Android phones to iPhoneAndroid phones to iPhone

ਐਂਡਰਾਇਡ ਫੋਨ ਤੋਂ ਆਈਫੋਨ 'ਚ ਐਪ ਟ੍ਰਾਂਸਫਰ ਕਰਨ ਲਈ : ਇਸ ਦੇ ਲਈ ਯੂਜ਼ਰ ਨੂੰ ਅਪਣੇ ਐਂਡਰਾਇਡ ਫੋਨ ਲਈ ਮੂਵ-ਟੂ-ਆਈਓਐਸ ਐਪ ਡਾਊਨਲੋਡ ਕਰਨ ਹੋਵੇਗਾ ਜੋ ਗੂਗਲ ਦੇ ਪਲੇ ਸਟੋਰ 'ਤੇ ਫ਼ਰੀ ਅਵੇਲੇਬਲ ਹੈ। ਮੂਵ-ਟੂ-ਆਈਓਐਸ ਤੋਂ ਕੋਈ ਵੀ ਐਪ ਟ੍ਰਾਂਸਫਰ ਕਰਨ ਲਈ ਯੂਜ਼ਰ ਨੂੰ ਫੋਨ ਫੈਕਟਰੀ ਮੋਡ 'ਤੇ ਰਿਸੈਟ ਕਰਨਾ ਹੋਵੇਗਾ। ਇਸ ਦੇ ਲਈ ਯੂਜ਼ਰ ਨੂੰ ਇਨ੍ਹਾਂ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ। ਆਈਫੋਨ ਮੋਬਾਇਲ ਵਿਚ Apps & Data ਸਕ੍ਰੀਨ 'ਤੇ ਜਾਣ ਤੋਂ ਬਾਅਦ ਯੂਜ਼ਰ ਨੂੰ Move Data from Android ਉਤੇ ਕਲਿਕ ਕਰਨਾ ਹੋਵੇਗਾ।

Android phones to iPhoneAndroid phones to iPhone

ਇਸ ਤੋਂ ਬਾਅਦ ਆਈਫੋਨ ਇਕ ਪ੍ਰਾਈਵੇਟ ਵਾਈਫ਼ਾਈ ਨੈਟਵਰਕ ਕ੍ਰੀਏਟ ਕਰ ਲਵੇਗਾ ਅਤੇ ਕੋਲ ਹੀ ਮੌਜੂਦ ਦੂਜੇ ਐਂਡਰਾਇਡ ਫੋਨ ਨੂੰ ਲੋਕੇਟ ਕਰ ਲਵੇਗਾ। ਇਸ ਤੋਂ ਬਾਅਦ ਯੂਜ਼ਰ ਨੂੰ ਐਂਡਰਾਇਡ ਫੋਨ 'ਤੇ ਸਵਿਚ ਕਰਨਾ ਹੋਵੇਗਾ। Move to iOS ਐਪ ਨੂੰ ਓਪਨ ਕਰਨ ਤੋਂ ਬਾਅਦ ਅੱਗੇ ਵਧੇ ਦੇ ਨਾਲ ਟਰਮਜ਼ ਐਂਡ ਕੰਡੀਸ਼ਨ 'ਤੇ ਕਲਿਕ ਕਰਨਾ ਹੋਵੇਗਾ। ਇਸ ਤੋਂ ਬਾਅਦ Next ਬਟਨ ਦਬਾਉਂਦੇ ਹੀ ਯੂਜ਼ਰ ਦੇ ਕੋਲ ਕੋਡ ਆਵੇਗਾ। ਇਸ ਤੋਂ ਬਾਅਦ ਆਈਫੋਨ ਉਤੇ Continue 'ਤੇ ਕਲਿਕ ਕਰ Move from Android ਕਰਨਾ ਹੋਵੇਗਾ। ਹੁਣ ਯੂਜ਼ਰ ਨੂੰ 6 ਜਾਂ 10 ਡਿਜਿਟ ਕੋਡ ਨੂੰ ਫੀਲ ਕਰਨਾ ਹੋਵੇਗਾ। 

Android phones to iPhoneAndroid phones to iPhone

ਡੇਟਾ ਟ੍ਰਾਂਸਫ਼ਰ ਸ਼ੁਰੂ ਹੋ ਜਾਵੇਗਾ ਅਤੇ ਕੁੱਝ ਹੀ ਸੈਕੰਡਜ਼ ਵਿਚ ਤੁਹਾਡਾ ਡੇਟਾ ਟ੍ਰਾਂਸਫਰ ਕੰਪਲੀਟ ਹੋ ਜਾਵੇਗਾ। Move to iOS ਦੀ ਇਸ ਪ੍ਰੋਸੈਸ ਤੋਂ ਤੁਹਾਡੇ ਐਂਡਰਾਇਡ ਦੇ ਪਲੇ ਸਟੋਰ ਦੀ ਐਪਸ ਜੋ ਆਈਫੋਨ ਦੇ ਆਈਟਿਊਨਜ਼ ਐਪ ਸਟੋਰ 'ਤੇ ਵੀ ਫ਼ਰੀ ਵਿਚ ਅਵੇਲੇਬਲ ਹੈ ਉਹ ਵੀ ਟ੍ਰਾਂਸਫਰ ਹੋ ਜਾਵੇਗੀ ਨਾਲ ਹੀ ਐਂਡਰਾਇਡ ਫੋਨ 'ਚ ਮੌਜੂਦ ਕਾਂਟੈਕਟਸ, ਮੈਸੇਜ, ਫੋਟੋ, ਵੀਡੀਓ, ਬੁਕਮਾਰਕ, ਈਮੇਲ ਅਕਾਉਂਟਸ ਅਤੇ ਕਲੈਂਡਰ ਇਹ ਸਾਰੇ ਚੀਜ਼ ਟ੍ਰਾਂਸਫਰ ਹੋ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement