
ਅਗਲੇ ਸਾਲ ਮਾਰਚ ਤੋਂ ਬਾਅਦ ਅਪਣੇ ਮੋਬਾਈਲ ਨੰਬਰ ਨੂੰ ਪੋਰਟ ਕਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜੇ ਮੋਬਾਈਲ ਨੰਬਰ ਪੋਰਟੇਬਿਲਟੀ...
ਨਵੀਂ ਦਿੱਲੀ, ਅਗਲੇ ਸਾਲ ਮਾਰਚ ਤੋਂ ਬਾਅਦ ਅਪਣੇ ਮੋਬਾਈਲ ਨੰਬਰ ਨੂੰ ਪੋਰਟ ਕਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜੇ ਮੋਬਾਈਲ ਨੰਬਰ ਪੋਰਟੇਬਿਲਟੀ ਆਸਾਨੀ ਨਾਲ ਕਰਵਾਈ ਜਾ ਸਕਦੀ ਹੈ। ਭਾਰਤ 'ਚ ਪੋਰਟਬਿਲਟੀ ਦੀ ਸਹੂਲਤ ਦੇਣ ਵਾਲੀਆਂ ਕੰਪਨੀਆਂ ਐਮ.ਐਨ.ਪੀ. ਇੰਟਰਕਲੈਕਸ਼ਨ
ਟੈਲੀਕਾਮ ਸਾਲਿਊਸ਼ਨਜ਼ ਅਤੇ ਸਿਨਿਵਰਸ ਟੈਕਨਾਲਜੀਜ਼ ਨੇ ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨਜ਼ ਨੂੰ ਦਸਿਆ ਹੈ ਕਿ ਜਨਵਰੀ ਤੋਂ ਪੋਰਟਿੰਗ ਫ਼ੀਸ 'ਚ 80 ਫ਼ੀ ਸਦੀ ਤਕ ਦੀ ਕਮੀ ਆਈ ਹੈ, ਜਿਸ ਕਾਰਨ ਕੰਪਨੀਆਂ ਨੂੰ ਭਾਰੀ ਘਾਟਾ ਹੋ ਰਿਹਾ ਹੈ ਅਤੇ ਉਹ ਅਪਣੀ ਸਹੂਤਲ ਬੰਦ ਕਰਨ ਸਕਦੀਆਂ ਹਨ। ਇਨ੍ਹਾਂ ਦੋਵੇਂ ਕੰਪਨੀਆਂ ਦਾ ਲਾਇਸੰਸ ਮਾਰਚ 2019 'ਚ ਖ਼ਤਮ ਹੋ ਰਿਹਾ ਹੈ। (ਏਜੰਸੀ)