Astronaut Sunita Williams: ਕੌਣ ਹੈ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਜੋ ਯਾਨ ਵਿਚ ਤਕਨੀਕੀ ਖ਼ਰਾਬੀ ਹੋਣ ਕਾਰਨ ਪੁਲਾੜ ਵਿਚ ਹੀ ਫਸੇ
Published : Jun 24, 2024, 8:31 am IST
Updated : Jun 24, 2024, 8:41 am IST
SHARE ARTICLE
Astronaut Sunita Williams News in punjabi
Astronaut Sunita Williams News in punjabi

Astronaut Sunita Williams: ਸੁਨੀਤਾ ਵਿਲੀਅਮਸ ਨਾਸਾ ਅਮਰੀਕੀ ਪੁਲਾੜ ਅਦਾਰੇ ਦੁਆਰਾ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਵਾਲੀ ਦੂਸਰੀ ਇਸਤਰੀ ਹੈ।

Astronaut Sunita Williams News in punjabi : ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਪੁਲਾੜ ਯਾਨ ਵਿਚ ਤਕਨੀਕੀ ਖ਼ਰਾਬੀ ਕਾਰਨ ਵਾਪਸੀ ਦੀ ਯਾਤਰਾ ਮੁਲਤਵੀ ਕਰ ਦਿਤੀ ਗਈ ਹੈ। ਅਮਰੀਕੀ ਪੁਲਾੜ ਏਜੰਸੀ (ਨਾਸਾ) ਨੇ ਅਜੇ ਤਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਤੋਂ ਵਾਪਸੀ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ: Health News: ਮਨੁੱਖੀ ਸਿਹਤ ਲਈ ਮਿੱਟੀ ਦੇ ਘੜੇ ਹਨ ਵਰਦਾਨ  

ਇਸ ਕਰ ਕੇ ਉਹ ਕੁੱਝ ਹੋਰ ਦਿਨਾਂ ਲਈ ਪੁਲਾੜ ਯਾਨ ਵਿਚ ਯਾਤਰੀ ਬੁਚਵਿਲਮੋਰ ਨਾਲ ਬੋਇੰਗ ਸਟਾਰਲਾਈਨਰ ਪੁਲਾੜ ਯਾਨ ਵਿਚ ਰਹੇਗੀ। ਉਹ ਇਸ ਮਹੀਨੇ ਦੀ 5 ਤਰੀਕ ਨੂੰ ਆਈਐਸਐਸ ਪਹੁੰਚੀ ਸੀ। ਹਾਲਾਂਕਿ ਤਕਨੀਕੀ ਸਮੱਸਿਆਵਾਂ ਕਾਰਨ ਯਾਤਰਾ ਨੂੰ ਕਈ ਵਾਰ ਮੁਲਤਵੀ ਕਰਨ ਤੋਂ ਬਾਅਦ ਵਿਲੀਅਮਜ਼ ਅੰਤ ਵਿਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਉਤਰੀ।

ਇਹ ਵੀ ਪੜ੍ਹੋ: Haj Pilgrims News: ਸਾਊਦੀ ਅਰਬ 'ਚ ਗਰਮੀ ਦਾ ਕਹਿਰ ਜਾਰੀ, ਹੁਣ ਤੱਕ 1300 ਤੋਂ ਵੱਧ ਹਜ ਯਾਤਰੀਆਂ ਦੀ ਗਈ ਜਾਨ 

 ਕੌਣ ਹੈ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼
ਸੁਨੀਤਾ ਵਿਲੀਅਮਸ ਨਾਸਾ ਅਮਰੀਕੀ ਪੁਲਾੜ ਅਦਾਰੇ ਦੁਆਰਾ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਵਾਲੀ ਦੂਸਰੀ ਇਸਤਰੀ ਹੈ। ਉਸ ਦੇ ਪਿਤਾ ਦੀਪਕ ਪਾਂਡਯਾ ਗੁਜਰਾਤ ਨਾਲ ਸਬੰਧ ਰੱਖਣ ਵਾਲੇ ਹਨ ਅਤੇ ਅਮਰੀਕਾ ਵਿੱਚ ਡਾਕਟਰ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੁਨੀਤਾ ਵਿਲੀਅਮਜ਼ ਦਾ ਜਨਮ ਯੂਕਲੀਡ, ਓਹੀਓ ਵਿੱਚ, ਭਾਰਤੀ ਅਮਰੀਕੀ ਨਿਊਰੋਆਨਾਟੋਮਿਸਟ ਦੀਪਕ ਪਾਂਡਿਆ ਅਤੇ ਸਲੋਵੇਨੀ ਅਮਰੀਕਨ ਉਰਸੁਲਾਈਨ ਬੋਨੀ (ਜ਼ਾਲੋਕਰ) ਪਾਂਡਿਆ ਦੇ ਘਰ ਹੋਇਆ ਸੀ, ਜੋ ਮੈਸੇਚਿਸੇਟਸ ਦੇ ਫਲੈਮਥ ਵਿਚ ਰਹਿੰਦੇ ਹਨ। ਉਹ ਤਿੰਨ ਬੱਚਿਆਂ ਵਿਚੋਂ ਸਭ ਤੋਂ ਛੋਟੀ ਹੈ।  ਵਿਲੀਅਮਜ਼ ਦਾ ਜੱਦੀ ਪਰਿਵਾਰ ਭਾਰਤ ਦੇ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਦੇ ਝੂਲਸਨ ਦਾ ਰਹਿਣ ਵਾਲਾ ਹੈ।

ਵਿਲੀਅਮਜ਼ ਨੇ 1983 ਵਿੱਚ ਨੀਡਹੈਮ, ਮੈਸੇਚਿਉਸੇਟਸ ਦੇ ਨੀਡਹੈਮ ਸਕੂਲ ਵਿੱਚ ਗ੍ਰੈਜੂਏਸ਼ਨ ਕੀਤੀ। ਉਸ ਨੇ 1987 ਵਿਚ ਯੂਨਾਈਟਿਡ ਸਟੇਟਸ ਨੇਵਲ ਅਕੈਡਮੀ ਤੋਂ ਸਰੀਰਕ ਵਿਗਿਆਨ ਵਿਚ ਬੈਚਲਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1995 ਵਿਚ ਫਲੋਰਿਡਾ ਇੰਸਟੀਚਿਊਟ ਆਫ਼ ਟੈਕਨਾਲੌਜੀ ਤੋਂ ਇੰਜੀਨੀਅਰਿੰਗ ਮੈਨੇਜਮੈਂਟ ਵਿੱਚ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ।

(For more Punjabi news apart from Astronaut Sunita Williams News in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement