ਪੁਲਾੜ ਵਿਚ ਹੋਏ ਪਹਿਲੇ ਅਪਰਾਧ ਦੀ ਜਾਂਚ ਕਰੇਗਾ ਨਾਸਾ
Published : Aug 25, 2019, 10:45 am IST
Updated : Aug 26, 2019, 8:09 am IST
SHARE ARTICLE
 Anne McClain
Anne McClain

ਇਨਸਾਨ ਜਿੱਥੇ ਜਾਂਦਾ ਹੈ, ਉੱਥੇ ਅਪਣੀਆਂ ਕਈ ਚੰਗਿਆਈਆਂ ਅਤੇ ਬੁਰਾਈਆਂ ਵੀ ਨਾਲ ਲੈ ਕੇ ਜਾਂਦਾ ਹੈ।

ਨਵੀਂ ਦਿੱਲੀ: ਪੁਲਾੜ ਹਾਲੇ ਤੱਕ ਧਰਤੀ ‘ਤੇ ਰਹਿਣ ਵਾਲੇ ਲੋਕਾਂ ਲਈ ਕਈ ਰਹੱਸ ਅਤੇ ਰੋਮਾਂਚ ਦਾ ਵਿਸ਼ਾ ਹੈ। ਸਾਰੀ ਮਨੁੱਖਤਾ ਉਸ ਨੂੰ ਸਮਝਣ ਅਤੇ ਜਾਣਨ ਦੀ ਕੋਸ਼ਿਸ਼ ਵਿਚ ਲਗਾਤਾਰ ਲੱਗੀ ਹੋਈ ਹੈ। ਲੰਬੇ ਸਮੇਂ ਤੋਂ ਪੁਲਾੜ ਯਾਤਰੀ ਉੱਥੋਂ ਦਾ ਦੌਰਾ ਕਰ ਰਹੇ ਹਨ। ਇਨਸਾਨ ਜਿੱਥੇ ਜਾਂਦਾ ਹੈ, ਉੱਥੇ ਅਪਣੀਆਂ ਕਈ ਚੰਗਿਆਈਆਂ ਅਤੇ ਬੁਰਾਈਆਂ ਵੀ ਨਾਲ ਲੈ ਕੇ ਜਾਂਦਾ ਹੈ।

NASANASAਨਾਸਾ ਦੇ ਸਾਹਮਣੇ ਇਕ ਅਜਿਹਾ ਹੀ ਮਾਮਲਾ ਹੈ, ਜਿਸ ਵਿਚ ਇਕ ਪੁਲਾੜ ਯਾਤਰੀ ‘ਤੇ ਇਲਜ਼ਾਮ ਹੈ ਕਿ ਉਸ ਨੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੋਂ ਅਪਣੇ ਮੰਗੇਤਰ ਦੇ ਬੈਂਕ ਖਾਤੇ ਨੂੰ ਅਣਅਧਿਕਾਰਤ ਰੂਪ ਤੋਂ ਅਕਸੈਸ ਕੀਤਾ। ਫਿਲਹਾਲ ਨਾਸਾ ਇਸ ਦੀ ਜਾਂਚ ਕਰ ਰਿਹਾ ਹੈ। ਨਿਯੂਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਪੁਲਾੜ ਯਾਤਰੀ ਐਨੀ ਮੈਕਕਲੇਨ ਦੇ ਤਲਾਕਸ਼ੁਦਾ ਪਤੀ ਸਮਰ ਵਾਰਡਨ ‘ਤੇ ਉਹਨਾਂ ਦਾ ਨਾਸਾ ਦੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿਚ ਰਹਿਣ ਦੌਰਾਨ ਉਹਨਾਂ ਦੇ ਖਾਤੇ ਨੂੰ ਅਕਸੈਸ ਕਰਨ ਦਾ ਇਲਜ਼ਾਮ ਲੱਗਿਆ ਹੈ।

NASA investigating first crime committed in spaceNASA investigating first crime committed in space

ਵਾਰਡਨ ਨੇ ਮੈਕਕਲੇਨ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਰਿਪੋਰਟ ਮੁਤਾਬਕ ਮੈਕਕਲੇਨ ਨੇ ਬੈਂਕ ਖਾਤੇ ਨੂੰ ਅਕਸੈਸ ਕਰਨ ਦੀ ਗੱਲ ਮੰਨ ਲਈ ਹੈ, ਹਾਲਾਂਕਿ ਉਹਨਾਂ ਨੇ ਇਸ ਦੌਰਾਨ ਕਿਸੇ ਵੀ ਗਤਲ ਕੰਮ ਤੋਂ ਇਨਕਾਰ ਕੀਤਾ। ਪੁਲਾੜ ਯਾਤਰੀ ਮੈਕਕਲੇਨ ਨੇ ਅਪਣੇ ਵਕੀਲ ਦੇ ਜ਼ਰੀਏ ਦੱਸਿਆ ਕਿ ਉਹ ਸਿਰਫ਼ ਇਹ ਯਕੀਨੀ ਬਣਾ ਰਹੀ ਸੀ ਕਿ ਪਰਿਵਾਰ ਦੀ ਆਰਥਕ ਸਥਿਤੀ ਠੀਕ ਹੈ ਜਾਂ ਨਹੀਂ।

NASA investigating first crime committed in spaceNASA investigating first crime committed in space

ਨਾਸਾ ਦੇ ਆਫਿਸ ਆਫ਼ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਦੋਵੇਂ ਪਾਰਟੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਜੇਕਰ ਇਹ ਅਰੋਪ ਸਾਬਿਤ ਹੁੰਦਾ ਹੈ ਤਾਂ ਇਹ ਪੁਲਾੜ ਵਿਚ ਕੀਤਾ ਗਿਆ ਪਹਿਲਾ ਅਪਰਾਧ ਹੋਵੇਗਾ। ਖ਼ਾਸ ਗੱਲ ਇਹ ਹੈ ਕਿ ਇਨਸਾਨ ਜਦੋਂ ਪੁਲਾੜ ਵਿਚ ਕੋਈ ਅਪਰਾਧ ਕਰਦਾ ਹੈ ਤਾਂ ਉਸ ‘ਤੇ ਧਰਤੀ ‘ਤੇ ਲਾਗੂ ਹੋਣ ਵਾਲਾ ਕਾਨੂੰਨ ਦੇ ਤਹਿਤ ਹੀ ਫੈਸਲਾ ਸੁਣਾਇਆ ਜਾਵੇਗਾ। ਅਜਿਹੇ ਵਿਚ ਜੇਕਰ ਐਨੀ ਦੋਸ਼ੀ ਸਾਬਿਤ ਹੁੰਦੀ ਹੈ ਤਾਂ ਉਹਨਾਂ ਨੇ ਅਮਕੀਰੀ ਕਾਨੂੰਨ ਅਨੁਸਾਰ ਸਜ਼ਾ ਸੁਣਾਈ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement