
ਵਿਗਿਆਨ ਅਤੇ ਪ੍ਰਯੋਗਕੀ ਮੰਤਰੀ ਫ਼ਵਾਦ ਚੌਧਰੀ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਇਸਲਾਮਾਬਾਦ : ਪਾਕਿਸਤਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਅਪਣੇ ਕਰੀਬੀ ਸਹਿਯੋਗੀ ਚੀਨ ਦੀ ਉੱਪ ਗ੍ਰਹਿ ਸਥਾਪਤ ਕਰਨ ਦੀ ਸੁਵਿਧਾ ਦਾ ਇਸਤੇਮਾਲ ਕਰ ਕੇ 2022 'ਚ ਅਪਣਾ ਪਹਿਲਾ ਪੁਲਾੜ ਯਾਤਰੀ ਭੇਜੇਗਾ। ਪਾਕਿਸਤਾਨ ਦਾ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਨੇ ਸੋਮਵਾਰ ਨੂੰ ਅਪਣੇ ਦੂਸਰੇ ਚੰਦਰ ਮਿਸ਼ਨ ਚੰਦਰਯਾਨ-2 ਨੂੰ ਸਫ਼ਲਤਾ ਨਾਲ ਛੱਡਿਆ। ਫਵਾਦ ਚੌਧਰੀ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿਤੀ।
Pakistan To Send Its First Astronaut To Space In 2022 : Fawad Chaudhry
ਵਿਗਿਆਨ ਅਤੇ ਪ੍ਰਯੋਗਕੀ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਕਿ ਪੁਲਾੜ ਯਾਤਰੀ ਦੀ ਚੋਣ ਦੀ ਪ੍ਰਕਿਰਿਆ ਫ਼ਰਵਰੀ 2020 ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਐਲਾਨ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਪਹਿਲੇ ਪਾਕਿਸਤਾਨੀ ਨੂੰ ਪੁਲਾੜ 'ਚ ਭੇਜਣ ਦੀ ਪ੍ਰਕਿਰਿਆ ਫ਼ਰਵਰੀ 2020 'ਚ ਸ਼ੁਰੂ ਹੋ ਜਾਵੇਗੀ। ਇਸ ਲਈ 50 ਵਿਅਕਤੀਆਂ ਨੂੰ ਚੁਣਿਆ ਜਾਵੇਗਾ।
Pakistan To Send Its First Astronaut To Space In 2022 : Fawad Chaudhry
ਇਸ ਤੋਂ ਬਾਅਦ 25 ਅਤੇ ਫਿਰ 10 ਪਾਇਲਟਾਂ ਦੀ ਆਖਰੀ ਸੂਚੀ ਤਿਆਰ ਕੀਤੀ ਜਾਵੇਗੀ। ਇਨ੍ਹਾਂ 10 ਪਾਇਲਟਾਂ ਨੂੰ ਸਿਖਿਅਤ ਕੀਤਾ ਜਾਵੇਗਾ ਅਤੇ ਇਨ੍ਹਾਂ 'ਚੋਂ ਇਕ ਨੂੰ ਪੁਲਾੜ ਵਿਚ ਭੇਜਿਆ ਜਾਵੇਗਾ। ਚੌਧਰੀ ਨੇ ਕਿਹਾ ਕਿ ਪਾਕਿਸਤਾਨੀ ਹਵਾਈ ਫ਼ੌਜ ਪੁਲਾੜ ਮਿਸ਼ਨ ਲਈ ਯਾਤਰੀ ਦੀ ਚੋਣ ਪ੍ਰਕਿਰਿਆ ਵਿਚ ਅਹਿਮ ਭੂਮਿਕਾ ਨਿਭਾਏਗੀ।