
ਇਕ ਵਾਰ ਰਜਿਸਟ੍ਰੇਸ਼ਨ ਤੋਂ ਬਾਅਦ ਉਮੀਦਵਾਰ ਦੇ ਨਿੱਜੀ ਵੇਰਵੇ ਸਰਵਰ 'ਤੇ ਹੋ ਜਾਣਗੇ ਸੁਰੱਖਿਅਤ
ਨਵੀਂ ਦਿੱਲੀ : ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ.) ਦੀਆਂ ਪ੍ਰੀਖਿਆਵਾਂ ਲਈ ਅਰਜ਼ੀ ਫਾਰਮ ਵਾਰ-ਵਾਰ ਨਹੀਂ ਭਰਨਾ ਪਵੇਗਾ। ਕਮਿਸ਼ਨ ਨੇ ਵਨ ਟਾਈਮ ਰਜਿਸਟ੍ਰੇਸ਼ਨ (ਓ.ਟੀ.ਆਰ.) ਸਹੂਲਤ ਸ਼ੁਰੂ ਕੀਤੀ ਹੈ, ਜਿਸ ਵਿਚ ਰਜਿਸਟ੍ਰੇਸ਼ਨ ਤੋਂ ਬਾਅਦ ਉਮੀਦਵਾਰ ਦੇ ਨਿੱਜੀ ਵੇਰਵੇ ਸਰਵਰ 'ਤੇ ਸੁਰੱਖਿਅਤ ਹੋ ਜਾਣਗੇ। ਅਗਲੀ ਵਾਰ ਜਦੋਂ ਤੁਸੀਂ ਅਪਲਾਈ ਕਰੋਗੇ, ਤਾਂ ਫਾਰਮ 70 ਪ੍ਰਤੀਸ਼ਤ ਤੱਕ ਭਰਿਆ ਜਾਵੇਗਾ।
UPSC
OTR ਲਈ UPSC ਦੀ ਵੈੱਬਸਾਈਟ 'ਤੇ ਇੱਕ ਵਿਸ਼ੇਸ਼ ਪਲੇਟਫਾਰਮ ਬਣਾਇਆ ਗਿਆ ਹੈ। ਤੁਸੀਂ ਕਿਸੇ ਵੀ ਸਮੇਂ ਇੱਥੇ ਰਜਿਸਟਰ ਕਰ ਸਕਦੇ ਹੋ। ਵਿਦਿਆਰਥੀ ਖੁਦ ਆਪਣੇ ਵੇਰਵਿਆਂ ਦੀ ਤਸਦੀਕ ਕਰਨਗੇ। ਕਮਿਸ਼ਨ ਮੁਤਾਬਕ ਇਸ ਨਾਲ ਉਮੀਦਵਾਰਾਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਗਲਤੀਆਂ ਹੋਣ ਦੀ ਸੰਭਾਵਨਾ ਵੀ ਘੱਟ ਹੋਵੇਗੀ।
UPSC
ਕਮਿਸ਼ਨ ਹਰ ਸਾਲ ਸਿਵਲ ਸੇਵਾਵਾਂ ਪ੍ਰੀਖਿਆ ਦਾ ਆਯੋਜਨ ਕਰਦਾ ਹੈ। ਇਸ ਦੇ ਤਿੰਨ ਪੜਾਅ ਹਨ ਸ਼ੁਰੂਆਤੀ, ਮੁੱਖ ਅਤੇ ਇੰਟਰਵਿਊ। ਇਨ੍ਹਾਂ ਰਾਹੀਂ ਅਧਿਕਾਰੀਆਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ, ਵਿਦੇਸ਼ ਸੇਵਾ, ਪੁਲਿਸ ਸੇਵਾ ਅਤੇ ਹੋਰ ਸੇਵਾਵਾਂ ਲਈ ਚੁਣਿਆ ਜਾਂਦਾ ਹੈ।