
ਪਿਛਲੇ ਦਿਨੀਂ ਵੀਵੋ ਕੰਪਨੀ ਦੇ ਇੱਕ ਫੋਨ ਦੀ ਕਾਫੀ ਚਰਚਾ ਹੋਈ ਸੀ। ਇਸ ਫੋਨ ਦਾ ਨਾਂ ਸੀ ਵੀਵੋ ਵੀ17 ਪ੍ਰੋ। ਹੁਣ ਖ਼ਬਰ ਹੈ ਕਿ ਕੰਪਨੀ ਨੇ ...
ਨਵੀਂ ਦਿੱਲੀ: ਪਿਛਲੇ ਦਿਨੀਂ ਵੀਵੋ ਕੰਪਨੀ ਦੇ ਇੱਕ ਫੋਨ ਦੀ ਕਾਫੀ ਚਰਚਾ ਹੋਈ ਸੀ। ਇਸ ਫੋਨ ਦਾ ਨਾਂ ਸੀ ਵੀਵੋ ਵੀ17 ਪ੍ਰੋ। ਹੁਣ ਖ਼ਬਰ ਹੈ ਕਿ ਕੰਪਨੀ ਨੇ ਇਸ ਦੀਆਂ ਕੀਮਤਾਂ 'ਚ ਕਮੀ ਕੀਤੀ ਹੈ। 20 ਸਤੰਬਰ ਨੂੰ ਲਾਂਚ ਹੋਇਆ ਇਹ ਸਮਾਰਟਫੋਨ ਦੁਨੀਆਂ ਦਾ ਪਹਿਲਾ ਅਜਿਹਾ ਫੋਨ ਹੈ ਜਿਸ 'ਚ ਪੌਪਅੱਪ ਸੈਲਫੀ ਕੈਮਰਾ ਦਿੱਤਾ ਗਿਆ ਸੀ।
Vivo V17 Pro price
ਹੁਣ ਫਲਿਪਕਾਰਟ, ਐਮਜੌਨ ਤੇ ਹੋਰ ਕੁਝ ਈ-ਕਾਮਰਸ ਸਾਈਟਸ ‘ਤੇ Vivo V17Pro ਦੇ 128 ਜੀਬੀ ਵੈਰੀਅੰਟ ਨੂੰ 32990 ਰੁਪਏ ਦੀ ਤਾਂ 27990 ਰੁਪਏ 'ਚ ਮਿਲ ਰਿਹਾ ਹੈ। ਯਾਨੀ ਇਸ 'ਚ ਸਿੱਧਾ ਪੰਜ ਹਜ਼ਾਰ ਰੁਪਏ ਦਾ ਡਿਸਕਾਉਂਟ ਮਿਲ ਰਿਹਾ ਹੈ। ਇਸ ਫੋਨ ਦੇ ਪਿਛਲੇ ਹਿੱਸੇ 'ਚ 4 ਕੈਮਰੇ ਹਨ ਜੋ 48MP, 13MP, 8MP ਤੇ 2MP ਦੇ ਹਨ।
Vivo V17 Pro price
ਉਧਰ ਹੀ ਇਸ ‘ਚ ਡਿਊਲ ਸੈਲਫੀ ਕੈਮਰਾ ਦਿੱਤਾ ਗਿਆ ਹੈ ਜੋ 32MP ਤੇ 8MP ਦਾ ਹੈ। ਫੋਨ ਕਵਾਲਕਾਮ ਸਨੈਪਡ੍ਰੈਗਨ 675AIE ਪ੍ਰੋਸੈਸਰ 'ਤੇ ਚੱਲਦਾ ਹੈ ਜੋ ਕਾਫੀ ਤੇਜ਼ ਹੈ। ਇਸ ਦੇ ਨਾਲ ਹੀ ਫੋਨ ‘ਚ 4100 mAhਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਫੋਨ ਐਨਡ੍ਰਾਈਡ 9 'ਤੇ ਕੰਮ ਕਰਦਾ ਹੈ। ਈ-ਕਾਮਰਸ 'ਤੇ ਮਿਲ ਰਹੇ ਆਫਰ ਦੌਰਾਨ ਇਸ ਸਮਾਰਟਫੋਨ ਨੂੰ ਖਰੀਦਣਾ ਇੱਕ ਚੰਗਾ ਆਈਡੀਆ ਹੋ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।