
ਕਾਰਗਿਲ ਵਿਜੇ ਦਿਵਸ ਉਪਰੰਤ ਡੀਡੀਏ ਨੇ ਸ਼ਹੀਦ ਫ਼ੌਜੀਆਂ ਦੇ ਪਰਵਾਰਾਂ ਅਤੇ ਵੱਖ-ਵੱਖ ਮੌਕਿਆਂ...
ਨਵੀਂ ਦਿੱਲੀ: ਕਾਰਗਿਲ ਵਿਜੇ ਦਿਵਸ ਉਪਰੰਤ ਡੀਡੀਏ ਨੇ ਸ਼ਹੀਦ ਫ਼ੌਜੀਆਂ ਦੇ ਪਰਵਾਰਾਂ ਅਤੇ ਵੱਖ-ਵੱਖ ਮੌਕਿਆਂ ‘ਤੇ ਦੇਸ਼ ਅਤੇ ਦੇਸ਼ ਵਾਸੀਆਂ ਦੀ ਰੱਖਿਆ ਦੇ ਲਈ ਬਹਾਦਰੀ ਦਿਖਾਉਣ ਵਾਲਿਆਂ ਦੇ ਲਈ 50 ਫ਼ੀਸਦੀ ਘੱਟ ਕੀਮਤ ‘ਤੇ ਨਵੇਂ ਰਹਿਣ ਲਈ ਫਲੈਟ ਯੋਜਨਾ ਲਾਂਚ ਕੀਤੀ ਹੈ। ਇਸ ਯੋਜਨਾ ਦੇ ਤਹਿਤ ਵੀਰ ਚੱਕਰ ਪ੍ਰਾਪਤ ਅਤੇ ਵਾਰ ਵਿਡੋਜ ਨੂੰ 7 ਲੱਖ ਰੁਪਏ ਚ ਫਲੈਟ ਦਿੱਤਾ ਜਵੇਗਾ। ਦੋ ਅਗਸਤ ਤੋਂ ਸੁਰੂ ਹੋਣ ਵਾਲੀ ਇਸ ਯੋਜਨਾ ਵਿਚ ਆਨਲਾਈਨ ਅਰਜ਼ੀ ਹੀ ਡੀਡੀਏ ਮੰਜ਼ੂਰ ਕਰੇਗਾ। ਫਲੈਟ ਵੀਰਤਾ ਦੇ ਆਧਾਰ ‘ਤੇ ਪਹਿਲਾ ਆਓ ਪਹਿਲਾ ਪਾਓ ਯੋਜਨਾ ਵਿਚ ਮਿਲਣਗੇ।
Martyrs
ਡੀਡੀਏ ਦੇ ਅਧਿਕਾਰੀ ਦੇ ਅਨਸਾਰ ਇਸ ਅਕਰਸ਼ਿਤ ਵਰਗ ਵਿਚ ਪਹਿਲੀ ਵਾਰ ਫਲੈਟਾਂ ਵਿਚ ਲਗਪਗ 50 ਫ਼ੀਸਦੀ ਤੱਕ ਦੀ ਕੀਮਤ ਵਿਚ ਛੂਟ ਦਿੱਤੀ ਜਾ ਰਹੀ ਹੈ। ਫਲੈਟ ਦੀ ਰਾਖਵੀਂ ਕੀਮਤ 15 ਲੱਖ ਰੁਪਏ ਹੈ, ਜਦਕਿ ਸ਼ਹੀਦਾਂ ਦੇ ਪਰਵਾਰਾਂ ਨੂੰ ਮਹਿਜ 7 ਲੱਖ ਰੁਪਏ ਦੀ ਦਰ ਤੋਂ ਇਹ ਫਲੈਟ ਮਿਲਣਗੇ। ਅਧਿਕਾਰੀ ਅਨੁਸਾਰ ਰੱਖਿਆ ਮੰਤਰਾਲਾ, ਥਲ ਸੈਨਾ ਅਤੇ ਅਧਰਸੈਨਿਕ ਬਲਾਂ ਦੇ ਵੀਰਤਾ ਪੁਰਸਕਾਰ ਪ੍ਰਾਪਤ ਵਿਜੇਤਾਵਾਂ ਅਤੇ ਸ਼ਹੀਦਾਂ ਦੀ ਵਿਸ਼ਵਾਵਾਂ, ਯੁੱਧ ‘ਚ ਜ਼ਖ਼ਮੀ, ਅਪਾਹਿਜ਼ਾਂ ਨੂੰ ਦਿੱਤੇ ਜਾਣਗੇ।
Home Minister
ਅਧਿਕਾਰੀ ਸਾਰ ਰੋਹਿਨੀ ਅਤੇ ਨਰੇਲਾ ਦੇ ਵੱਖ-ਵੱਖ ਸੈਕਟਰਾਂ ਵਿਚ ਬਣੇ ਹਏ ਲਗਪਗ 33 ਮੀਟਰ ਦਾ ਵਨ ਬੈਡਰੂਮ ਫਲੈਟ ਇਸ ਵਿਚ ਫ੍ਰੀ ਹੋਲਡ ਆਧਾਰ ‘ਤੇ ਦਿੱਤੇ ਜਾਣਗੇ। ਸੈਕਟਰ ਜੀ-2 ਅਤੇ ਡੀ-8 ਨਰੇਲਾ ਅਤੇ ਸੈਕਟਰ-34 ਅਤੇ 35 ਰੋਹਿਨੀ ਵਿਚ ਇਕ ਬੈਡ ਰੂਮ ਫਲੈਟ 7 ਲੱਖ ਰੁਪਏ ਕੀਮਤ ਉਤੇ ਮਿਲ ਸਕਣਗੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਰਹਿਣ ਵਾਲੇ ਫਲੈਟ ਯੋਜਨਾ ਦੇ ਡ੍ਰਾਅ ਵਿਚ ਸ਼ਾਮਲ ਕੀਤਾ ਗਏ ਫਲੈਟਾਂ ਦੀਆਂ ਦਰਾਂ ‘ਤੇ ਵੀ ਡੀਡੀਏ ਨੇ ਸਾਰੇ ਵਰਗਾਂ ਦੇ ਲਈ ਕੀਮਾਤੰ ਵਿਚ ਛੂਟ ਰੱਕ ਹੈ, ਪਰ ਦੋ ਅਗਸਤ ਤੋਂ ਸ਼ੁਰੂ ਹੋਣ ਵਾਲੀ ਯੋਜਨਾ ਵਿਚ 50 ਫ਼ੀਸਦੀ ਤੱਕ ਕੀਮਤ ਘੱਟ ਕੀਤੀ ਗਈ ਹੈ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ