
ਆਮ ਆਦਮੀ ਲਈ ਇਹ ਬੁਰੀ ਖ਼ਬਰ ਹੈ ਕਿ ਪਟਰੌਲ ਤੇ ਡੀਜ਼ਲ ਹੋਰ ਮਹਿੰਗਾ ਹੋਣ ਜਾ ਰਿਹਾ ਹੈ।
ਨਵੀਂ ਦਿੱਲੀ: ਆਮ ਆਦਮੀ ਲਈ ਇਹ ਬੁਰੀ ਖ਼ਬਰ ਹੈ ਕਿ ਪਟਰੌਲ ਤੇ ਡੀਜ਼ਲ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਕੱਚਾ ਤੇਲ ਇਸ ਸਾਲ ਦੂਜੀ ਵਾਰ 70 ਡਾਲਰ ਪ੍ਰਤੀ ਬੈਰਲ ਦਾ ਅੰਕੜਾ ਪਾਰ ਕਰ ਚੁਕਾ ਹੈ। ਇਸ ਤੋਂ ਪਹਿਲਾਂ ਕੱਚਾ ਤੇਲ 31 ਜਨਵਰੀ ਨੂੰ 70 ਡਾਲਰ ਦਾ ਅੰਕੜਾ ਪਾਰ ਕਰ ਕੇ 70.97 ਦੇ ਪੱਧਰ ਤਕ ਪਹੁੰਚ ਗਿਆ ਸੀ। ਜੇਕਰ ਕੱਚੇ ਤੇਲ 'ਚ ਇਹ ਵਾਧਾ ਜਾਰੀ ਰਿਹਾ ਤਾਂ ਪਟਰੌਲ-ਡੀਜ਼ਲ 'ਤੇ ਰਾਹਤ ਮਿਲਣੀ ਮੁਸ਼ਕਲ ਹੋ ਸਕਦੀ ਹੈ। ਮਾਹਰਾਂ ਅਨੁਸਾਰ ਕੱਚੇ ਤੇਲ 'ਚ ਅਜੇ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਇਸ ਦੇ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਓਪੇਕ ਦੇਸ਼ਾਂ ਵਲੋਂ ਪ੍ਰੋਡਕਸ਼ਨ ਕੱਟ ਨੂੰ ਜਾਰੀ ਰਖਣਾ, ਅਮਰੀਕੀ ਫ਼ੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ 'ਚ ਵਾਧਾ, ਮਿਡਲ ਈਸਟ ਦੀ ਮੌਜੂਦਾ ਸਥਿਤੀ ਅਤੇ ਰੁਪਏ 'ਚ ਜਾਰੀ ਗਿਰਾਵਟ ਨੂੰ ਮੰਨਿਆ ਜਾ ਸਕਦਾ ਹੈ। ਹਾਲਾਂਕਿ ਜੇਕਰ ਇਕ-ਦੋ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਰੁਪਏ 'ਚ ਸੁਧਾਰ ਦਿਸਿਆ ਹੈ ਪਰ ਜੇਕਰ ਅਸੀਂ ਬੀਤੇ ਇਕ ਜਾਂ ਦੋ ਮਹੀਨੇ ਦੇ ਪ੍ਰਦਰਸ਼ਨ ਵੇਖਾਂਗੇ ਤਾਂ ਰੁਪਇਆ ਲਗਾਤਾਰ ਕਮਜ਼ੋਰ ਹੋ ਰਿਹਾ ਹੈ।Petrolਡਬਲਿਊ. ਟੀ. ਆਈ. ਕੱਚਾ ਤੇਲ ਮੌਜੂਦਾ ਸਮੇਂ 'ਚ 65 ਡਾਲਰ ਪ੍ਰਤੀ ਬੈਰਲ ਦੇ ਪਾਰ ਕਾਰੋਬਾਰ ਕਰ ਰਿਹਾ ਹੈ। ਉਥੇ ਹੀ ਬ੍ਰੈਂਟ ਕੱਚਾ ਤੇਲ 70 ਡਾਲਰ ਦੇ ਪਾਰ ਕਾਰੋਬਾਰ ਕਰ ਰਿਹਾ ਹੈ। ਆਰਥਕ ਤੰਗੀ ਦੀ ਵਜ੍ਹਾ ਨਾਲ ਵੈਨੇਜ਼ੁਏਲਾ ਦੇ ਉਤਪਾਦਨ 'ਚ ਕਮੀ ਆਉਣਾ, ਈਰਾਨ 'ਤੇ ਆਰਥਕ ਪਾਬੰਦੀ ਲਾਉਣ ਦੀ ਸੰਭਾਵਨਾ ਅਤੇ ਸਾਊਦੀ ਸਮੇਤ ਸਾਰੇ ਦੇਸ਼ਾਂ 'ਚ ਜਾਰੀ ਸਿਆਸੀ ਉਥਲ-ਪੁਥਲ ਵੀ ਕੱਚਾ ਤੇਲ ਮਹਿੰਗਾ ਹੋਣ ਦੇ ਪ੍ਰਮੁੱਖ ਕਾਰਨ ਹਨ।
ਦਿੱਲੀ 'ਚ ਡੀਜ਼ਲ ਦੀ ਕੀਮਤ ਵਧ ਸਕਦੀ ਹੈpetrol, diesel
ਦਿੱਲੀ 'ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਸਰਕਾਰ ਨੂੰ ਪੁਛਿਆ ਹੈ ਕਿ ਕਿਉਂ ਨਾ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫ਼ਰਕ ਇਸ ਹੱਦ ਤਕ ਘਟਾ ਦਿਤਾ ਜਾਵੇ ਕਿ ਜਿਸ ਨਾਲ ਲੋਕ ਡੀਜ਼ਲ ਵਾਲੇ ਵਾਹਨ ਘਟ ਤੋਂ ਘਟ ਖ਼ਰੀਦਣ। ਅਦਾਲਤ ਨੇ ਕੇਂਦਰ ਸਰਕਾਰ ਨੂੰ ਇਸ 'ਤੇ ਵਿਚਾਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ 'ਤੇ ਵਿਚਾਰ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਡੀਜ਼ਲ ਵਾਹਨ ਪਟਰੌਲ ਵਾਹਨ ਦੇ ਮੁਕਾਬਲੇ ਜ਼ਿਆਦਾ ਪ੍ਰਦੂਸਣ ਫੈਲਾਉਂਦੇ ਹਨ। ਜਸਟਿਸ ਐਮ. ਬੀ. ਲੋਕੂਰ ਅਤੇ ਦੀਪਕ ਗੁਪਤਾ ਦੀ ਬੈਂਚ ਨੇ ਕੇਂਦਰ ਨੂੰ ਭਾਰੀ ਵਾਹਨਾਂ ਅਤੇ ਸਮਾਲ-ਮਿਡ ਵਾਹਨਾਂ ਲਈ ਵੱਖ-ਵੱਖ ਡੀਜ਼ਲ ਕੀਮਤਾਂ 'ਤੇ ਵਿਚਾਰ ਕਰਨ ਨੂੰ ਕਿਹਾ। petrol, dieselਕੇਂਦਰ ਵਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਡੀਜ਼ਲ ਦੀ ਕੀਮਤ 'ਚ ਵਾਧਾ ਭਾਰੀ ਵਾਹਨਾਂ ਦੀ ਗਤੀ ਨੂੰ ਪ੍ਰਭਾਵਿਤ ਕਰੇਗਾ। ਜਿਸ ਦੇ ਨਤੀਜੇ ਵਜੋਂ ਸਬਜ਼ੀਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਕੀਮਤ 'ਚ ਵਾਧਾ ਹੋਵੇਗਾ। ਸੁਪਰੀਮ ਕੋਰਟ ਨੇ ਇਸ 'ਤੇ ਕਿਹਾ ਕਿ ਕੀਮਤਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਨਾਲ ਇਹ ਯਕੀਨੀ ਹੋਵੇ ਕਿ ਡੀਜ਼ਲ ਵਾਹਨਾਂ ਦੀ ਖ਼ਰੀਦ ਨੂੰ ਇਹ ਉਤੇਜਿਤ ਨਾ ਕਰਨ ਅਤੇ ਨਾਲ ਹੀ ਭਾਰੀ ਵਾਹਨਾਂ ਦੇ ਚੱਲਣ 'ਤੇ ਵੀ ਇਸ ਦਾ ਅਸਰ ਨਾ ਹੋਵੇ।
petrol, dieselਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰ ਨੂੰ ਇਹ ਵੀ ਕਿਹਾ ਕਿ ਉਹ ਅਪ੍ਰੈਲ 2019 ਤਕ 13 ਮੈਟਰੋ ਸ਼ਹਿਰਾਂ 'ਚ ਬੀ. ਐਸ.-6 ਈਂਧਣ ਨੂੰ ਲਾਗੂ ਕਰਨ ਦੀ ਸੰਭਾਵਨਾ 'ਤੇ ਵੀ ਵਿਚਾਰ ਕਰੇ। ਜ਼ਿਕਰਯੋਗ ਹੈ ਕਿ ਇਸ ਸਾਲ ਇਕ ਅਪ੍ਰੈਲ ਤੋਂ ਦਿੱਲੀ 'ਚ ਬੀ. ਐੱਸ.-6 ਈਂਧਣ ਉਪਲਬਧ ਹੋਵੇਗਾ, ਜਦੋਂ ਕਿ ਦੇਸ਼ ਭਰ 'ਚ ਇਸ ਨੂੰ 2020 'ਚ ਲਾਗੂ ਕਰਨ ਦਾ ਟੀਚਾ ਰਖਿਆ ਗਿਆ ਹੈ। ਸੁਪਰੀਮ ਕੋਰਟ ਦੇ ਇਸ ਆਦੇਸ਼ ਤੋਂ ਬਾਅਦ ਡੀਜ਼ਲ ਮਹਿੰਗਾ ਹੋਣਾ ਸੁਭਾਵਿਕ ਹੈ।