ਜਾਣੋ ਕਿਥੋਂ ਆਈਆ Apple 'ਸੀਰੀ'
Published : May 27, 2018, 6:37 pm IST
Updated : May 27, 2018, 6:37 pm IST
SHARE ARTICLE
Apple Siri
Apple Siri

ਸੀਰੀ ਐੱਪਲ ਵਲੋਂ ਵਿਕਸਤ ਕੀਤਾ ਗਿਆ ਇਕ ਨਿਜੀ ਅਸਿਸਟੈਂਟ ਹੈ, ਜਿਸ ਨੂੰ ਆਈਓਐਸ, ਮੈਕਓਐਸ, ਟੀਵੀਓਐਸ ਅਤੇ ਵਾਚਓਐਸ ਵਰਗੇ ਡਿਵਾਇਸਾਂ 'ਤੇ ਸੁਣ ਕੇ ਨਿਰਦੇਸ਼ ਲੈਣ ਲਈ...

ਨਵੀਂ ਦਿੱਲੀ : ਸੀਰੀ ਐੱਪਲ ਵਲੋਂ ਵਿਕਸਤ ਕੀਤਾ ਗਿਆ ਇਕ ਨਿਜੀ ਅਸਿਸਟੈਂਟ ਹੈ, ਜਿਸ ਨੂੰ ਆਈਓਐਸ, ਮੈਕਓਐਸ, ਟੀਵੀਓਐਸ ਅਤੇ ਵਾਚਓਐਸ ਵਰਗੇ ਡਿਵਾਇਸਾਂ 'ਤੇ ਸੁਣ ਕੇ ਨਿਰਦੇਸ਼ ਲੈਣ ਲਈ ਬਣਾਇਆ ਗਿਆ ਹੈ, ਜੋ ਆਰਟੀਫ਼ੀਸ਼ੀਅਲ ਇੰਨਟੈਲੀਜੈਂਸ (ਏਆਈ) ਤੋਂ ਚਲਾਇਆ ਜਾਂਦਾ ਹੈ। ਅਮਰੀਕਾ ਦੇ ਮੇਸਾਚੁਸੇਟਸ ਸੂਬੇ 'ਚ ਸਥਿਤ ਸਾਫ਼ਟਵੇਅਰ ਕੰਪਨੀ ਨੁਆਂਸ ਕੰਮਿਊਨਿਕੇਸ਼ਨਜ਼ ਜੋ ਐਸਆਰਆਈ ਇੰਟਰਨੈਸ਼ਨਲ ਤੋਂ ਵੱਖ ਹੋ ਕੇ ਬਣੀ ਸੀ, ਉਸ ਨੇ ਸੀਏਐਲਓ ਨੂੰ ਅਵਾਜ਼ ਪਛਾਣਨ ਦੀ ਤਕਨੀਕੀ ਉਪਲਬਧ ਕਰਵਾਈ, ਜਿਸ ਨਾਲ ਸੀਰੀ ਵਿਕਾਸ ਸੰਭਵ ਹੋਇਆ।

AppleApple

ਐਸਆਰਆਈ ਇੰਟਰਨੈਸ਼ਨਲ ਦਲ ਦੇ ਕੁਝ ਮੈਬਰਾਂ ਨੇ ਇਕ ਨਵੀਂ ਸਟਾਰਟਅਪ ਕੰਪਨੀ ਬਣਾਉਣ ਦਾ ਫ਼ੈਸਲਾ ਕੀਤਾ। ਇਸ ਕੰਪਨੀ ਦੀ ਸਥਾਪਨਾ 2007 ਵਿਚ ਹੋਈ ਅਤੇ ਇਸ ਨੂੰ ਸੀਰੀ ਨਾਮ ਦਿਤਾ ਗਿਆ। ਐਸਆਰਆਈ ਦੇ ਖੋਜਕਰਤਾ  ਡਾਗ ਕਿਤੁਲਸ ਅਤੇ ਏਡਮ ਚੇਯਰ ਨਵੀਂ ਸਟਾਰਟਅਪ ਸੀਰੀ ਦੇ ਅਨੁਪਾਤ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਉਪ-ਪ੍ਰਧਾਨ (ਇੰਜੀਨੀਅਰਿੰਗ) ਬਣੇ, ਜਦਕਿ ਟਾਮਗ੍ਰੁਬਰ ਕੰਪਨੀ ਦੇ ਮੁੱਖ ਤਕਨੀਕੀ ਅਧਿਕਾਰੀ ਬਣੇ। ਤਕਨੀਕੀ ਦਿੱਗਜ ਐੱਪਲ ਨੇ ਸਾਲ 2010 'ਚ ਸੀਰੀ ਨੂੰ ਖ਼ਰੀਦ ਲਿਆ, ਜਿਸ ਨਾਲ ਮੌਜੂਦਾ ਸੀਰੀ ਦਾ ਜਨਮ ਹੋਇਆ।

Siri Siri

ਸਕੈਨਸਾਫ਼ਟ ਨਾਮ ਦੀ ਸਾਫਟਵੇਅਰ ਕੰਪਨੀ ਦਾ ਸਾਲ 2005 'ਚ ਨੁਆਂਸ ਕੰਮਿਊਨਿਕੇਸ਼ਨਜ਼ ਨਾਲ ਮੇਲ ਹੋਇਆ ਸੀ। ਇਸ ਕੰਪਨੀ ਨੇ 2005 'ਚ ਹੀ ਵਾਇਸ ਆਰਟਿਸਟ ਸੁਸਨ ਬੇਨੇਟ ਦੀ ਰਿਕਾਰਡਿੰਗ ਲਈ ਸੇਵਾਵਾਂ ਲਈਆਂ ਸਨ, ਜਦੋਂ ਕੰਪਨੀ ਵਲੋਂ ਪਹਿਲਾਂ ਤੋਂ ਤੈਅ ਆਰਟਿਸਟ ਕੰਮ 'ਤੇ ਨਹੀਂ ਆਇਆ ਸੀ। ਬੇਨੇਟ ਨੇ ਇਕ ਮਹੀਨੇ ਤਕ ਹੋਮ ਰਿਕਾਰਡਿੰਗ ਸਟੂਡੀਓ 'ਚ ਰੋਜ਼ ਚਾਰ ਘੰਟੇ ਤਕ ਅਪਣੀ ਅਵਾਜ਼ 'ਚ ਵੱਖਰਾ ਵਾਕਾਂ, ਸ਼ਬਦਾਂ ਅਤੇ ਮੁਹਾਵਰਿਆਂ ਨੂੰ ਰਿਕਾਰਡ ਕਰਾਇਆ।

Apple Siri on wathchApple Siri on wathch

ਉਨ੍ਹਾਂ ਵਲੋਂ ਰਿਕਾਰਡ ਕੀਤੇ ਗਏ ਵਾਕਾਂ ਅਤੇ ਸ਼ਬਦਾਂ ਨੂੰ ਜੋੜ ਕੇ ਹੀ ਸੀਰੀ ਦੀ ਅਵਾਜ਼ ਦਾ ਨਿਮਾਰਣ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਬੇਨੇਟ ਨੂੰ ਵੀ ਨਹੀਂ ਸੀ, ਉਨ੍ਹਾਂ ਦੀ ਇਕ ਦੋਸਤ ਨੇ ਸਾਲ 2011 ਵਿਚ ਈਮੇਲ ਵਲੋਂ ਉਨ੍ਹਾਂ ਨੂੰ ਇਹ ਜਾਣਕਾਰੀ ਦਿਤੀ ਸੀ। ਹਾਲਾਂਕਿ ਐੱਪਲ ਨੇ ਕਦੇ ਇਹ ਸਵੀਕਾਰ ਨਹੀਂ ਕੀਤਾ ਕਿ ਸੀਰੀ ਦੀ ਅਸਲੀ ਅਵਾਜ਼ ਬੇਨੇਟ ਦੀ ਹੈ ਪਰ ਕਈ ਅਵਾਜ਼ ਮਾਹਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਸ ਤੋਂ ਬਾਅਦ ਹੋਰ ਕਈ ਵਾਇਸ ਕਲਾਕਾਰਾਂ ਨੇ ਵੀ ਸੀਰੀ ਨੂੰ ਅਵਾਜ਼ ਦਿਤੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement